Choose a track to play
ਤੂੰ ਇਕ ਦਿਨ ਰੋਣਾ ਏ
ਤੂੰ ਇਕ ਦਿਨ ਰੋਣਾ ਏ
ਮੈਂ ਮੁੜ ਨਾ ਆਉਣਾ ਏ
ਤੂੰ ਇਕ ਦਿਨ ਰੋਣਾ ਏ
ਆਉਂਦੇ ਨੇ ਯਾਦ ਬੜੇ
ਤੇਰੇ ਓਹ ਝੂਠੇ ਲਾਰੇ
ਤੂੰ ਤਾਂ ਕੁੜੇ ਮਾਰ ਗਈ ਸੀ
ਪਰ ਸਾਡਾ ਰੱਬ ਨਾ ਮਾਰੇ
ਬਦਲੇ ਹਾਲਾਤ ਨੇ ਮੈਂ
ਲਿਖੇ ਜਜ਼ਬਾਤ ਨੇ ਮੈਂ
ਰਹਿੰਦੀ ਮੇਰੀ ਲਾਈਫ ’ਚ ਬੱਲੀਏ
ਤੇਰਾ ਜ਼ਿਕਰ ਨਾ ਹੋਣਾ ਏ
ਤੂੰ ਇਕ ਦਿਨ ਰੋਣਾ ਏ
ਤੂੰ ਇਕ ਦਿਨ ਰੋਣਾ ਏ
ਮੈਂ ਮੁੜ ਨਾ ਆਉਣਾ ਏ
ਤੂੰ ਇਕ ਦਿਨ ਰੋਣਾ ਏ
ਜਦੋਂ ਨਵੀਂ ਨਵੀਂ ਟੁੱਟ ਗਈ ਸੀ
ਮੈਂ ਰੋਇਆ ਸੀ ਬਥੇਰਾ
ਉਸ ਮੋੜ ’ਤੇ ਛੱਡ ਗਈ ਸੀ
ਚਾਹੀਦਾ ਸੀ ਜਿੱਥੇ ਸਾਥ ਨੀ ਤੇਰਾ
ਹੁਣ ਜੀਣਾ ਸਿੱਖ ਲਿਆ ਮੈਂ
ਗਮ ਪੀਣਾ ਸਿੱਖ ਲਿਆ ਮੈਂ
ਆਵਾਂਗੇ ਸ਼ਹਿਰ ਤੇਰੇ ਪਰ
ਤੇਰੀ ਗਲੀ ਨਾ ਆਉਣਾ ਏ
ਤੂੰ ਇਕ ਦਿਨ ਰੋਣਾ ਏ
ਤੂੰ ਇਕ ਦਿਨ ਰੋਣਾ ਏ
ਮੈਂ ਮੁੜ ਨਾ ਆਉਣਾ ਏ
ਤੂੰ ਇਕ ਦਿਨ ਰੋਣਾ ਏ
ਜੋ ਪਲ ਤੇਰੇ ਨਾਲ ਗੁਜ਼ਾਰੇ
ਯਾਦ ਸਾਰੇ ਆਉਂਦੇ ਨੇ ਮੈਨੂੰ
ਦਿੱਤੇ ਜਿਹੜੇ ਦਰਦ ਆ ਦਿਲ ਦੇ
ਓਹੀ ਕਲਮ ਚਕਾਉਂਦੇ ਨੇ ਮੈਨੂੰ
ਹੁਣ ਨਾ ਤੈਨੂੰ ਚਾਹੁਣਾ ਏ
ਵਾਪਸ ਨਾ ਪਾਉਣਾ ਏ
ਮਹਿੰਗੇ ਜਜ਼ਬਾਤ ਹੋ ਗਏ
ਦਿਲ ਨਾ ਕਿਤੇ ਲਾਉਣਾ ਏ
ਜਦੋਂ ਗੱਲ ਇਸ਼ਕ਼ ’ਤੇ ਆਉਂਦੀ ਆ
ਸੇਠੀ ਵਰਗੇ ਨੂੰ ਸ਼ਾਇਰ ਬਣਾਉਂਦੀ ਆ
ਅੱਖਾਂ ਦੀ ਚਲਾਕੀਆਂ ਯਾਰੋ
ਪਾ ਕੇ ਲੈਂਸ ਵੀ ਨਜ਼ਰ ਨਾ ਆਉਂਦੀ ਆ
ਇਹ ਧੋਖਾ ਜ਼ਿੰਦਗੀ ਦਾ ਦਸਤੂਰ
ਪਿਆਰ ਵਾਲਿਆਂ ਨੂੰ ਮਿਲਦਾ ਜ਼ਰੂਰ
ਮੁਸੀਬਤ ਵੱਧ ਹੀ ਜਾਂਦੀ ਆ
ਕਹਿੰਦੇ ਦਾਰੂ ਵਾਲੀ ਲੱਤ ਬੁਰੀ
ਪਰ ਆਸ਼ਿਕਾਂ ਨੂੰ ਲੱਗ ਹੀ ਜਾਂਦੀ ਆ
ਨੱਡੀ ਜਿੰਨੀ ਵੀ ਭੋਲੀ ਹੋਵੇ ਯਾਰੋ
ਇੱਕ ਦਿਨ ਛੱਡ ਹੀ ਜਾਂਦੀ ਆ
ਇੱਕ ਦਿਨ ਛੱਡ ਹੀ ਜਾਂਦੀ ਆ