Choose a track to play
ਵੇ ਅੱਜ ਪਿੰਡ ਵਿੱਚ ਘਰ ਘਰ ਵੰਡ ਮਠਿਆਈਆਂ
ਹੋਇਆ ਚੰਨ ਜਿਹਾ ਮੁੰਡਾ ਤੈਨੂੰ ਜੀਜਾ ਵਧਾਈਆਂ
ਵੇ ਅੱਜ ਪਿੰਡ ਵਿੱਚ ਘਰ ਘਰ ਵੰਡ ਮਠਿਆਈਆਂ
ਹੋਇਆ ਚੰਨ ਜਿਹਾ ਮੁੰਡਾ ਤੈਨੂੰ ਜੀਜਾ ਵਧਾਈਆਂ
ਮੈਂ ਬਣ ਕੇ ਪਟੋਲਾ ਜੀਜਾ
ਮੈਂ ਬਣ ਕੇ ਪਟੋਲਾ ਜੀਜਾ
ਨਾਲੇ ਪੈਰਾਂ ਚ ਪੈਂਜੈਬ ਛਣਕਾਉਣੀ
ਸਾਰਾ ਪਿੰਡ ਸੱਦ ਜੀਜਾ ਤੇਰੀ
ਸਾਲੀ ਨੇ ਧਮਾਲ ਅੱਜ ਪਾਉਣੀ
ਸਾਰਾ ਪਿੰਡ ਸੱਦ ਜੀਜਾ ਤੇਰੀ
ਸਾਲੀ ਨੇ ਧਮਾਲ ਅੱਜ ਪਾਉਣੀ
ਖੁਸ਼ਖਬਰੀ ਸੁਣਾਈ ਤੇਰੇ ਮੂੰਹ ਖੰਡ ਪਾਵਾਂ
ਅੱਜ ਵੇਲਿਆਂ ਦੀ ਢਾਣੀ ਨੀ ਮੈਂ ਬੰਬੀ ਤੇ ਬੁਲਾਵਾਂ
ਖੁਸ਼ਖਬਰੀ ਸੁਣਾਈ ਤੇਰੇ ਮੂੰਹ ਖੰਡ ਪਾਵਾਂ
ਅੱਜ ਵੇਲਿਆਂ ਦੀ ਢਾਣੀ ਨੀ ਮੈਂ ਬੰਬੀ ਤੇ ਬੁਲਾਵਾਂ
ਓ ਪੁੰਨੇ ਆ ਸੁੱਕੇ ਮੁਰਗੇ
ਪੁੰਨੇ ਆ ਸੁੱਕੇ ਮੁਰਗੇ
ਯਾਰਾਂ ਦੋਸਤਾਂ ਦੀ ਮਹਿਫ਼ਲ ਸਜਾਉਣੀ
ਤੂੰ ਤਾਂ ਵਾਲੀ ਮੋਟਰ ਤੇ ਤੇਰੇ
ਜੀਜੇ ਨੇ ਗਲਾਸੀ ਖੜਕਾਉਣੀ
ਤੂੰ ਤਾਂ ਵਾਲੀ ਮੋਟਰ ਤੇ ਤੇਰੇ
ਜੀਜੇ ਨੇ ਗਲਾਸੀ ਖੜਕਾਉਣੀ
ਲੱਕ ਪਤਲਾ ਹੁਲਾਰੇ ਅੱਜ ਮਾਰੇਗਾ
ਕਹਿਰ ਮੁੰਡਿਆਂ ਦੇ ਦਿਲਾਂ ਤੇ ਗੁਜ਼ਾਰੇਗਾ
ਲੱਕ ਪਤਲਾ ਹੁਲਾਰੇ ਅੱਜ ਮਾਰੇਗਾ
ਕਹਿਰ ਮੁੰਡਿਆਂ ਦੇ ਦਿਲਾਂ ਤੇ ਗੁਜ਼ਾਰੇਗਾ
ਵੇ ਸ਼ੀਸ਼ੇ ਮੂਹਰੇ ਬੈਠ ਕੇ ਜੀਜਾ
ਵੇ ਸ਼ੀਸ਼ੇ ਮੂਹਰੇ ਬੈਠ ਕੇ
ਜੀਜਾ ਅੱਜ ਮੱਥੇ ਉੱਤੇ ਲੱਟ ਲਮਕਾਉਣੀ
ਸਾਰਾ ਪਿੰਡ ਸੱਦ ਜੀਜਾ ਤੇਰੀ
ਸਾਲੀ ਨੇ ਧਮਾਲ ਅੱਜ ਪਾਉਣੀ
ਸਾਰਾ ਪਿੰਡ ਸੱਦ ਜੀਜਾ ਤੇਰੀ
ਸਾਲੀ ਨੇ ਧਮਾਲ ਅੱਜ ਪਾਉਣੀ
ਅੱਜ ਗੁੜ੍ਹ ਵਾਲੀ ਕੱਢ ਲੈਣੀ ਯਾਰਾ
ਨੇ ਨਾਲੇ ਬੰਬੀ ਉੱਤੇ ਲਾਉਣੀਆਂ ਬਹਾਰਾਂ ਨੇ
ਅੱਜ ਗੁੜ੍ਹ ਵਾਲੀ ਕੱਢ ਲੈਣੀ ਯਾਰਾ
ਨੇ ਨਾਲੇ ਬੰਬੀ ਉੱਤੇ ਲਾਉਣੀਆਂ ਬਹਾਰਾਂ ਨੇ
ਨੀ ਪਹਿਲੇ ਤੋੜ ਵਾਲੀ ਵਿੱਚੋਂ ਨੀ
ਨੀ ਪਹਿਲੇ ਤੋੜ ਵਾਲੀ ਵਿੱਚੋਂ
ਨੀ ਅੱਜ ਮਿੱਤਰਾਂ ਨੇ ਘੁੱਟ ਘੁੱਟ ਲਾਉਣੀ
ਤੂੰ ਤਾਂ ਵਾਲੀ ਮੋਟਰ ਤੇ ਤੇਰੇ
ਜੀਜੇ ਨੇ ਗਲਾਸੀ ਖੜਕਾਉਣੀ
ਤੂੰ ਤਾਂ ਵਾਲੀ ਮੋਟਰ ਤੇ ਤੇਰੇ
ਜੀਜੇ ਨੇ ਗਲਾਸੀ ਖੜਕਾਉਣੀ
ਪਾਉਣੀ ਨੈਣਾਂ ਵਿੱਚ ਕਾਜਲ ਦੀ ਧਾਰੀ ਵੇ
ਸੁਰਜੀਤ ਗੋਰੀ ਲੱਗੂੰਗੀ ਪਿਆਰੀ ਵੇ
ਪਾਉਣੀ ਨੈਣਾਂ ਵਿੱਚ ਕਾਜਲ ਦੀ ਧਾਰੀ ਵੇ
ਸੁਰਜੀਤ ਗੋਰੀ ਲੱਗੂੰਗੀ ਪਿਆਰੀ ਵੇ
ਵੇ ਕੁੜੀਆਂ ਵਿੱਚ ਤੌਰ ਕੱਢ ਕੇ
ਵੇ ਕੁੜੀਆਂ ਵਿੱਚ ਤੌਰ ਕੱਢ ਕੇ
ਅੱਜ ਬੱਲੇ ਬੱਲੇ ਗਿੱਧੇ ਚ ਕਰਾਉਣੀ
ਸਾਰਾ ਪਿੰਡ ਸੱਦ ਜੀਜਾ ਤੇਰੀ
ਸਾਲੀ ਨੇ ਧਮਾਲ ਅੱਜ ਪਾਉਣੀ
ਸਾਰਾ ਪਿੰਡ ਸੱਦ ਜੀਜਾ ਤੇਰੀ
ਸਾਲੀ ਨੇ ਧਮਾਲ ਅੱਜ ਪਾਉਣੀ
ਅੱਜ ਯਾਰ ਬੇਲੀ ਖੱਟੇ ਹੋਏਂ ਸਾਰੇ
ਵਿੱਚ ਖੁਸ਼ੀਆਂ ਦੇ ਲਾਉਣੇ ਲਲਕਾਰੇ ਨੇ
ਓ ਅੱਜ ਯਾਰ ਬੇਲੀ ਖੱਟੇ ਹੋਏਂ
ਸਾਰੇ ਵਿੱਚ ਖੁਸ਼ੀਆਂ ਦੇ ਲਾਉਣੇ ਲਲਕਾਰੇ ਨੇ
ਓ ਮਸਤੀ ਚ ਰਹਿਣਾ ਬਲਿਏ
ਓ ਮਸਤੀ ਚ ਰਹਿਣਾ ਬਲਿਏ
ਨਾਲੇ ਬੱਲੇ ਬੱਲੇ ਪਿੰਡ ਚ ਕਰਾਉਣੀ
ਤੂੰ ਤਾਂ ਵਾਲੀ ਮੋਟਰ ਤੇ ਤੇਰੇ
ਜੀਜੇ ਨੇ ਗਲਾਸੀ ਖੜਕਾਉਣੀ
ਸਾਰਾ ਪਿੰਡ ਸੱਦ ਜੀਜਾ ਤੇਰੀ
ਸਾਲੀ ਨੇ ਧਮਾਲ ਅੱਜ ਪਾਉਣੀ
ਮਿੱਤਰਾਂ ਨੇ ਮੋਟਰ ਤੇ ਅੱਜ
ਕੱਚ ਦੀ ਗਲਾਸੀ ਖੜਕਾਉਣੀ