Choose a track to play

ਵੇ ਹੋਣਗੀਆਂ ਉਹ ਹੋਰ, ਸੋਹਣਿਆਂ
ਜੋ ਹੁੰਦੀਆਂ ਕਮਜ਼ੋਰ, ਸੋਹਣਿਆਂ
ਹਾਏ, ਹੋਣਗੀਆਂ ਉਹ ਹੋਰ, ਸੋਹਣਿਆਂ
ਜੋ ਹੁੰਦੀਆਂ ਕਮਜ਼ੋਰ, ਸੋਹਣਿਆਂ
ਮੈਂ ਨਹੀਂ ਅੰਦਰ ਵੜ-ਵੜ ਰੋਣਾ
ਜਿੰਦ ਨੂੰ ਝੋਰਾ ਲਾ ਕੇ
ਵੇ ਜੇ ਤੂੰ ਬਦਲ ਗਿਆ, ਮੈਂ ਮਰਜੂੰ ਕੁੱਝ ਖਾ ਕੇ
ਵੇ ਜੇ ਤੂੰ ਬਦਲ ਗਿਆ, ਮਰਜੂੰਗੀ ਕੁੱਝ ਖਾ ਕੇ
ਵੇ ਜੇ ਤੂੰ ਬਦਲ ਗਿਆ
ਜੇ ਕਿਸੇ ਨੂੰ "ਹਾਂ" ਕਰ ਦੇਈਏ
ਜਾਂ ਕਿਸੇ ਦੀ ਬਾਂਹ ਫੜ੍ਹ ਲਈਏ
ਨੀ ਜੇ ਕਿਸੇ ਨੂੰ "ਹਾਂ" ਕਰ ਦੇਈਏ
ਜਾਂ ਕਿਸੇ ਦੀ ਬਾਂਹ ਫੜ੍ਹ ਲਈਏ
ਫ਼ਿਰ ਪਿੱਛੇ ਨਾ ਮੁੜ ਕੇ ਵੇਖਦੇ
ਜੱਟ ਨਾ ਜਿਓੰਦੇ ਡਰ ਕੇ
ਮੈਂ ਵਿਆਹ ਕੇ ਲੈਜੂੰਗਾ, ਜਾਨ ਤਲੀ 'ਤੇ ਧਰ ਕੇ
ਮੈਂ ਵਿਆਹ ਕੇ ਲੈਜੂੰਗਾ, ਜਾਨ ਤਲੀ 'ਤੇ ਧਰ ਕੇ
ਮੈਂ ਵਿਆਹ ਕੇ ਲੈਜੂੰਗਾ
ਮਨਮਰਜ਼ੀ ਦੀ ਮਾਲਕ, ਜੱਟੀ
ਮੈਂ ਨਹੀਂ ਸਿੱਖਿਆ ਹਰਨਾ
ਮਰ-ਮਰ ਜ਼ਿੰਗਦੀ ਜਿਉਣ ਦੇ ਨਾਲ਼ੋਂ
ਚੰਗਾ ਇੱਕ ਦਿਨ ਮਰਨਾ
ਮਰ-ਮਰ ਜ਼ਿੰਗਦੀ ਜਿਉਣ ਦੇ ਨਾਲ਼ੋਂ
ਚੰਗਾ ਇੱਕ ਦਿਨ ਮਰਨਾ
Heer ਵਾਂਗ ਨਹੀਂ ਜਾਂਦੀ Khede'e
ਦਿਲ ਵਿੱਚ ਦਰਦ ਛੁਪਾ ਕੇ
ਵੇ ਜੇ ਤੂੰ ਬਦਲ ਗਿਆ, ਮੈਂ ਮਰਜੂੰ ਕੁੱਝ ਖਾ ਕੇ
ਵੇ ਜੇ ਤੂੰ ਬਦਲ ਗਿਆ, ਮਰਜੂੰਗੀ ਕੁੱਝ ਖਾ ਕੇ
ਵੇ ਜੇ ਤੂੰ ਬਦਲ ਗਿਆ, ਵੇ
ਨੀ ਜੀਣਜੋਗੀਏ, ਸੱਚੀ ਤੇਰੀ ਰੜਕ ਕਲੇਜੇ ਰਹਿੰਦੀ
ਜਿਸ ਦਿਨ ਸਾਨੂੰ ਨਜ਼ਰ ਨਾ ਆਵੇਂ, ਦਿਲ ਨੂੰ ਚੈਨ ਨਾ ਪੈਂਦੀ
ਜਿਸ ਦਿਨ ਸਾਨੂੰ ਨਜ਼ਰ ਨਾ ਆਵੇਂ, ਦਿਲ ਨੂੰ ਚੈਨ ਨਾ ਪੈਂਦੀ
ਕਿੰਨੀ ਔਖੀ ਉਮਰ ਲੰਘਾਉਣੀ
ਸਬਰਾਂ ਦਾ ਘੁੱਟ ਭਰ ਕੇ
ਮੈਂ ਵਿਆਹ ਕੇ ਲੈਜੂੰਗਾ, ਜਾਨ ਤਲੀ 'ਤੇ ਧਰ ਕੇ
ਮੈਂ ਵਿਆਹ ਕੇ ਲੈਜੂੰਗਾ, ਜਾਨ ਤਲੀ 'ਤੇ ਧਰ ਕੇ
ਮੈਂ ਵਿਆਹ ਕੇ ਲੈਜੂੰਗਾ
ਤਲੀਆਂ ਉੱਤੇ ਮਹਿੰਦੀ ਲੱਗ ਜਾਏ, ਬਾਂਹੀਂ ਪੈ ਜਾਏ ਚੂੜਾ ਵੇ
ਸੋਚਾਂ ਦੇ ਵਿੱਚ ਮਹਿਕ ਰਿਹਾ ਜੋ ਸੁਪਨਾ ਹੋ ਜਾਏ ਗੂਹੜਾ ਵੇ
ਸੋਚਾਂ ਦੇ ਵਿੱਚ ਮਹਿਕ ਰਿਹਾ ਜੋ ਸੁਪਨਾ ਹੋ ਜਾਏ ਗੂਹੜਾ ਵੇ
ਆਪਾਂ ਦੋਹਵੇਂ ਇੱਕ ਹੋ ਜਾਈਏ
ਜੱਗ ਨੂੰ ਦਿਲੋਂ ਭੁਲਾ ਕੇ
ਵੇ ਜੇ ਤੂੰ ਬਦਲ ਗਿਆ, ਮੈਂ ਮਰਜੂੰ ਕੁੱਝ ਖਾ ਕੇ
ਵੇ ਜੇ ਤੂੰ ਬਦਲ ਗਿਆ, ਮਰਜੂੰਗੀ ਕੁੱਝ ਖਾ ਕੇ
ਵੇ ਜੇ ਤੂੰ ਬਦਲ ਗਿਆ
ਹਾਏ, ਤੇਰੀ ਆਈ ਮੈਂ ਮਰ ਜਾਵਾਂ, ਵੇਖ ਲਵੀਂ ਅਜ਼ਮਾ ਕੇ
ਕਿਓਂ ਕਰਦੀ ਐਂ ਝੋਰਾ ਤੂੰ Surjeet Sandhu ਨਾਲ਼ ਲਾ ਕੇ?
ਕਿਓਂ ਕਰਦੀ ਐਂ ਝੋਰਾ ਤੂੰ Surjeet Sandhu ਨਾਲ਼ ਲਾ ਕੇ?
Mishriwale ਪਿੰਡ ਨੂੰ, ਚੰਨੀਏਂ, ਲੈ ਜਾਣਾ ਬਾਂਹ ਫੜ੍ਹ ਕੇ
ਮੈਂ ਵਿਆਹ ਕੇ ਲੈਜੂੰਗਾ, ਜਾਨ ਤਲੀ 'ਤੇ ਧਰ ਕੇ
ਮੈਂ ਵਿਆਹ ਕੇ ਲੈਜੂੰਗਾ, ਜਾਨ ਤਲੀ 'ਤੇ ਧਰ ਕੇ
ਮੈਂ ਵਿਆਹ ਕੇ ਲੈਜੂੰਗਾ
ਮੈਂ ਮਰਜੂੰ ਕੁੱਝ ਖਾ ਕੇ, ਵੇ ਜੇ ਤੂੰ ਬਦਲ ਗਿਆ
ਜਾਨ ਤਲੀ 'ਤੇ ਧਰ ਕੇ, ਮੈਂ ਵਿਆਹ ਕੇ ਲੈਜੂੰਗਾ
ਮੈਂ ਮਰਜੂੰ ਕੁੱਝ ਖਾ ਕੇ, ਵੇ ਜੇ ਤੂੰ ਬਦਲ ਗਿਆ
ਜਾਨ ਤਲੀ 'ਤੇ ਧਰ ਕੇ, ਮੈਂ ਵਿਆਹ ਕੇ ਲੈਜੂੰਗਾ