Choose a track to play
ਆ ਆ ਆ ਆ
ਕੌਣ ਕਰੇ ਐਤਬਾਰ ਕਿਸੇ ਤੇ
ਹੋ ਕੌਣ ਕਰੇ ਐਤਬਾਰ ਕਿਸੇ ਤੇ
ਏ ਬੇਐਤਬਾਰੀ ਦੁਨੀਆ
ਪੈਰ ਪੈਰ ਤੇ ਧੋਖੇ ਦਿੰਦੀ ਹਾਏ
ਏ ਜ਼ਾਲਿਮ ਸਾਰੀ ਦੁਨੀਆ
ਸੋਚਿਆ ਨਾ ਦਿਲ ਲਾਉਣ ਤੋਂ ਪਹਿਲਾਂ
ਆਪਣਾ ਆਪ ਗਵਾਉਣ ਤੋਂ ਪਹਿਲਾਂ
ਸੋਚਿਆ ਨਾ ਦਿਲ ਲਾਉਣ ਤੋਂ ਪਹਿਲਾਂ
ਆਪਣਾ ਆਪ ਗਵਾਉਣ ਤੋਂ ਪਹਿਲਾਂ
ਅਸੀਂ ਬੇਸਮਝੇ ਦਿਲ ਲਾ ਕੇ
ਹਾਏ ਬੇਸਮਝੇ ਦਿਲ ਲਾ ਕੇ
ਦਿਲ ਤੇ ਅੜੇ ਰਹੇ
ਓ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ

ਸਾਡੇ ਦਿਲ ਦੀਆਂ ਕੱਚੀਆਂ ਕੰਧਾਂ ਤੋਂ
ਚਾਅ ਬਣ ਬਣ ਕੱਲਰ ਗਿਰਦੇ ਰਹੇ
ਸਾਡੇ ਦਿਲ ਦੀਆਂ ਕੱਚੀਆਂ ਕੰਧਾਂ ਤੋਂ
ਚਾਅ ਬਣ ਬਣ ਕੱਲਰ ਗਿਰਦੇ ਰਹੇ
ਕੋਈ ਗਾਹਕ ਨਾ ਮਿਲਿਆ ਏਨਾ ਦਾ
ਲੈ ਗੱਲੀ ਗੱਲੀ ਫਿਰਦੇ ਰਹੇ
ਕੱਖਾਂ ਵਾਂਗ ਰੁੱਲ ਗਏ ਹਾਏ
ਕੱਖਾਂ ਵਾਂਗ ਰੁੱਲ ਗਏ
ਸੂਲੀ ਚੜੇ ਰਹੇ
ਓ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ
ਓ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ
ਰਾਂਝੇ ਨਾਲ ਜਿਹੜੀਆਂ ਹੋਈਆਂ ਸੀ
ਸਾਡੇ ਨਾਲ ਹੋਈਆਂ ਓ ਠੱਗੀਆਂ
ਰਾਂਝੇ ਨਾਲ ਜਿਹੜੀਆਂ ਹੋਈਆਂ ਸੀ
ਸਾਡੇ ਨਾਲ ਹੋਈਆਂ ਓ ਠੱਗੀਆਂ
ਕੀ ਕਰੀਏ ਮਾਣ ਪ੍ਰੀਤਾਂ ਤੇ
ਜਿਹੀਆਂ ਲੱਗੀਆਂ ਜਿਹੀਆਂ ਨਾ ਲੱਗੀਆਂ
ਸਾਡੇ ਨਾਲ ਮੁਕੱਦਰ ਹਾਏ
ਸਾਡੇ ਨਾਲ ਮੁਕੱਦਰ ਲੱਗਦਾ ਲੜੇ ਰਹੇ
ਓ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ
ਓ ਮੌਸਮ ਵਾਂਗੂ ਬਦਲ ਗਏ ਜੀ ਅਸੀਂ ਰੁੱਖਾਂ ਵਾਂਗੂ ਖੜੇ ਰਹੇ
ਇਹ ਇਸ਼ਕ ਦੇ ਫੱਟ ਅਵਲੇ ਨੇ
ਅਸੀਂ ਬੜੇ ਲੁਕਾਏ ਲੁੱਕਦੇ ਹੀ ਨਹੀਂ
ਇਹ ਇਸ਼ਕ ਦੇ ਫੱਟ ਅਵਲੇ ਨੇ
ਅਸੀਂ ਬੜੇ ਲੁਕਾਏ ਲੁੱਕਦੇ ਹੀ ਨਹੀਂ
ਪਿੰਡ ਪੁਰਾਣਵਾਲ ਦੇ ਸ਼ਾਇਰ ਓਏ
ਅਸੀਂ ਮੁੱਕ ਚੱਲੇ ਗਮ ਮੁੱਕਦੇ ਹੀ ਨਹੀਂ
ਦੋ ਨੈਣਾ ਦੇ ਸਾਗਰ ਹਾਏ
ਦੋ ਨੈਣਾ ਦੇ ਸਾਗਰ ਹਰ ਪਲ ਲੜੇ ਰਹੇ