Choose a track to play

Mxrci
ਭਾਵੇਂ ਕਿਰਤੀ ਦਾ ਪੁੱਤ ਪਰ ਸਾਬ ਦਿਸਦਾ
ਮੈਨੂੰ ਅੰਮੀਏ ਨੀ ਜੱਟ ਚੋ ਪੰਜਾਬ ਦਿਸਦੇ
ਓਹਦੇ ਕੁੜਤੇ ਨੂੰ ਮਾਵਾਂ ਹਾਏ ਨੀ ਓਹਦਾ ਪਹਿਰਾਵਾ
ਜਾਵੇ ਝੂਲਦਾ ਹਵਾ ਚ ਓਹਦੀ ਤੋਰ ਵਾਹ ਵਾਹ ਵਾਹ
ਉੱਨੇ ਹੱਥ ਪੈਰ ਸੋਹਣੇ ਰਾਜਿਆਂ ਦੇ ਵੀ ਨੀ ਹੋਣੇ
ਜਾਨ ਨਿਕਲ ਜੂ ਸੌਖੀ ਕੇਰਾ ਭਰ ਲਏ ਕਲਾਵਾ
ਭਰ ਲਏ ਕਲਾਵਾ
ਓਹਦੇ ਸਾਹਮਣੇ ਬੇ-ਨੂਰ ਮਹਤਾਬ ਦਿਸਦੇ
ਮੈਨੂੰ ਅੰਮੀਏ ਨੀ ਜੱਟ ਚੋ ਪੰਜਾਬ ਦਿਸਦੇ
ਭਾਵੇਂ ਕਿਰਤੀ ਦਾ ਪੁੱਤ ਪਰ ਸਾਬ ਦਿਸਦਾ
ਮੈਨੂੰ ਅੰਮੀਏ ਨੀ ਜੱਟ ਚੋ ਪੰਜਾਬ ਦਿਸਦੇ
ਕਿਸੇ ਪਰੀਆਂ ਦੀ ਜਾਇ ਦਾ ਓਹ ਜਾਇਆ ਹੋਇਆ ਲੱਗੇ
ਨੀ ਓਹ ਤਖਤ ਹਜ਼ਾਰਿਆਂ ਤੋਂ ਆਇਆ ਹੋਇਆ ਲੱਗੇ
ਕਿਸੇ ਖਾਸ ਫਰਮਾਇਸ਼ ਤੇ ਸਜਾਇਆ ਹੋਇਆ ਲੱਗੇ
ਨੀ ਓਹ ਰੀਝ ਲਾਕੇ ਰੱਬ ਨੇ ਬਣਾਇਆ ਹੋਇਆ ਲੱਗੇ
ਬਣਾਇਆ ਹੋਏ ਲੱਗੇ
ਜਦੋਂ ਹੱਸੇ ਨਾਲੇ ਸੰਗੇ ਲਾਜਵਾਬ ਦਿਸਦੇ
ਮੈਨੂੰ ਅੰਮੀਏ ਨੀ ਜੱਟ ਚੋ ਪੰਜਾਬ ਦਿਸਦੇ
ਭਾਵੇਂ ਕਿਰਤੀ ਦਾ ਪੁੱਤ ਪਰ ਸਾਬ ਦਿਸਦਾ
ਮੈਨੂੰ ਅੰਮੀਏ ਨੀ ਜੱਟ ਚੋ ਪੰਜਾਬ ਦਿਸਦੇ
ਮੇਰਾ ਹੋਵੇ ਓਹਦੇ ਨਾਲ ਦੇ ਚਰਿਤਰ ਦਾ ਪੁੱਤ
ਕਾਸ਼ ਇਕੋ ਹੋਵੇ ਮੇਰਾ ਤੇ ਪਵਿਤਰ ਦਾ ਪੁੱਤ
ਮੈਨੂੰ ਓਹਦੇ ਵਿਚੋਂ ਮੇਰਾ ਇਕ ਖ਼ਾਬ ਦਿਸਦਾ
ਮੈਨੂੰ ਅੰਮੀਏ ਨੀ ਜੱਟ ਚੋ ਪੰਜਾਬ ਦਿਸਦੇ
ਭਾਵੇਂ ਕਿਰਤੀ ਦਾ ਪੁੱਤ ਪਰ ਸਾਬ ਦਿਸਦਾ
ਮੈਨੂੰ ਅੰਮੀਏ ਨੀ ਜੱਟ ਚੋ ਪੰਜਾਬ ਦਿਸਦੇ