Choose a track to play
ਓਹਨੂੰ ਪਰਿਆਂ ਵੀ ਵੇਖ ਸ਼ਰਮਾਉਂਦੀਆਂ
ਓਹਨੂੰ ਧੂਪ ਵੀ ਸੀਸ ਝੁਕਾਉਂਦੀਆਂ
ਚੰਨ ਮੰਗਦਾ ਐ ਚਾਨਣੀ ਉਧਾਰੀ ਉਸਤੋਂ
ਸ਼ਹਿ ਦੁਨੀਆ ਤੇ ਕੋਈ ਨਹੀਂ ਪਿਆਰੀ ਉਸਤੋਂ
ਸ਼ਹਿ ਦੁਨੀਆ ਤੇ ਕੋਈ ਨਹੀਂ ਪਿਆਰੀ ਉਸਤੋਂ
ਤਾਹਿਓਂ ਜ਼ਿੰਦਗਾਨੀ ਬੈਠਾ ਹਾਂ ਮੈਂ ਹਾਰੀ ਉਸਤੋਂ
ਸ਼ਹਿ ਦੁਨੀਆ ਤੇ ਕੋਈ ਨਹੀਂ ਪਿਆਰੀ ਉਸਤੋਂ
ਹੋ ਰਾਤਾਂ ਕਾਲੀਆਂ ਨੇ ਜੁਲਫਾਂ ਤੋਂ ਹਨੇਰਾ ਮੰਗਿਆ
ਉਹਦੇ ਲੱਕ ਕੋਲੋਂ ਗਿੱਧੇ ਇਕ ਗੇੜਾ ਮੰਗਿਆ
ਰਾਤਾਂ ਕਾਲੀਆਂ ਨੇ ਜੁਲਫਾਂ ਤੋਂ ਹਨੇਰਾ ਮੰਗਿਆ
ਉਹਦੇ ਲੱਕ ਕੋਲੋਂ ਗਿੱਧੇ ਇਕ ਗੇੜਾ ਮੰਗਿਆ
ਮੰਗੀ ਬੋਲੀਆਂ ਤੇ ਹੇਕ ਲੰਬੀ ਸਾਰੀ ਉਸਤੋਂ
ਸ਼ਹਿ ਦੁਨੀਆ ਤੇ ਕੋਈ ਨਹੀਂ ਪਿਆਰੀ ਉਸਤੋਂ
ਸ਼ਹਿ ਦੁਨੀਆ ਤੇ ਕੋਈ ਨਹੀਂ ਪਿਆਰੀ ਉਸਤੋਂ
ਤਾਹਿਓਂ ਜ਼ਿੰਦਗਾਨੀ ਬੈਠਾ ਹਾਂ ਮੈਂ ਹਾਰੀ ਉਸਤੋਂ
ਸ਼ਹਿ ਦੁਨੀਆ ਤੇ ਕੋਈ ਨਹੀਂ ਪਿਆਰੀ ਉਸਤੋਂ
ਨੀਲਿਆਂ ਨੈਣਾਂ ਤੋਂ ਮੰਗੀ ਸਾਗਰਾਂ ਨੇ ਛੱਲ
ਗੱਲਾਂ ਜੱਗ ਉੱਤੇ ਬਹੁਤ ਉਹਦੀ ਵੱਖਰੀ ਐ ਗੱਲ
ਨੀਲਿਆਂ ਨੈਣਾਂ ਤੋਂ ਮੰਗੀ ਸਾਗਰਾਂ ਨੇ ਛੱਲ
ਗੱਲਾਂ ਜੱਗ ਉੱਤੇ ਬਹੁਤ ਉਹਦੀ ਵੱਖਰੀ ਐ ਗੱਲ
ਗੀਤ ਵਾਰਦੇ ਆ ਮਾਵੀਆ ਲਿਖਾਰੀ ਉਸਤੋਂ
ਸ਼ਹਿ ਦੁਨੀਆ ਤੇ ਕੋਈ ਨਹੀਂ ਪਿਆਰੀ ਉਸਤੋਂ
ਸ਼ਹਿ ਦੁਨੀਆ ਤੇ ਕੋਈ ਨਹੀਂ ਪਿਆਰੀ ਉਸਤੋਂ
ਤਾਹਿਓਂ ਜ਼ਿੰਦਗਾਨੀ ਬੈਠਾ ਹਾਂ ਮੈਂ ਹਾਰੀ ਉਸਤੋਂ
ਸ਼ਹਿ ਦੁਨੀਆ ਤੇ ਕੋਈ ਨਹੀਂ ਪਿਆਰੀ ਉਸਤੋਂ ਹੋ ਹੋ ਹੋ