Choose a track to play
ਜਦ ਨਜ਼ਰਾਂ ਮਿਲੀਆਂ ਓਹਦੇ ਨਾਲ ਨਜ਼ਰਾਂ ਵੀ ਲਾਈਆਂ ਮੋੜ
ਓਹਨੂੰ ਦਿਲ ਸੀ ਦਿੱਤਾ ਰੱਖਣ ਲਈ ਉਹਨੇ ਦਿਲ ਵੀ ਦਿੱਤਾ ਤੋੜ
ਮੈਂ ਪਾਗਲ ਮੈਂ ਝੱਲੀ
ਬਸ ਰੋਈ ਜਾਵਾਂ ਕੱਲੀ
ਮੈਂ ਪਾਗਲ ਮੈਂ ਝੱਲੀ
ਬਸ ਰੋਈ ਜਾਵਾਂ ਕੱਲੀ
ਦਿਲ ਨੂੰ ਓਹਦਾ ਹੀ ਇੰਤਜ਼ਾਰ
ਦਿਲ ਦੇ ਸੌ ਟੁਕੜੇ ਸੌ ਟੁਕੜੇ
ਹਰ ਟੁਕੜੇ ਨੂੰ ਓਹਦੇ ਨਾਲ ਪਿਆਰ
ਕੀਤੇ ਮੇਰੇ ਸੌ ਟੁਕੜੇ ਸੌ ਟੁਕੜੇ
ਮੈਨੂੰ ਫਿਰ ਵੀ ਓਹਦਾ ਹੀ ਇੰਤਜ਼ਾਰ
ਜਦ ਨਜ਼ਰਾਂ ਮਿਲੀਆਂ
ਕੱਲੀ ਕੇਰੀ ਜਿੰਦ ਨੂੰ ਸਿਆਪੇ ਲੱਖ ਦੇ ਗਿਆ
ਅੱਖਾਂ ਸਾਹਵੇ ਰਹਿੰਦਾ ਰਹਿੰਦਾ ਕਿੱਥੇ ਜਾ ਕੇ ਬਹਿ ਗਿਆ
ਕੱਲੀ ਕੇਰੀ ਜਿੰਦ ਨੂੰ ਸਿਆਪੇ ਲੱਖ ਦੇ ਗਿਆ
ਅੱਖਾਂ ਸਾਹਵੇ ਰਹਿੰਦਾ ਰਹਿੰਦਾ ਕਿੱਥੇ ਜਾ ਕੇ ਬਹਿ ਗਿਆ
ਜਿੱਤੀ ਹੋਈ ਸੀ ਦੁਨੀਆ ਤੂੰ ਨਾਲ ਮੇਰੇ ਖੜਾ ਸੀ
ਕਾਹਦਾ ਗਿਆ ਮੇਰਾ ਤਾਂ ਜਹਾਨ ਨਾਲ ਲੈ ਗਿਆ
ਵੇ ਰੂਹਾਂ ਵਾਲੇ ਕਿੱਥੇ ਲੱਭਦੇ ਕਿੱਥੇ ਲੱਭਦੇ
ਥਾਂ ਥਾਂ ਜਿਸਮਾਂ ਦਾ ਲੱਗਾ ਏ ਬਜ਼ਾਰ
ਦਿਲ ਦੇ ਸੌ ਟੁਕੜੇ ਸੌ ਟੁਕੜੇ
ਹਰ ਟੁਕੜੇ ਨੂੰ ਓਹਦੇ ਨਾਲ ਪਿਆਰ
ਕੀਤੇ ਮੇਰੇ ਸੌ ਟੁਕੜੇ ਸੌ ਟੁਕੜੇ
ਮੈਨੂੰ ਫਿਰ ਵੀ ਓਹਦਾ ਹੀ ਇੰਤਜ਼ਾਰ
ਜਦ ਨਜ਼ਰਾਂ ਮਿਲੀਆਂ
ਦਿਖਦਾ ਨੀ ਯਾਰ ਲੱਗੇ ਮੇਲੇ ਰਹਿ ਗਏ ਸੱਜਣਾ
ਬਸ ਹੁਣ ਯਾਦਾਂ ਦੇ ਝਮੇਲੇ ਰਹਿ ਗਏ ਸੱਜਣਾ
ਲੇਖਾਂ ਦੀਆਂ ਠੋਕਰਾਂ ਸੌਗਾਤ ਝੋਲੀ ਪੈ ਗਈਆਂ
ਟੱਕਰਾਂ ਦੇ ਵਾਸਤੇ ਕਵੇਲੇ ਰਹਿ ਗਏ ਸੱਜਣਾ
ਫਤਿਹ ਮੈਂ ਤੇਰੀ ਫਤਿਹ ਮੰਗੀ ਸੀ ਫਤਿਹ ਮੰਗੀ ਸੀ
ਫਤਿਹ ਪਾ ਕੇ ਵੀ ਗਈ ਆ ਮੈਂ ਹਾਰ
ਦਿਲ ਦੇ ਸੌ ਟੁਕੜੇ ਸੌ ਟੁਕੜੇ
ਹਰ ਟੁਕੜੇ ਨੂੰ ਓਹਦੇ ਨਾਲ ਪਿਆਰ
ਕੀਤੇ ਮੇਰੇ ਸੌ ਟੁਕੜੇ ਸੌ ਟੁਕੜੇ
ਮੈਨੂੰ ਫਿਰ ਵੀ ਓਹਦਾ ਹੀ ਇੰਤਜ਼ਾਰ
ਜਦ ਨਜ਼ਰਾਂ ਮਿਲੀਆਂ