Choose a track to play

Yeah Shipra! Uhh Bohemia!
Showkidd
ਪਿੰਡ ਲੰਮਡ ਤੇ ਵਾਟਾਂ ਨਹੀਂ ਮੁੱਕੀਆਂ
ਅਸਾਂ ਮੁੱਕ ਚੱਲੇ ਰਾਤਾ ਨਹੀਂ ਮੁੱਕੀਆਂ
ਪਿੰਡ ਲੰਮਡ ਤੇ ਵਾਟਾਂ ਨਹੀਂ ਮੁੱਕੀਆਂ
ਅਸਾਂ ਮੁੱਕ ਚੱਲੇ ਰਾਤਾ ਨਹੀਂ ਮੁੱਕੀਆਂ
ਉਡੀਕਾਂ ਬੂਹੇ ਕਦੇ ਚੜ੍ਹ ਕੇ ਚੌਬਾਰੇ
ਬਣੇ ਸੌਕਣ ਨੇ ਚੰਦਰੇ ਦੇ ਲਾਰੇ
ਪਿਆਰ ਆਉਂਦਾ ਏ ਦੇਖ ਤਸਵੀਰਾਂ
ਗੁੱਸਾ ਆਵਦਾ ਉਤਾਰ ਸੁੱਟਾ ਗਾਣੀ
ਹਾਏ ਢੋਲ ਮੇਰਾ ਨਹੀਂ ਮੁੜਿਆ
ਖਾਲੀ ਹੋ ਚੱਲੀ ਸੁਰਮੇਦਾਨੀ
ਹਾਏ ਢੋਲ ਮੇਰਾ ਨਹੀਂ ਮੁੜਿਆ
ਖਾਲੀ ਹੋ ਚੱਲੀ ਸੁਰਮੇਦਾਨੀ
ਨੈਣਾ ਮੇਰੇ ਨੈਣਾ ਹਾਏ ਸਾਰੀ ਰਾਤ ਨਾ ਸੋਵਣ
ਯਾਦਾਂ ਓਹਦੀ ਯਾਦਾਂ ਵਿੱਚ ਰਾਤ-ਰਾਤ ਏ ਖੋਵਣ
ਕਹਿ ਕੇ ਗਿਆ ਸੀ ਕਸੀਦਾ ਕੋਈ ਸੁਣਾਵੇਗਾ
ਮੇਰੇ ਪੈਰਾਂ ਲਈ ਝਾਂਝਰ ਲੈ ਆਵੇਗਾ
ਮੈਂ ਨੱਚ-ਨੱਚ ਹੋ ਜਾਣਾ ਕਮਲੀ
ਜਿਵੇਂ ਹੋਈ ਸੀ ਮੀਰਾ ਦੀਵਾਨੀ
ਹਾਏ ਢੋਲ ਮੇਰਾ ਨਹੀਂ ਮੁੜਿਆ
ਖਾਲੀ ਹੋ ਚੱਲੀ ਸੁਰਮੇਦਾਨੀ
ਹਾਏ ਢੋਲ ਮੇਰਾ ਨਹੀਂ ਮੁੜਿਆ
ਖਾਲੀ ਹੋ ਚੱਲੀ ਸੁਰਮੇਦਾਨੀ
ਦੁਨੀਆ ਦੀ ਸਾਰੀ ਰਸਮਾਂ ਤੋਂ ਅੱਗੇ
ਜੇ ਤੇਰੀ ਓਰ ਆਇਆ ਮੈਂ ਗੱਡੀ ਮੋੜ ਕੇ
ਜੇ ਜੁੜੇ ਤੇਰੇ ਨਾਲ ਦਿਲ ਵਾਲੇ ਨਾਤੇ ਸੋਹਣੀ
ਲੈ ਕੇ ਜਾਣਾ ਮੈਂ ਤੈਨੂੰ ਡੋਲੀ ਚ ਬਿਠਾ ਕੇ
ਝਾਂਝਰਾਂ ਪਾਵਾਵਾ ਲਵਾ ਕਣਾਂ ਵਿੱਚ ਵਾਲੀਆਂ
ਦੂਰ ਦੀ ਤੌਂ ਰੱਖਾਂ ਨਿਗਾਵਾਂ ਜਿਹੜੀ ਕਾਲੀਆਂ
ਨੱਚਦੀ ਤੇ ਲੱਕ ਤੇਰਾ, ਹੱਸਦੀ ਤੇ ਦੰਦ ਤੇਰਾ
ਸਦਾ ਰਹਿਣ ਸੋਹਣੀ ਤੇਰੀ ਬੁੱਲੀਆਂ ਤੇ ਲਾਲੀਆਂ
ਕੁੱਲ ਪਿੱਛੇ ਲਵੇ ਸੋਹਣੀ
ਗੁਲ ਵਾਂਗ ਖਿੱਲੇ ਸੋਹਣੀ
ਜ਼ੁਲਫਾਂ ਚ ਛੁਪੇ ਜਦੋਂ
ਦੁਲਹਨ ਲੱਗੇ ਸੋਹਣੀ
ਸੁਰਮਾ ਆਖੇ ਮੈਂ ਤੇਰੀਆਂ ਅੱਖੀਆਂ ਚ ਪਾਵਾਂਗਾ
ਜਦੋਂ ਆਵਾਂਗਾ ਮੈਂ ਤੈਨੂੰ ਨਾਲ ਲੈ ਕੇ ਜਾਵਾਂਗਾ
ਸੁਰਮਾ ਆਖੇ ਮੈਂ ਤੇਰੀਆਂ ਅੱਖੀਆਂ ਚ ਪਾਵਾਂਗਾ
ਜਦੋਂ ਆਵਾਂਗਾ ਮੈਂ ਤੈਨੂੰ ਨਾਲ ਲੈ ਕੇ ਜਾਵਾਂਗਾ
ਹੱਥਾਂ 'ਤੇ ਤਾਜੀਆਂ ਮਹਿੰਦੀਆਂ ਨੇ
ਤੇ ਵੰਗਾਂ ਵਿੱਚ ਕਲਾਈਆਂ
ਪਤਾ ਨਹੀਂ ਮਾਹੀਆ ਕਿਉਂ ਹਮੇਸ਼ਾ
ਕਰਦਾ ਏ ਮਨਾਹੀਆਂ
ਮੇਰੀ ਗੱਲ ਮੋੜਦਾ 100 ਵਾਰੀ
ਮੇਰਾ ਦਿਲ ਤੋੜਦਾ 100 ਵਾਰੀ
ਕਦੇ-ਕਦੇ ਤਾਂ ਹੱਸ ਕੇ ਸੋਚ ਲਵਾਂ
ਹੁੰਦਾ ਹੋ ਜੇ ਹੋਰ ਦਾ 100 ਵਾਰੀ
ਹਾਏ ਕਵੀ ਰਿਆਜ਼ ਹਾਏ ਜਿਵੇਂ ਵੀ
ਪਰ ਹੈ ਤਾਂ ਮੇਰਾ ਦਿਲ ਜਾਣੀ (Let's go!)
ਹਾਏ ਢੋਲ ਮੇਰਾ ਨਹੀਂ ਮੁੜਿਆ
ਖਾਲੀ ਹੋ ਚੱਲੀ ਸੁਰਮੇਦਾਨੀ
ਹਾਏ ਢੋਲ ਮੇਰਾ ਨਹੀਂ ਮੁੜਿਆ
ਖਾਲੀ ਹੋ ਚੱਲੀ ਸੁਰਮੇਦਾਨੀ