Choose a track to play
(ਨੀ ਸੋਹਣੀਏ)
ਕਈਆਂ ਨੂੰ 'ਤੇ ਹਾਸਾ ਤੇਰਾ ਸ਼ਹਿਦ ਵਾਂਗੂ ਲੱਗੇ ਨੀ
ਕਿੰਨਿਆਂ ਨੂੰ, ਕੁੜੇ, ਤੇਰੀ ਸਾਦਗੀ ਜੀ ਫੱਬੇ ਨੀ
ਅੱਧਿਆਂ ਨੂੰ ਵਖਤ ਤੇ ਤਾਂ ਕੋਕੇ ਤੇਰੇ ਪਾਇਆ ਨੀ
ਬਾਕੀ ਜੇੜੀ ਕਸਰ ਏ ਆ ਨਖਰਾ ਓ ਕੱਢੇ ਨੀ
ਹੋਸ਼ ਉੱਡ ਜਾਂਦੇ ਵੇਖ ਮੁਖੜਾ ਹਸੀਨ ਤੇਰਾ
ਕਰਦੀਆਂ follow ਕੁੜੀਆਂ makeup routine ਤੇਰਾ
ਤੇਰੇ ਦੁਵਾਲੇ ਸਾਰੀ ਦੁਨੀਆ ਹੀ ਘੁੰਮਦੀ ਏ
ਤੂੰ ਆਵੇਂ 'ਤੇ ਰੁੱਕ ਜੇ ਸਮਾਂ
ਨੀ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
ਨੀ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
ਧਿਆਨ, ਕੁੜੇ, ਸਾਰਿਆਂ ਦਾ ਤੇਰੇ 'ਤੇ ਹੀ ਆ
ਓ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
ਪੈਰਾਂ 'ਚ ਪੰਜੇਬ, ਤੇਰੇ ਗਲ ਵਿਚ ਗਾਨੀ ਨੀ
ਅਲ੍ਹੜੇ ਤੂੰ ਮੁੰਡਿਆਂ ਦੀ ਜਾਨ ਕੱਢੀ ਜਾਨੀ ਨੀ
ਜਿੰਨਾ ਮੈਂ ਦੱਸਾਂ ਨੀ, ਤੂੰ ਓਹਦੇ ਤੋਂ ਵੀ ਸੋਹਣੀ ਆ
ਗੱਲ ਨਾ ਤੂੰ ਜਾਣਦੀ ਨੀ, ਹੁੰਦੀ ਆ ਹੈਰਾਨੀ ਨੀ
Fashion'an ਦੀ ਰਾਣੀ, ਫੱਬੇ ਸੂਟ 'ਚ 'ਤੇ, jean ਨਾਲ ਵੀ
Driver license photo ਵਿੱਚ ਵੀ ਹਸੀਨ ਆ ਨੀ
Simple ਤੂੰ ਸਭ ਤੋਂ 'ਤੇ ਤਾਵੀ ਵੱਖਰੀ
ਇੱਕ ਪਾਸੇ ਤੂੰ, ਇੱਕ ਪਾਸੇ ਦੁਨੀਆ
ਨੀ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
ਨੀ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
ਧਿਆਨ, ਕੁੜੇ, ਸਾਰਿਆਂ ਦਾ ਤੇਰੇ 'ਤੇ ਹੀ ਆ
ਓ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
Lip combo ਦਾ blush ਨਾਲ combo, ਬੜਾ ਜੱਚੇ ਨੀ
ਦੁਨੀਆ 'ਤੇ ਕੀਤਾ ਤੂੰ ਮਸ਼ਹੂਰ
ਨੀ ਕੁੜੇ, ਜੇ ਸਭ ਤੋਂ ਸੁਨੱਖੀ ਕੁੜੀ ਵੇਖਣੀ ਹਉ 'ਤੇ ਜਾ ਕੇ
ਸ਼ੀਸ਼ੇ ਵਿੱਚ ਵੇਖ ਲਈ ਜ਼ਰੂਰ
ਤੇਰੇ ਰੂਪ ਦਾ ਕੀ secret? ਦੱਸ ਦੇ ਤੂੰ ਪੂਰੀ ਤਰ੍ਹਾਂ
Course ਸਿਖਾਇਆ ਕਰ ਕੋਈ ਖੂਬਸੂਰਤੀ ਦਾ
ਗਲ ਵਾਲੇ ਮਣਕੇ ਤੋਂ jealousy ਜੀ ਹੋਵੇ ਤੇਰੇ
ਕਰੀਬ ਹਰ ਵੇਲੇ ਜੋ ਰਹਿੰਦਾ
ਨੀ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
ਨੀ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
ਧਿਆਨ, ਕੁੜੇ, ਸਾਰਿਆਂ ਦਾ ਤੇਰੇ 'ਤੇ ਹੀ ਆ
ਓ ਸੋਹਣੀਏ, ਨਜ਼ਰ ਨਾ ਲਈ ਤੂੰ ਲਵਾ
(ਨੀ ਸੋਹਣੀਏ...)