Choose a track to play
ਕਿਕਰੇ ਨੀ ਸੁਣ ਕਿਕਰੇ , ਕਿਕਰੇ ਨੀ ਸੁਣ ਕਿਕਰੇ
ਕਿਕਰੇ ਨੀ ਸੁਣ ਕਿਕਰੇ , ਕਿਕਰੇ ਨੀ ਸੁਣ ਕਿਕਰੇ
ਸਾਡੇ ਯਾਰ ਚਿਰਾਂ ਤੋਂ ਵਿਛੜੇ ਨੀ ਗੱਲ ਲੱਗ ਰੋ ਲੈਣਦੇ
ਭੈੜੇ ਦਾਗ ਜੁਦਾਈਆਂ ਵਾਲੇ ਨੀ ਹੰਝੂਆਂ ਨਾਲ ਧੋ ਲੈਣਦੇ
ਭੈੜੇ ਦਾਗ ਜੁਦਾਈਆਂ ਵਾਲੇ ਨੀ ਹੰਝੂਆਂ ਨਾਲ ਧੋ ਲੈਣਦੇ
ਅੰਬੀਏ ਨੀ ਸੁਣ ਅੰਬੀਏ , ਅੰਬੀਏ ਨੀ ਸੁਣ ਅੰਬੀਏ
ਅੰਬੀਏ ਨੀ ਸੁਣ ਅੰਬੀਏ , ਅੰਬੀਏ ਨੀ ਸੁਣ ਅੰਬੀਏ
ਸਾਡੀ ਜਿੰਦ ਸੱਜਣਾ ਨੇ ਸੂਲੀ ਟਂਗੀ ਏ ਹੋਣੀ ਸੀ ਜਿਹੜੀ ਹੋ ਕੇ ਟਲੀ
ਅਸੀਂ ਮਿਸ਼ਰੀ ਬਾਰੋਬਾਰ ਜਾਣੀ ਨੀ ਸੱਜਣਾ ਦੀ ਲੂਣ ਦੀ ਡਲੀ
ਅਸੀਂ ਮਿਸ਼ਰੀ ਬਾਰੋਬਾਰ ਜਾਣੀ ਨੀ ਸੱਜਣਾ ਦੀ ਲੂਣ ਦੀ ਡਲੀ
ਬੇਰੀਏ ਨੀ ਸੁਣ ਬੇਰੀਏ, ਬੇਰੀਏ ਨੀ ਸੁਣ ਬੇਰੀਏ
ਬੇਰੀਏ ਨੀ ਸੁਣ ਬੇਰੀਏ, ਬੇਰੀਏ ਨੀ ਸੁਣ ਬੇਰੀਏ
ਸਾਡੇ ਦੁਖਾਂ ਦੀ ਉੱਮਰ ਲਂਮੇਰੀ ਏ ਦੁਖਾਂ ਦੀ ਗੰਢ ਖੋਲਣ ਦੇ
ਸਾਡੀ ਸੁਣੇ ਨਾ ਬੇਦਰਦ ਜਮਾਨਾ ਨੀ ਦੁਖੜੇ ਫਰੋਲਣ ਦੇ
ਸਾਡੀ ਸੁਣੇ ਨਾ ਬੇਦਰਦ ਜਮਾਨਾ ਨੀ ਦੁਖੜੇ ਫਰੋਲਣ ਦੇ
ਜਮਨੇ ਨੀ ਸੁਣ ਜਮਨੇ ,ਜਮਨੇ ਨੀ ਸੁਣ ਜਮਨੇ
ਜਮਨੇ ਨੀ ਸੁਣ ਜਮਨੇ ,ਜਮਨੇ ਨੀ ਸੁਣ ਜਮਨੇ
ਬੈਠ ਕੀਤੇ ਇਕਰਾਰ ਤੇਰੇ ਸਾਮਣੇ ਤੂ ਵੈਰਨੇ ਗਵਾਹੀ ਭਰ ਦੇ
ਸਾਨੂ ਸੱਜਣਾ ਦੀ ਦੀਦ ਕਰਾ ਦੇ ਨੀ ਨਿੱਕਾ ਜਿਹਾ ਇਹਸਾਨ ਕਰ ਦੇ
ਸਾਨੂ ਸੱਜਣਾ ਦੀ ਦੀਦ ਕਰਾ ਦੇ ਨੀ ਨਿੱਕਾ ਜਿਹਾ ਇਹਸਾਨ ਕਰ ਦੇ
ਟਾਹਲੀਏ ਨੀ ਸੁਣ ਟਾਹਲੀਏ, ਟਾਹਲੀਏ ਨੀ ਸੁਣ ਟਾਹਲੀਏ
ਟਾਹਲੀਏ ਨੀ ਸੁਣ ਟਾਹਲੀਏ, ਟਾਹਲੀਏ ਨੀ ਸੁਣ ਟਾਹਲੀਏ
ਸੋਹਲ ਫੁੱਲਾਂ ਜਿਹੀ ਜਿੰਦਗੀ ਮੈਂ ਗਾਲੀ ਏ ਗਮਾਂ ਦਾ ਬੋਝ ਲਾ ਲੈਣ ਦੇ
ਭੈੜੇ ਨਾਗ ਵਿਛੋੜੇ ਵਾਲੇ ਨੀ ਜਿੰਦ ਮੇਰੀ ਖਾ ਲੈਣਗੇ
ਭੈੜੇ ਨਾਗ ਵਿਛੋੜੇ ਵਾਲੇ ਨੀ ਜਿੰਦ ਮੇਰੀ ਖਾ ਲੈਣਗੇ