
ਪੱਲੇ ਤੇਰੇ ਵੀ ਨਾ ਕੱਖ
ਪੱਲੇ ਮੇਰੇ ਵੀ ਨਾ ਕੱਖ
ਅਸੀਂ ਹੰਜੂਆਂ ਚ ਡੁੱਬ ਗਏ ਆਂ
ਹੋ ਕੇ ਵੱਖੋ ਵੱਖ
ਹਰ ਇੱਕ ਚਾਹ ਤੂੰ ਸਾਡਾ
ਪੈਰਾ ਚ ਲਤਾੜਾਯਾ ਦਿਆ
ਆਪ ਵੀ ਨਾ ਵੱਸਿਆ ਤੇ
ਸਾਨੂੰ ਵੀ ਉਜਾੜਿਆ
ਤੂੰ ਆਪ ਵੀ ਨਾ ਵੱਸਿਆ ਤੇ
ਸਾਨੂੰ ਵੀ ਉਜਾੜਿਆ
ਸਾਨੂੰ ਵੀ ਉਜਾੜਿਆ
ਆਇਆ ਨਾ ਤਰਸ ਭੋਰਾ
ਤੈਨੂੰ ਰੋਂਦੀ ਅੱਖ ਤੇ
ਆਇਆ ਨਾ ਤਰਸ ਭੋਰਾ
ਤੈਨੂੰ ਰੋਂਦੀ ਅੱਖ ਤੇ
ਹਾਸੇ ਸਾਡੇ ਤੂੰ ਗਮਾਂ ਦੇ
ਕੋਲ ਗਹਿਣੇ ਰੱਖ ਤੇ
ਹਾਸੇ ਸਾਡੇ ਤੂੰ ਗਮਾਂ ਦੇ
ਕੋਲ ਗਹਿਣੇ ਰੱਖ ਤੇ
ਜੇ ਛੱਡਣਾ ਸੀ ਇੰਝ ਕਾਹਤੋਂ ਹਾਏ
ਜੇ ਛੱਡਣਾ ਸੀ ਇੰਝ ਕਾਹਤੋਂ
ਅੰਬਰਾਂ ਤੇ ਚਾੜਿਆ
ਆਪ ਵੀ ਨਾ ਵੱਸਿਆ
ਤੇ ਸਾਨੂੰ ਵੀ ਉਜਾੜਿਆ
ਤੂੰ ਆਪ ਵੀ ਨਾ ਵੱਸਿਆ ਤੇ
ਸਾਨੂੰ ਵੀ ਉਜਾੜਿਆ
ਸਾਨੂੰ ਵੀ ਉਜਾੜਿਆ
ਰਹਿੰਦੀ ਏ ਉਮੀਦ ਜਿਵੇਂ
ਮੱਲਮਾਂ ਦੀ ਜਖਮਾਂ ਨੂੰ
ਹੋ ਓ
ਰਹਿੰਦੀ ਏ ਉਮੀਦ ਜਿਵੇਂ
ਮੱਲਮਾਂ ਦੀ ਜਖਮਾਂ ਨੂੰ
ਤੇਰੇ ਨਾਲ ਨਿਭਾਉਣਾ ਸੀ ਮੈਂ
ਓਵੇ ਸਬ ਰਸਮਾਂ ਨੂੰ
ਤੇਰੇ ਨਾਲ ਨਿਭਾਉਣਾ ਸੀ ਮੈਂ
ਓਵੇ ਸਬ ਰਸਮਾਂ ਨੂੰ
ਦਿਲ ਚੋਂ ਕਿਉਂ ਸਾਡੇ ਨਾਂ ਦਾ
ਦਿਲ ਚੋਂ ਕਿਉਂ ਸਾਡੇ ਨਾਂ ਦਾ
ਵਰਕਾ ਤੂੰ ਪਾੜਿਆ
ਆਪ ਵੀ ਨਾ ਵੱਸਿਆ ਤੇ
ਸਾਨੂੰ ਵੀ ਉਜਾੜਿਆ
ਤੂੰ ਆਪ ਵੀ ਨਾ ਵੱਸਿਆ ਤੇ
ਸਾਨੂੰ ਵੀ ਉਜਾੜਿਆ
ਸਾਨੂੰ ਵੀ ਉਜਾੜਿਆ
ਬੰਟੀ ਤੇਰੀ ਵਜਾਹ ਨਾਲ
ਹੋ ਗਏ ਕੱਲਿਆਂ ਤੋਂ ਕੱਲੇ
ਹੋ ਓ
ਤੇਰੀ ਵਜਾਹ ਨਾਲ ਹੋ ਗਏ
ਕੱਲਿਆਂ ਤੋਂ ਕੱਲੇ
ਤੇਰੇ ਹਿਮਤਪੁਰੇ ਚੋਂ ਅਸੀਂ
ਹੌਂਕੇ ਲੈ ਕੇ ਚੱਲੇ
ਤੇਰੇ ਹਿਮਤਪੁਰੇ ਚੋਂ ਅਸੀਂ
ਹੌਂਕੇ ਲੈ ਕੇ ਚੱਲੇ
ਮਰਦੇ ਕਿੱਥੇ ਸੀ
ਮਰਦੇ ਕਿੱਥੇ ਸੀ ਸਾਨੂੰ
ਜਿਹੜੀ ਮੌਤੇ ਮਾਰਿਆ
ਆਪ ਵੀ ਨਾ ਵੱਸਿਆ
ਤੇ ਸਾਨੂੰ ਵੀ ਉਜਾੜਿਆ
ਤੂੰ ਆਪ ਵੀ ਨਾ ਵੱਸਿਆ ਤੇ
ਸਾਨੂੰ ਵੀ ਉਜਾੜਿਆ
ਸਾਨੂੰ ਵੀ ਉਜਾੜਿਆ
ਆਪ ਵੀ ਨਾ ਵੱਸਿਆ ਤੇ
ਸਾਨੂੰ ਵੀ ਉਜਾੜਿਆ