ਕਰ ਐਨਾ ਤੇ ਇਤਬਾਰ ਮੇਰਾ
ਨਾਂ ਹਰ ਸਾਹ ਲਿਖਿਆ ਯਾਰ ਤੇਰਾ
ਕਰ ਐਨਾ ਤੇ ਇਤਬਾਰ ਮੇਰਾ
ਨਾਂ ਹਰ ਸਾਹ ਲਿਖਿਆ ਯਾਰ ਤੇਰਾ
ਏਸ ਜ਼ੁਬਾਨੋਂ ਨਾਮ ਕਦੇ ਨਹੀਂ ਹੋਰ ਕਿਸੇ ਦਾ ਲੈ ਸਕਦੇ
ਵੇ ਤੂੰ ਕਸਮ ਖਵਾ ਕੇ ਕੀ ਪੁੱਛਦੈਂ?
ਤੈਨੂੰ ਉਂਝ ਵੀ ਝੂਠ ਨਹੀਂ ਕਹਿ ਸਕਦੇ
ਵੇ ਤੂੰ ਕਸਮ ਖਵਾ ਕੇ ਕੀ ਪੁੱਛਦੈਂ?
ਤੈਨੂੰ ਉਂਝ ਵੀ ਝੂਠ ਨਹੀਂ ਕਹਿ ਸਕਦੇ
ਕਰ ਐਨਾ ਤੇ ਇਤਬਾਰ ਮੇਰਾ
ਤੂੰ ਬਣ ਕੇ ਖਿਲੀ ਬਹਾਰ ਜਿਹਾ ਮੇਰੇ ਚਾਰੇ ਪਾਸੇ ਰਹਿਨਾ ਏਂ
ਫਿਰ ਕਿਹੜੀ ਗੱਲੋਂ ਹੱਥ ਫੜ ਸਾਡਾ ਸਿਰ ਆਪਣੇ 'ਤੇ ਧਰਦਾ ਏਂ?
ਤੂੰ ਬਣ ਕੇ ਖਿਲੀ ਬਹਾਰ ਜਿਹਾ ਮੇਰੇ ਚਾਰੇ ਪਾਸੇ ਰਹਿਨਾ ਏਂ
ਫਿਰ ਕਿਹੜੀ ਗੱਲੋਂ ਹੱਥ ਫੜ ਸਾਡਾ ਸਿਰ ਆਪਣੇ 'ਤੇ ਧਰਦਾ ਏਂ?
ਅਸੀਂ ਤੇਰੇ ਹਾਂ, ਅਸੀਂ ਤੇਰੇ ਹਾਂ
ਅਸੀਂ ਤੇਰੇ ਹਾਂ, ਅਸੀਂ ਤੇਰੇ ਹਾਂ
ਏਦੂੰ ਵੱਧ ਕੇ ਕੁੱਝ ਨਹੀਂ ਕਹਿ ਸਕਦੇ
ਤੂੰ ਕਸਮ ਖਵਾ ਕੇ ਕੀ ਪੁੱਛਦੈਂ?
ਤੈਨੂੰ ਉਂਝ ਵੀ ਝੂਠ ਨਹੀਂ ਕਹਿ ਸਕਦੇ
ਵੇ ਤੂੰ ਕਸਮ ਖਵਾ ਕੇ ਕੀ ਪੁੱਛਦੈਂ?
ਤੈਨੂੰ ਉਂਝ ਵੀ ਝੂਠ ਨਹੀਂ ਕਹਿ ਸਕਦੇ
ਸਾਨੂੰ ਤੇਰੇ ਕਰਕੇ ਸੁੱਖਾਂ ਦੇ ਹਰ ਰੋਜ਼ ਸੁਨੇਹੇ ਆਉਂਦੇ ਨੇ
ਉਹਨਾਂ ਦੀ ਰੱਬ ਵੀ ਸੁਣਦਾ ਏ, ਜਿਹੜੇ ਨਾਲ ਸਿਦਕ ਦੇ ਜਿਉਂਦੇ ਨੇ
ਸਾਨੂੰ ਤੇਰੇ ਕਰਕੇ ਸੁੱਖਾਂ ਦੇ ਹਰ ਰੋਜ਼ ਸੁਨੇਹੇ ਆਉਂਦੇ ਨੇ
ਉਹਨਾਂ ਦੀ ਰੱਬ ਵੀ ਸੁਣਦਾ ਏ, ਜਿਹੜੇ ਨਾਲ ਸਿਦਕ ਦੇ ਜਿਉਂਦੇ ਨੇ
ਤੂੰ ਸੱਜਣਾ ਜਿਸਮ 'ਚ ਸਾਹ ਵਰਗਾ
ਤੂੰ ਸੱਜਣਾ ਜਿਸਮ 'ਚ ਸਾਹ ਵਰਗਾ
ਬਿਨ ਤੇਰੇ ਪਲ਼ ਨਹੀਂ ਰਹਿ ਸਕਦੇ
ਤੂੰ ਕਸਮ ਖਵਾ ਕੇ ਕੀ ਪੁੱਛਦੈਂ?
ਤੈਨੂੰ ਉਂਝ ਵੀ ਝੂਠ ਨਹੀਂ ਕਹਿ ਸਕਦੇ
ਵੇ ਤੂੰ ਕਸਮ ਖਵਾ ਕੇ ਕੀ ਪੁੱਛਦੈਂ?
ਤੈਨੂੰ ਉਂਝ ਵੀ ਝੂਠ ਨਹੀਂ ਕਹਿ ਸਕਦੇ
ਤੂੰ ਸੱਜਣਾ ਸਾਨੂੰ ਮਿਲਿਆ ਏਂ, ਸਿਲਾ ਵੰਡੀਆਂ ਸਭ ਨਿਆਜ਼ਾਂ ਦਾ
ਅਸੀਂ ਤੇਰੇ ਰੂਪ 'ਚ ਪਾ ਲਿਆ ਫ਼ਲ ਨੀਤੀਆਂ ਸਭ ਨਵਾਜ਼ਾਂ ਦਾ
ਤੂੰ ਸੱਜਣਾ ਸਾਨੂੰ ਮਿਲਿਆ ਏਂ ਸਿਲਾ ਵੰਡੀਆਂ ਸਭ ਨਿਆਜ਼ਾਂ ਦਾ
ਅਸੀਂ ਤੇਰੇ ਰੂਪ 'ਚ ਪਾ ਲਿਆ ਫ਼ਲ ਨੀਤੀਆਂ ਸਭ ਨਵਾਜ਼ਾਂ ਦਾ
ਅਸੀਂ Nathumajra'e, ਸੁਣ Binder'ਆ
ਅਸੀਂ Nathumajra'e, ਸੁਣ Binder'ਆ
ਤੇਰੀ ਪੀੜ ਰਤਾ ਨਹੀਂ ਸਹਿ ਸਕਦੇ
ਤੂੰ ਕਸਮ ਖਵਾ ਕੇ ਕੀ ਪੁੱਛਦੈਂ?
ਤੈਨੂੰ ਉਂਝ ਵੀ ਝੂਠ ਨਹੀਂ ਕਹਿ ਸਕਦੇ
ਵੇ ਤੂੰ ਕਸਮ ਖਵਾ ਕੇ ਕੀ ਪੁੱਛਦੈਂ?
ਤੈਨੂੰ ਉਂਝ ਵੀ ਝੂਠ ਨਹੀਂ ਕਹਿ ਸਕਦੇ