Choose a track to play
Yeah!
Uh!
Show mxrci on it!
ਓ, ਮੈਂਨੂੰ ਕੱਲ੍ਹ ਗੱਲ ਕਿਸੇ ਬੰਦੇ ਨੇ ਸੀ ਕਹੀ
ਕਹਿੰਦਾ, "ਹਾਰਿਆ ਤੂੰ ਕਿਉਂਕਿ ਤੇਰੀ party ਨਹੀਂ ਸਹੀ"
ਮੈਂ ਕਿਹਾ, "ਠੀਕ ਐ, ਇੱਕ ਗੱਲ ਦੱਸ ਬਾਈ"
ਜੇ ਐਨੀਂ ਸੀ ਗ਼ਲਤ ਪਹਿਲਾਂ, ਤੁਸੀਂ ਕਿਉਂ ਜਿਤਾਈ?
ਕਿਉਂ ਤਿੰਨ ਵਾਰ ਪਹਿਲਾਂ ਤੁਸੀਂ ਏਸੇ ਨੂੰ ਜਿਤਾਇਆ?
ਸੁਣ ਮੇਰੀ ਗੱਲ ਕੋਈ ਜਵਾਬ ਕਿਉਂ ਨਹੀਂ ਆਇਆ?
ਮੈਂ ਕਿਹਾ ਐੱਥੇ ਹੀ ਪਵਾੜਾ ਹੋ ਜਾਂਦਾ ਐ
ਥੋਡਾ ਕੀਤਾ ਠੀਕ, ਦੂਜਾ ਮਾੜਾ ਹੋ ਜਾਂਦੈ
ਕਿੰਨ੍ਹੇਂ ਕੀਹਦੀ ਚੁਣੀ ਸਰਕਾਰ, ਦੱਸੋਂ ਕੌਣ?
ਹੁਣ ਮੈਂਨੂੰ ਲੋਕੋ ਓਏ ਗ਼ੱਦਾਰ ਦੱਸੋ ਕੌਣ?
ਜਿੱਤ ਗਿਆ ਕੌਣ, ਗਿਆ ਹਾਰ ਦੱਸੋ ਕੌਣ?
ਹੁਣ ਮੈਂਨੂੰ ਲੋਕੋ ਓਏ ਗੱਦਾਰ ਦੱਸੋ ਕੌਣ?
ਓ, ਜਿੱਥੇ ਆਉਂਦੇ ਸੱਚ ਸਭ ਚਾਰਦੇ ਆ ਪੱਲਾ
ਐੱਥੇ ਪਹਿਲਾਂ ਬਹੁਤ ਹਾਰੇ, ਓ ਮੈਂ ਹਾਰਿਆ ਨਹੀਂ 'ਕੱਲ੍ਹਾ
ਲੋਕਾਂ ਬਹੁਤ ਸੋਚਿਆ ਇਹਦੀ ਗੋਡਨੀ ਲਵਾਈ
ਇਹਨਾਂ ਦੋਗਲਿਆਂ ਬੀਬੀ Khalra ਹਰਾਈ
ਜਿਹਦੇ ਨਾ' ਤੁਰੇ ਸੀ, ਕਿਸਾਨ ਨੂੰ ਹਰਾਇਆ
ਇਹਨਾਂ ਨੇ Simranjit Mann ਨੂੰ ਹਰਾਇਆ
ਦੇਕੇ ਸ਼ਰਧਾਂਜਲੀਆਂ ਫ਼ਿਰਦੇ ਆ ਖੁੱਲ੍ਹੇ
ਇਹ ਤਾਂ Navreet, Deep Sidhu ਨੂੰ ਵੀ ਭੁੱਲੇ
ਕੀਹਦੇ ਏਹੇ ਸਕੇ, ਪਰਿਵਾਰ ਦੱਸੋ ਕੌਣ?
ਹੁਣ ਮੈਂਨੂੰ ਲੋਕੋ ਓਏ ਗੱਦਾਰ ਦੱਸੋ ਕੌਣ?
ਜਿੱਤ ਗਿਆ ਕੌਣ, ਗਿਆ ਹਾਰ ਦੱਸੋ ਕੌਣ?
ਹੁਣ ਮੈਂਨੂੰ ਲੋਕੋ ਓਏ ਗੱਦਾਰ ਦੱਸੋ ਕੌਣ?
(ਜਿੱਤ ਗਿਆ ਕੌਣ ਗਿਆ ਹਾਰ ਦੱਸੋ ਕੌਣ?)
(ਹੁਣ ਮੈਂਨੂੰ ਲੋਕੋ ਓਏ ਗੱਦਾਰ ਦੱਸੋ ਕੌਣ?)
(ਗੱਦਾਰ ਦੱਸੋ ਕੌਣ?)
ਓ, ego ਸੀਗੀ ਬਹੁਤ, ਬੋਲ ਸੱਤਾਂ ਦਿੰਦਾ ਮੈਂਨੂੰ
ਜਿਹਤੋਂ ਸਭੀਂ ਨਾ ਜਨਾਨੀ, ਸਾਲ਼ਾ ਮੱਤਾਂ ਦਿੰਦਾ ਮੈਨੂੰ
ਖ਼ੁੱਦ ਲੋਕਾਂ ਲਈ ਮੈਦਾਨਾਂ ਵਿੱਚ ਰੜੇ ਕਿਉਂ ਨਹੀਂ ਹੋਏ?
ਜਿਹੜੇ ਹੱਸਦੇ ਮੇਰੇ 'ਤੇ, ਆਪ ਖੜ੍ਹੇ ਕਿਉਂ ਨਹੀਂ ਹੋਏ?
ਕਿਉਂਕਿ net ਤੋਂ ਬਿਨਾਂ ਤਾਂ ਗੱਲ-ਬਾਤ ਨਹੀਂਓ ਐਨੀਂ
ਕੁੱਝ ਕਰਕੇ ਦਿਖਾਉਣ ਉਹ ਔਕਾਤ ਨਹੀਂਓ ਐਨੀਂ
ਐਂਵੇ ਬੈਠ ਕੇ ਰਜਾਈਆਂ ਵਿੱਚ ਹੌਂਕੀ ਦਾ ਨ੍ਹੀਂ ਹੁੰਦਾ
ਪੁੱਤ, ਪੱਟ ਨਾ ਜੇ ਹੋਵੇ ਐਂਵੇ ਭੌਂਕੀ ਦਾ ਨ੍ਹੀਂ ਹੁੰਦਾ
ਓ, ਜੁੱਤੀਆਂ ਦੀ ਯਾਰ, ਇਹ ਸਰਕਾਰ ਦੱਸੋ ਕੌਣ?
ਹੁਣ ਮੈਂਨੂੰ ਲੋਕੋ ਓਏ ਗ਼ੱਦਾਰ ਦੱਸੋ ਕੌਣ?
ਜਿੱਤ ਗਿਆ ਕੌਣ, ਗਿਆ ਹਾਰ ਦੱਸੋ ਕੌਣ?
ਹੁਣ ਮੈਂਨੂੰ ਲੋਕੋ ਓਏ ਗੱਦਾਰ ਦੱਸੋ ਕੌਣ?
(ਜਿੱਤ ਗਿਆ ਕੌਣ, ਗਿਆ ਹਾਰ ਦੱਸੋ ਕੌਣ?)
(ਹੁਣ ਮੈਂਨੂੰ ਲੋਕੋ ਓਏ ਗੱਦਾਰ ਦੱਸੋ ਕੌਣ?)
(ਹੁਣ ਮੈਂਨੂੰ ਲੋਕੋ ਓਏ ਗੱਦਾਰ ਦੱਸੋ ਕੌਣ?)
(ਹੁਣ ਮੈਂਨੂੰ ਲੋਕੋ ਓਏ ਗੱਦਾਰ ਦੱਸੋ ਕੌਣ?)
ਓ, ਨਵੇਂ ਵੀ ਐ ਮਾੜੇ, ਟਕਸਾਲੀ ਵੀ ਆ ਮਾੜੇ
ਆਹ ਕਾਂਗਰਸੀ ਮਾੜੇ ਐ, ਅਕਾਲੀ ਵੀ ਆ ਮਾੜੇ
ਤੁਸੀਂ ਚੁਣਿਆ ਇਹਨਾਂ ਨੂੰ, ਹਿੱਕਾਂ ਤਨਦੇ ਨੀ ਕਾਹਤੋਂ?
ਆਪ ਸਭ ਨਾਲ਼ੋ ਮਾੜੇ, ਗੱਲ ਮੰਨਦੇ ਨ੍ਹੀਂ ਕਾਹਤੋਂ?
ਪਿੱਛੇ ਹੋਇਆ ਜੋ ਵੀ ਹੋਈਆ ਜ਼ੁਬਾਨ ਉੱਤੇ ਰਿਹੋ
ਹੁਣ ਜਿਹਨਾਂ ਨੂੰ ਜਿਤਾਇਆ, ਮਾੜਾ ਇਹਨਾਂ ਨੂੰ ਨਾ ਕਹਿਓ
ਕਿਉਂਕਿ ਰਹਿਣਾ ਐੱਥੇ ਇਹੀ, ਕਦੇ ਵੱਧਣੀ ਨੀਂ range
ਉਹੀ ਸਰਕਾਰਾਂ 'ਕੱਲ੍ਹਾ logo ਹੋਇਆ change
ਜੋ ਰਾਜ ਸਭਾ ਹੋਇਆ ਜੁੰਮੇਵਾਰ ਦੱਸੋ ਕੌਣ?
ਓ, ਹੁਣ ਮੈਂਨੂੰ ਲੋਕੋ ਓਏ ਗ਼ੱਦਾਰ ਦੱਸੋ ਕੌਣ?
ਜਿੱਤ ਗਿਆ ਕੌਣ, ਗਿਆ ਹਾਰ ਦੱਸੋ ਕੌਣ?
ਹੁਣ ਮੈਂਨੂੰ ਲੋਕੋ ਓਏ ਗੱਦਾਰ ਦੱਸੋ ਕੌਣ?
(ਜਿੱਤ ਗਿਆ ਕੌਣ, ਗਿਆ ਹਾਰ ਦੱਸੋ ਕੌਣ?)
(ਹੁਣ ਮੈਂਨੂੰ ਲੋਕੋ ਓਏ ਗੱਦਾਰ ਦੱਸੋ ਕੌਣ?)
(ਹੁਣ ਮੈਂਨੂੰ ਲੋਕੋ ਓਏ ਗੱਦਾਰ ਦੱਸੋ ਕੌਣ?)
ਓ, ਮੇਰੀ ਛੱਡੋ ਗੱਲ, ਮੈਂ ਤਾਂ ਲਿਆ ਸੀ stand
ਓ, ਪਛੜੇ ਹੋਏ ਲੋਕਾਂ ਦਾ ਬਣਾਤਾ ਸੀ brand
ਧੰਨਵਾਦ ਉਹਨਾਂ ਦਾ ਜੋ lesson ਸਿਖਾਇਆ
ਮੈਂ ਜਿਹਨਾਂ ਨੂੰ ਜਿਤਾਇਆ, ਮੈਂਨੂੰ ਉਹਨਾਂ ਨੇ ਹਰਾਇਆ
ਮੈਂ ਜਿੱਤਿਆ ਨ੍ਹੀਂ ਕਾਹਤੋਂ, ਮੈਂਨੂੰ ਦੁੱਖ ਨਹੀਂਓ ਕੋਈ
ਮੈਂਨੂੰ ਥੋਡੀ ਆਹ ਸਿਆਸਤ ਦੀ ਭੁੱਖ ਨਹੀਂਓ ਕੋਈ
ਦਿਨ ਵੀ ਚੜੂਗਾ, ਭਾਵੇਂ ਰਾਤ ਸੀਗੀ ਮੇਰੀ
ਓ, ਅੰਤ ਨਹੀਂਓ ਹੋਇਆ, ਸ਼ੁਰੂਆਤ ਸੀਗੀ ਮੇਰੀ
ਭੱਲ੍ਹੇ ਭਾਵੇਂ ਹੁਣ ਨੇ, ਸਿਆਣਦੇ ਨ੍ਹੀਂ ਮੈਂਨੂੰ
ਓ, "ਹਾਰਿਆ" ਜੋ ਕਹਿੰਦੇ, ਸਾਲ਼ੇ, ਜਾਣਦੇ ਨ੍ਹੀਂ ਮੈਂਨੂੰ
ਸੂਲੀ ਆਲ਼ੇ ਸੂਲੀ ਬਿਨਾਂ ਸਾਰ ਦੇ ਨ੍ਹੀਂ ਹੁੰਦੇ
ਜਿਹਦੀ ਰਗਾਂ ਵਿੱਚ ਫ਼ਤਹਿ, ਕਦੇ ਹਾਰ ਦੇ ਨ੍ਹੀਂ ਹੁੰਦੇ
Peace out!
ਤਾਂ ਕਹਾਵਤ ਸੀ
"ਜਿਹੜੇ ਲਾਹੌਰ ਫੁੱਦੂ"
"ਉਹ ਪਸ਼ੌਰ ਵੀ ਫੁੱਦੂ"
ਸੁਣੋ, ਸੁਣੋ, ਸੁਣੋ, ਕੱਟਿਓ ਨਾ ਏਹੇ
ਦੋਬਾਰਾ ਕਰ ਲਓ
"ਜਿਹੜੇ ਲਾਹੌਰ ਫੁੱਦੂ"
"ਉਹ ਪਸ਼ੌਰ ਵੀ ਫੁੱਦੂ"
"ਉਹ ਪਸ਼ੌਰ ਵੀ ਫੁੱਦੂ"