Choose a track to play
Single / Track
ਗੋਰਾ ਚਿੱਟਾ ਮੁਖ ਚੁੰਨੀ ਲਾਲ ਰੰਗ ਦੀ
ਨੀ ਚੁੰਨੀ ਲਾਲ ਰੰਗ ਦੀ
ਅੱਗ ਲਾਉਣੀ ਆਸ਼ਕਾਂ ਦਾ ਖੂਨ ਮੰਗਦੀ
ਗੋਰਾ ਚਿੱਟਾ ਮੁਖ ਚੁੰਨੀ ਲਾਲ ਰੰਗ ਦੀ
ਨੀ ਚੁੰਨੀ ਲਾਲ ਰੰਗ ਦੀ
ਅੱਗ ਲਾਉਣੀ ਆਸ਼ਕਾਂ ਦਾ ਖੂਨ ਮੰਗਦੀ
ਜਦ ਵੀ ਤੇਰੇ ਮੂੰਹ ਦੇ ਉਤੋਂ ਥੋੜਾ ਜੇਹਾ ਲੀੜਾ ਸਰਕੇ
ਨੈਣਾ ਦੇ ਮਾਰੇ ਆਸ਼ਿਕ ਰਹਿ ਜਾਂਦੇ ਹੌਕਾ ਭਰਕੇ
ਮਿੰਨਾ ਮੁਸਕਾਏ ਜਦ ਤੂੰ ਚੁੰਨੀ ਦਾ ਓਹਲਾ ਕਰ ਕੇ
ਤੁਰ ਗਿਆ ਮੁਰਝਾਏ ਦਿਲ ਤੇ ਰਹਿਮਤ ਦਾ ਬਦਲ ਵਰਸੇ
ਨਦੀ ਦਿਆਂ ਪਾਣੀਆਂ ਨੂੰ ਅੱਗ ਲਾਉਣੀ ਏ ਵੇ
ਚੰਨਾ ਅੱਗ ਲਾਉਣੀ ਏ
ਹਰ ਸੋਹਣੀ ਸੂਰਤ ਦੇ ਸਿਆਪੇ ਪਾਉਣੀ ਏ
ਜੰਗਾਂ ਦੇ ਜੇਤੂ ਓਹਦੇ ਨੈਣਾ ਤੋਂ ਬਾਜੀ ਹਾਰੇ
ਨੈਣਾ ਸੰਗ ਨੈਣ ਨਾ ਲੜਦੇ
ਲਗਦੇ ਦਿਨ ਪਿਆਰੇ ਪਿਆਰੇ
ਅੰਬਰ ਚੋ ਸੌਖੀ ਗੱਲ ਨੀ
ਸਾਰੇ ਗਿਣ ਸਕਣੇ ਤਾਰੇ
ਏ ਪਰ ਇਹ ਨੀਂਦ ਨਾ ਆਵੇ
ਕੀਕਣ ਕੋਈ ਰਾਤ ਗੁਜਾਰੇ
ਨੈਣਾ ਨਾਲ ਨੈਣਾ ਦਾ ਵਪਾਰ ਹੋ ਗਿਆ
ਬਿੱਲੋ ਵਪਾਰ ਹੋ ਗਿਆ
ਮੈਨੂੰ ਲੋਕੀ ਆਖਦੇ ਵੇ ਪਿਆਰ ਹੋ ਗਿਆ