Choose a track to play
ਕਹਿਣੀ ਸੀ ਜ਼ਰੂਰੀ ਇਕ ਬਾਤ ਸੋਹਣੀਏ
ਨਜ਼ਰ ਝੁਕੇ ਤਾ ਹੁੰਦੀ ਰਾਤ ਸੋਹਣੀਏ
ਹੱਸਦੀ ਦਾ ਖਿੜ ਖਿੜ ਦਿਨ ਚੜ ਦਾ
ਵਾਲਾ ਚ ਲੁਕਾਈ ਕਾਇਨਾਤ ਸੋਹਣੀਏ
ਫੁੱਲ ਨਾ ਕੋਈ ਤੇਰੀ ਬੁੱਲੀਆਂ ਦੇ ਨਾਲ ਦਾ
ਤੋੜ ਨਾ ਕੋਈ ਤੇਰੀ ਜ਼ੁਲਫ਼ਾਂ ਦੇ ਜਾਲ ਦਾ
ਨੈਣਾ ਤੇਰਿਆਂ ਨੀਂ ਕੀਲ ਕੇ ਮੈਂ ਰੱਖਤਾ
ਫਿਕਰ ਨਾ ਤੈਨੂੰ ਸਾਡੇ ਹਾਲ ਚਾਲ ਦਾ
ਗਾਣਿਆ ਚ ਸੀ ਜੋ ਹਥਿਆਰ ਲਿਖਦਾ
ਅੱਜ ਕਲ ਨਿੱਰਾ ਹੀ ਪਿਆਰ ਲਿਖਦਾ
100 ਵਾਰੀ ਲਿਖਦਾ ਤਾਰੀਫ ਤੇਰੇ ਲਈ
ਰਾਹੀਂ ਰਾਹੀਂ ਰਾਹੀਂ 3 ਵਾਰ ਲਿਖਦਾ
ਆਓਂਦੇ ਤੇਰੇ ਖ਼ਾਬ ਸਿਲੇੰ ਸਿਲੇ ਗੋਰੀਏ
ਖਾਬਾ ਵਿਚ ਹੁੰਦੀ ਬਰਸਾਤ ਸੋਹਣੀਏ
ਕਹਿਣੀ ਸੀ ਜ਼ਰੂਰੀ ਇਕ ਬਾਤ ਸੋਹਣੀਏ
ਕਹਿਣੀ ਸੀ ਜ਼ਰੂਰੀ ਇਕ ਬਾਤ ਸੋਹਣੀਏ
ਕੈਦ ਜੋ ਕਬੂਤਰ ਕੋਈ ਗੋਲੇ ਰੱਖਦਾ
ਮੈਂ ਤੇਰੇ ਵਾਰੇ thought ਪੋਲੇ ਪੋਲੇ ਰੱਖਦਾ
ਕਹਿਣ ਨੁੰ ਤਾ ਫ਼ਿਰਾ ਤੈਨੂੰ ਬੜਾ ਕੁਜ ਨੀ
ਗਲ ਸਾਰੀ ਅੱਖੀਆਂ ਦੇ ਓਹਲੇ ਰੱਖਦਾ
ਪਹੁਚੇਆਂ ਤੋਂ ਝਾਂਜਰ ਇਸ਼ਾਰੇ ਕਰਦੀ
ਗਾਨੀ ਗੱਲਾਂ ਸ਼ਾਇਦ ਮੇਰੇ ਵਾਰੇ ਕਰਦੀ
ਮੂਹੋ ਤਾ ਤੂੰ ਬੋਲਦੀ ਨੀ ਅੱਖਾਂ ਤੇਰੀਆਂ
ਕਿੱਸੇ ਮੇਰੇ ਨਾਲ share ਸਾਰੇ ਕਰਦੀ
ਥੋਡੀ ਆਲੇ ਤਿਲ ਵਾਰੇ ਕੀ ਕੀ ਦੱਸਾਂ ਮੈਂ
ਲੱਗੇ ਜਿਵੇ ਹੁਸਨਾਂ ਦੀ ਰਾਖੀ ਕਰਦਾ
ਨਜ਼ਰੋਂ ਬੱਚਾਉਣ ਨੁੰ ਤਿਆਰ ਖੜਾ ਐ
ਕੰਮ ਕਾਲਾ ਟਿੱਕਾ ਸਾਰਾ ਬਾਕੀ ਕਰਦਾ
ਓਦੋ ਦੀ ਨਾ ਅੱਖ ਲੱਗੀ ਸੱਚ ਦੱਸਾਂ ਮੈਂ
ਜਦੋਂ ਦੀ ਆ ਹੋਈ ਮੁਲਾਕਾਤ ਸੋਹਣੀਏ
ਕਹਿਣੀ ਸੀ ਜ਼ਰੂਰੀ ਇਕ ਬਾਤ ਸੋਹਣੀਏ
ਕਹਿਣੀ ਸੀ ਜ਼ਰੂਰੀ ਇਕ ਬਾਤ ਸੋਹਣੀਏ
ਅੱਖ ਨਾਲ ਅੱਖ ਹੋਣ ਦੇਵੇ meet ਨਾ
ਸੂਰਮੇ ਦੇ ਨਾਲ ਤੇਰੇ ਫ਼ਿਰਾ ਲੜ ਦਾ
ਮੁੱਖੜਾ ਜੋ ਖੁੱਲੀ ਕੋਈ ਕਿਤਾਬ ਸੋਹਣੀਏ
ਇਕ ਟੁੱਕ ਰਹਾ ਤੇਰਾ ਚੇਹਰਾ ਪੜ ਦਾ
ਮੁਖ ਨੁੰ ਘੁਮਾਕੇ ਸਾਨੂੰ ਜਦੋਂ ਤੱਕੇ ਨੀ
ਗੱਬਰੂ ਤਾ ਕਾਲਜੇ ਤੇ ਹੱਥ ਰੱਖੇ ਨੀ
ਹੱਸ ਕੇ ਤੂੰ ਜਦੋਂ ਫੇਰ ਨੀਵੀਂ ਪਾ ਲਵੈ
ਰੱਬ ਦੇ ਦੀਦਾਰ ਸਾਨੂੰ ਓਦੋ ਪੱਕੇ ਨੀ
ਤੈਨੂੰ ਸੋਚ ਸੋਚ ਮੁੰਡਾ ਬੁਣੇ ਤਰਜਾ
ਨੀ ਦੱਸ ਕਿੰਨੀ ਵਾਰੀ ਹੋਰ ਤੈਥੋਂ ਮਰਜਾ
ਆਕੇ ਕਦੇ ਹਾਲ ਸਾਡਾ ਪੁੱਛ ਮੇਹਰਮਾ
ਇਕ ਇਹਸਾਨ ਮੇਰੇ ਉੱਤੇ ਕਰਜਾ
ਹੋਰ ਨਾ ਤੇਰੇ ਤੋਂ ਮੁੰਡਾ ਕੁਜ ਮੰਗਦਾ
ਉਮਰਾਂ ਲਈ ਮੰਗੇ ਤੇਰਾ ਸਾਥ ਸੋਹਣੀਏ
ਕਹਿਣੀ ਸੀ ਜ਼ਰੂਰੀ ਇਕ ਬਾਤ ਸੋਹਣੀਏ
ਕਹਿਣੀ ਸੀ ਜ਼ਰੂਰੀ ਇਕ ਬਾਤ ਸੋਹਣੀਏ