Choose a track to play
ਪ੍ਰਦੇਸ ਗਿਆ ਪ੍ਰਦੇਸੀ ਹੋਇਆ ਵੇ ਤੇਰੀਆਂ ਨਿੱਤ ਵਤਨਾ ਨੂੰ ਲੋੜਾ
ਕਮਲੀ ਕਰਕੇ ਸੁੱਟ ਗਿਆ ਮੈਨੂੰ
ਤੇ ਬੈਠੀ ਕੱਖ ਗਲੀਆਂ ਦੇ ਰੋਲਾ
ਤੇ ਬੈਠੀ ਕੱਖ ਗਲੀਆਂ ਦੇ ਰੋਲਾ
ਸੁਣ ਪਰਦੇਸੀ ਸੱਜਣਾ ਵੇ ਸੁਣ ਪਰਦੇਸੀ ਸੱਜਣਾ
ਡੇਰਾ ਸਾਨੂੰ ਛੱਡ ਪ੍ਰਦੇਸਾਂ ਵਿਚ ਲਾ ਲਿਆ ਵੇ
ਕੱਲੀ ਛੱਡ ਜਾਣ ਵਾਲਿਆਂ
ਸਾਨੂੰ ਤੇਰਿਆ ਵਿਛੋੜਿਆ ਨੇ ਖਾ ਲਿਆ
ਵੇ ਕੱਲੀ ਛੱਡ ਜਾਣ ਵਾਲਿਆਂ
ਸਾਨੂੰ ਤੇਰਿਆ ਵਿਛੋੜਿਆ ਨੇ ਖਾ ਲਿਆ
ਵੇ ਕੱਲੀ ਛੱਡ ਜਾਣ ਵਾਲਿਆਂ
ਪੈਰਾਂ ਵਿਚ ਪਾਈਆ ਝਾਂਜਰਾਂ ਨਿੱਤ ਯਾਦ ਕਰਵਾਉਂਦੀਆਂ ਤੈਨੂੰ
ਤਲੀਆਂ ਦੀ ਮਹਿੰਦੀ ਪੁੱਛਦੀ ਕਦੋ ਆਵੇਗਾ ਚੰਦਰਿਆ ਮੈਨੂੰ
ਤਲੀਆਂ ਦੀ ਮਹਿੰਦੀ ਪੁੱਛਦੀ ਕਦੋ ਆਵੇਗਾ ਚੰਦਰਿਆ ਮੈਨੂੰ
ਬਾਹਾਂ ਵਾਲਾ ਚੂੜਾ ਰੰਗਲਾ
ਵੇ ਬਾਹਾਂ ਵਾਲਾ ਚੂੜਾ ਰੰਗਲਾ
ਹੌਂਕੇ ਭਰਦਾ ਜਦੋ ਮੈਂ ਛਣਕਾ ਲਿਆ ਵੇ
ਕੱਲੀ ਛੱਡ ਜਾਣ ਵਾਲਿਆਂ
ਸਾਨੂੰ ਤੇਰਿਆ ਵਿਛੋੜਿਆ ਨੇ ਖਾ ਲਿਆ
ਵੇ ਕੱਲੀ ਛੱਡ ਜਾਣ ਵਾਲਿਆਂ ਵੇ
ਵੇਖਾ ਜਦੋ ਰੋਜ ਸ਼ਾਮ ਨੂੰ ਪੰਛੀ ਮੁੜੇ ਵੇ ਆਲਣੀ ਆਉਂਦੇ
ਵਰੇ ਵਾਂਗੂ ਰਾਤ ਲੰਘਦੀ ਐਸਾ ਸੋਚਾਂ ਦੇ ਚੱਕਰ ਵਿਚ ਪਾਉਂਦੇ
ਵਰੇ ਵਾਂਗੂ ਰਾਤ ਲੰਘਦੀ ਐਸਾ ਸੋਚਾਂ ਦੇ ਚੱਕਰ ਵਿਚ ਪਾਉਂਦੇ
ਛੇਤੀ ਆ ਕੇ ਵੇਖ ਹਾਣੀਆਂ
ਵੇ ਛੇਤੀ ਆ ਕੇ ਵੇਖ ਹਾਣੀਆਂ
ਤੇਰੀ ਜਾਨ ਨੇ ਕੀ ਹਾਲ ਬਣਾ ਲਿਆ
ਵੇ ਕੱਲੀ ਛੱਡ ਜਾਣ ਵਾਲਿਆਂ
ਸਾਨੂੰ ਤੇਰਿਆ ਵਿਛੋੜਿਆ ਨੇ ਖਾ ਲਿਆ
ਵੇ ਕੱਲੀ ਛੱਡ ਜਾਣ ਵਾਲਿਆਂ ਵੇ
ਇਕ ਵਾਰੀ ਰੁੱਤ ਪਿਆਰ ਦੀ ਲੰਘ ਜਾਵੇ ਤਾ ਫੇਰ ਨਹੀਂ ਆਉਂਦੀ
ਢਲ ਜੂ ਜਵਾਨੀ ਚੜਦੀ ਛੇਤੀ ਆਜਾ ਵੇ ਵਾਸਤੇ ਪਾਉਂਦੀ
ਢਲ ਜੂ ਜਵਾਨੀ ਚੜਦੀ ਛੇਤੀ ਆਜਾ ਵੇ ਵਾਸਤੇ ਪਾਉਂਦੀ
ਵੇ ਸੇਮੇ ਤਲਵੰਡੀ ਵਾਲਿਆਂ
ਵੇ ਸੇਮੇ ਤਲਵੰਡੀ ਵਾਲਿਆਂ
ਨਹੀਓ ਲੱਭਣਾ ਜੇ ਵਕਤ ਗਵਾ ਲਿਆ
ਵੇ ਕੱਲੀ ਛੱਡ ਜਾਣ ਵਾਲਿਆਂ
ਸਾਨੂੰ ਤੇਰਿਆ ਵਿਛੋੜਿਆ ਨੇ ਖਾ ਲਿਆ
ਵੇ ਕੱਲੀ ਛੱਡ ਜਾਣ ਵਾਲਿਆਂ
ਵੇ ਸਾਨੂੰ ਤੇਰਿਆ ਵਿਛੋੜਿਆ ਨੇ ਖਾ ਲਿਆ
ਵੇ ਸੁਣ ਪ੍ਰਦੇਸੀ ਸੱਜਣਾ ਵੇ