Choose a track to play
ਮੌਸਮ ਦੇ ਨਾਲ ਸਾਂਝ ਜੋ ਫ਼ਸਲਾ ਰੁੱਖਾਂ ਦੀ
ਸਾਡੀ ਐਸੀ ਪਵੇ ਸਕੀਰੀ ਵੇ ਦੁੱਖਾਂ ਸੁੱਖਾਂ ਦੀ
ਤੂੰ ਲੱਗਣ ਲੱਗ ਜਾ ਮੈਨੂੰ, ਲੱਗਣ ਲੱਗ ਜਾ ਮੈਨੂੰ ਮੇਰੀ ਮਾਂ ਵਰਗਾ
ਸੋਹਣਾ ਕੋਈ ਨਹੀਂ ਹੋਣਾ ਤੇਰੇ ਨਾ ਵਰਗਾ
ਤੇਰਾ ਮੇਰਾ ਰਿਸ਼ਤਾ
ਤੇਰਾ ਮੇਰਾ ਰਿਸ਼ਤਾ ਸਾਹ ਵਿਚ ਸਾਹ ਵਰਗਾ
ਸੋਹਣਾ ਕੋਈ ਨਹੀਂ ਹੋਣਾ ਤੇਰੇ ਨਾ ਵਰਗਾ
ਤੇਰਾ ਧਰਤੀ ਥੱਲੇ ਪਾਣੀ ਜਿੰਨਾ ਮੋਹ ਆਵੇ
ਤੇਰੀ ਪਿੱਪਲਾਂ ਨਾਲੋਂ ਉਮਰ ਮੇਰੀ ਹੋ ਜਾਵੇ
ਵੇ ਤੂੰ ਕਣਿਆਂ ਪਿੱਛੋਂ ਵਗਦੀ, ਕਣਿਆਂ ਪਿੱਛੋਂ ਵਗਦੀ ਘੈਂਟ ਹਵਾ ਵਰਗਾ
ਤੇਰਾ ਮੇਰਾ ਰਿਸ਼ਤਾ ਸਾਹ ਵਿਚ ਸਾਹ ਵਰਗਾ
ਸੋਹਣਾ ਕੋਈ ਨਹੀਂ ਹੋਣਾ ਤੇਰੇ ਨਾ ਵਰਗਾ
ਜੇ ਮੇਰੇ ਵਿਚੋਂ ਮੈਨੂੰ ਕੱਢ ਕੇ ਤੂੰ ਵੱਢ ਜੇ
ਫਿਰ ਰੂਹ ਤੇਰੀ ਦੀ ਗੋਦੀਂ ਮੇਰੀ ਰੂਹ ਚੜ੍ਹ ਜੇ
ਹੁੰਦਾ ਇਸ਼ਕ ਹਕੀਕਤ ਵਿੱਚ ਤੇ ਯਾਰ ਖੁਦਾ ਵਰਗਾ
ਸੋਹਣਾ ਕੋਈ ਨਹੀਂ ਹੋਣਾ ਤੇਰੇ ਨਾ ਵਰਗਾ
ਤੇਰਾ ਮੇਰਾ ਰਿਸ਼ਤਾ
ਤੇਰਾ ਮੇਰਾ ਰਿਸ਼ਤਾ ਸਾਹ ਵਿਚ ਸਾਹ ਵਰਗਾ
ਸੋਹਣਾ ਕੋਈ ਨਹੀਂ ਹੋਣਾ ਤੇਰੇ ਨਾ ਵਰਗਾ
ਕਿਸੇ ਸ਼ਾਇਰ ਦੀ ਸ਼ਾਇਰੀ ਵਰਗੇ ਬੋਲ ਤੇਰੇ
ਵੇ ਚੰਦਨ ਵਾਂਗੂ ਮਹਿਕਾ ਖੜ੍ਹ ਕੇ ਕੋਲ ਤੇਰੇ
ਤੂੰ ਨਦੀ ਕਿਨਾਰੇ ਸੱਜਣਾ, ਨਦੀ ਕਿਨਾਰੇ ਕਿਸੇ ਪਵਿੱਤਰ ਥਾਂ ਵਰਗਾ
ਸੋਹਣਾ ਕੋਈ ਨਹੀਂ ਹੋਣਾ ਤੇਰੇ ਨਾ ਵਰਗਾ
ਤੇਰਾ ਮੇਰਾ ਰਿਸ਼ਤਾ
ਤੇਰਾ ਮੇਰਾ ਰਿਸ਼ਤਾ ਸਾਹ ਵਿਚ ਸਾਹ ਵਰਗਾ
ਸੋਹਣਾ ਕੋਈ ਨਹੀਂ ਹੋਣਾ ਤੇਰੇ ਨਾ ਵਰਗਾ
ਐਦਾ ਢਿੱਲੋਂ ਢਿੱਲੋਂ ਕਰਦੇ ਮੇਰੇ ਬੁੱਲ ਫਿਰਦੇ
ਜਿਵੇਂ ਅੰਮਲ ਤਾਸ ਦੀ ਛਾਵੇਂ ਪੀਲੇ ਫੁੱਲ ਕਿਰਦੇ
ਵੇ ਤੂੰ ਪਿੰਡ ਪੁਡੈਣ ਨੂੰ ਜਾਂਦੇ ਪਿੰਡ ਪੁਡੈਣ ਨੂੰ ਜਾਂਦੇ ਸੁੰਨੇ ਰਾਹ ਵਰਗਾ
ਸੋਹਣਾ ਕੋਈ ਨਹੀਂ ਹੋਣਾ ਤੇਰੇ ਨਾ ਵਰਗਾ
ਤੇਰਾ ਮੇਰਾ ਰਿਸ਼ਤਾ
ਤੇਰਾ ਮੇਰਾ ਰਿਸ਼ਤਾ ਸਾਹ ਵਿਚ ਸਾਹ ਵਰਗਾ
ਸੋਹਣਾ ਕੋਈ ਨਹੀਂ ਹੋਣਾ ਤੇਰੇ ਨਾ ਵਰਗਾ