Choose a track to play

ਹੋ ਤੁਰਿਆ ਤੁਰਿਆ ਜਾਂਦਾ ਕਦੇ ਨਾ ਖੜਿਆ ਕਿਸੇ ਲਈ
ਤੂੰ ਨਾ ਹੀ ਡੁੱਬਿਆ ਦਿਨ ਤੇ ਨਾਹੀ ਚੜ੍ਹਿਆ ਕਿਸੇ ਲਈ
ਤੰਨ ਮਿੱਟੀ ਦੀ ਢੇਰੀ ਆਖਿਰ ਮਿੱਟੀ ਹੀ ਹੋ ਜਾਣਾ
ਤੰਨ ਮਿੱਟੀ ਦੀ ਢੇਰੀ ਆਖਿਰ ਮਿੱਟੀ ਹੀ ਹੋ ਜਾਣਾ
ਹੋ ਦੁਸ਼ਮਣ ਮਰੇ ਤਾ ਖੁਸ਼ੀ ਨਾ ਕਰੀਏ
ਸੱਜਣਾ ਵੀ ਮਰ ਜਾਣਾ
ਹੋ ਦੁਸ਼ਮਣ ਮਰੇ ਤਾ ਖੁਸ਼ੀ ਨਾ ਕਰੀਏ
ਸੱਜਣਾ ਵੀ ਮਰ ਜਾਣਾ
ਹੋ ਜਿਹੜਾ ਚੜ੍ਹਿਆ ਦਿਨ ਉਹ ਮਿੱਤਰਾ ਅਖੀਰ ਨੂੰ ਡੁੱਬ ਜਾਣਾ
ਪਾਣੀ ਦੇ ਨਾਲ ਸਾੜਿਆ ਕੋਈ ਨੀ
ਅੱਗ ਦੇ ਨਾਲ ਨਹਾਇਆ ਨਹੀਂ
ਇਕ ਵਾਰੀ ਜੋ ਗਈਆਂ ਸਾਹਾਂ
ਜਾ ਕੋਈ ਮੋੜ ਲਿਆਯਾ ਨਹੀਂ
ਪਾਣੀ ਦੇ ਨਾਲ ਸਾੜਿਆ ਕੋਈ ਨੀ
ਅੱਗ ਦੇ ਨਾਲ ਨਹਾਇਆ ਨਹੀਂ
ਇਕ ਵਾਰੀ ਜੋ ਗਈਆਂ ਸਾਹਾਂ
ਜਾ ਕੋਈ ਮੋੜ ਲਿਆਯਾ ਨਹੀਂ
ਚੰਗੀ ਤਰ੍ਹਾਂ ਮਨਾਉਣਾ ਆਉਂਦਾ ਰੱਬ ਨੂੰ ਆਪਣਾ ਭਾਣਾ
ਹੋ ਦੁਸ਼ਮਣ ਮਰੇ ਤਾ ਖੁਸ਼ੀ ਨਾ ਕਰੀਏ
ਸੱਜਣਾ ਵੀ ਮਰ ਜਾਣਾ
ਹੋ ਦੁਸ਼ਮਣ ਮਰੇ ਤਾ ਖੁਸ਼ੀ ਨਾ ਕਰੀਏ
ਸੱਜਣਾ ਵੀ ਮਰ ਜਾਣਾ
ਬੜੇ ਬੜੇ ਟੁੱਟ ਜਾਂਦੇ ਨੇ ਜਦ ਹੁੰਦੀ ਹਾਰ ਮੁੱਕਦਰਾ ਦੀ
ਰੰਕ ਬਣਾ ਦੇ ਰਾਜਿਆਂ ਤੋਂ ਜਦ ਪੈਂਦੀ ਮਾਰ ਮੁਕੱਦਰਾ ਦੀ
ਬੜੇ ਬੜੇ ਟੁੱਟ ਜਾਂਦੇ ਨੇ ਜਦ ਹੁੰਦੀ ਹਾਰ ਮੁੱਕਦਰਾ ਦੀ
ਰੰਕ ਬਣਾ ਦੇ ਰਾਜਿਆਂ ਤੋਂ ਜਦ ਪੈਂਦੀ ਮਾਰ ਮੁਕੱਦਰਾ ਦੀ
ਨਹੀਂ ਸੁਲਝ ਦਾ ਏਨਾ ਸੌਖਾ ਉਲਝ ਜਾਂਦਾ ਜਦ ਤਾਣਾ
ਹੋ ਦੁਸ਼ਮਣ ਮਰੇ ਤਾ ਖੁਸ਼ੀ ਨਾ ਕਰੀਏ
ਸੱਜਣਾ ਵੀ ਮਰ ਜਾਣਾ
ਹੋ ਦੁਸ਼ਮਣ ਮਰੇ ਤਾ ਖੁਸ਼ੀ ਨਾ ਕਰੀਏ
ਸੱਜਣਾ ਵੀ ਮਰ ਜਾਣਾ
ਹੋ ਜਿਹੜਾ ਚੜ੍ਹਿਆ ਦਿਨ ਉਹ ਮਿੱਤਰਾ ਅਖੀਰ ਨੂੰ ਡੁੱਬ ਜਾਣਾ
ਐਸੀ ਜਿੰਦਗੀ ਕਰਲੇ ਜਿਹੜੀ ਕੰਮ ਕਿਸੇ ਦੇ ਆ ਜਾਵੇ
ਜਾ ਫੇਰ ਇਸ ਗੀਤ ਬਣਾ ਜੋ ਦੇ ਕਿਸੇ ਨੂੰ ਰਾਹ ਜਾਵੇ
ਜਾ ਫੇਰ ਇਸ ਗੀਤ ਬਣਾ ਜੋ ਦੇ ਕਿਸੇ ਨੂੰ ਰਾਹ ਜਾਵੇ
ਗਾਣਿਆਂ ਬਿਨ ਤੂੰ ਪ੍ਰੀਤ ਸਿਆਂ ਦੱਸ ਹੋਰ ਕੀ ਛੱਡ ਕੇ ਜਾਣਾ
ਹੋ ਦੁਸ਼ਮਣ ਮਰੇ ਤਾ ਖੁਸ਼ੀ ਨਾ ਕਰੀਏ
ਸੱਜਣਾ ਵੀ ਮਰ ਜਾਣਾ
ਹੋ ਜਿਹੜਾ ਚੜ੍ਹਿਆ ਦਿਨ ਉਹ ਮਿੱਤਰਾ ਅਖੀਰ ਨੂੰ ਡੁੱਬ ਜਾਣਾ
ਹੋ ਦੁਸ਼ਮਣ ਮਰੇ ਤਾ ਖੁਸ਼ੀ ਨਾ ਕਰੀਏ
ਸੱਜਣਾ ਵੀ ਮਰ ਜਾਣਾ
ਹੋ ਜਿਹੜਾ ਚੜ੍ਹਿਆ ਦਿਨ ਉਹ ਮਿੱਤਰਾ ਅਖੀਰ ਨੂੰ ਡੁੱਬ ਜਾਣਾ