ਏਨਾ ਖੁਸ਼ ਰੱਖਣ ਵਾਲਿਆ ਵੇ
ਤੈਨੂੰ ਉਮਰ ਮੇਰੀ ਲੱਗ ਜਾਵੇ
ਏਨਾ ਖੁਸ਼ ਰੱਖਣ ਵਾਲਿਆ ਵੇ
ਤੈਨੂੰ ਉਮਰ ਮੇਰੀ ਲੱਗ ਜਾਵੇ
ਤੇਰੇ ਰੰਗ ਵਿੱਚ ਰੰਗੀ ਸੱਚੀ ਮੇਰੀ ਰੂਹ ਵੇ
ਓਨਾ ਕਿਸੇ ਨੇ ਕਰਨਾ ਨਹੀਂ ਜਿੰਨਾ ਕਰਦਾ ਤੂੰ ਵੇ
ਬੱਚਿਆਂ ਦੇ ਵਾਂਗੂ ਰੱਖਦਾ ਏ
ਮੇਰੇ ਬਿਨ ਲੱਗਦਾ ਕੱਖ ਦਾ ਏ
ਤੇਰੇ ਸਾਰੇ ਦੁੱਖ ਮੇਰੇ
ਤੈਨੂੰ ਕੋਈ ਦੁੱਖ ਨਾ ਆਵੇ
ਏਨਾ ਖੁਸ਼ ਰੱਖਣ ਵਾਲਿਆ ਵੇ
ਤੈਨੂੰ ਉਮਰ ਮੇਰੀ ਲੱਗ ਜਾਵੇ
ਏਨਾ ਖੁਸ਼ ਰੱਖਣ ਵਾਲਿਆ ਵੇ
ਤੈਨੂੰ ਉਮਰ ਮੇਰੀ ਲੱਗ ਜਾਵੇ
ਦੁਨੀਆ ਤੇਰੇ ਅੱਗੇ ਯਾਰਾ ਕੁਛ ਵੀ ਨਹੀਂ
ਸਭ ਕੁਛ ਮੇਰਾ ਤੇਰਾ ਮੇਰਾ ਕੁਛ ਵੀ ਨਹੀਂ
ਦੁਨੀਆ ਤੇਰੇ ਅੱਗੇ ਯਾਰਾ ਕੁਛ ਵੀ ਨਹੀਂ
ਸਭ ਕੁਛ ਮੇਰਾ ਤੇਰਾ ਮੇਰਾ ਕੁਛ ਵੀ ਨਹੀਂ
ਜਦ ਪਿਆਰ ਨਾਲ ਹਾਲ ਪੁੱਛਦਾ ਏ
ਕਦੇ ਕਦੇ ਹੀ ਰੁੱਸਦਾ ਏ
ਹਾਏ ਚੰਨ ਤੋਂ ਸੋਹਣਾ ਚੰਨ ਮੇਰਾ
ਮੈਂ ਕੀ ਕਰਨੇ ਆ ਤਾਰੇ
ਏਨਾ ਖੁਸ਼ ਰੱਖਣ ਵਾਲਿਆ ਵੇ
ਤੈਨੂੰ ਉਮਰ ਮੇਰੀ ਲੱਗ ਜਾਵੇ
ਏਨਾ ਖੁਸ਼ ਰੱਖਣ ਵਾਲਿਆ ਵੇ
ਤੈਨੂੰ ਉਮਰ ਮੇਰੀ ਲੱਗ ਜਾਵੇ
ਨਜ਼ਰ ਨਾ ਲਾਦੇ ਹਾੜਾ ਕੋਈ ਤੈਨੂੰ ਵੇ
ਫਿਕਰ ਸਤਾਉਂਦੀ ਰਹਿੰਦੀ ਹਰ ਪਲ ਮੈਨੂੰ ਵੇ
ਨਜ਼ਰ ਨਾ ਲਾਦੇ ਹਾੜਾ ਕੋਈ ਤੈਨੂੰ ਵੇ
ਫਿਕਰ ਸਤਾਉਂਦੀ ਰਹਿੰਦੀ ਹਰ ਪਲ ਮੈਨੂੰ ਵੇ
ਹਾਂ ਗਿੱਲ ਅਰਮਾਨ ਜਹਾਨ ਮੇਰਾ
ਤੇਰੇ ਨਾਲ ਹੀ ਮਾਣ ਮੇਰਾ
ਤੇਰਾ ਸਾਥ ਹੀ ਜੰਨਤ ਲੱਗਦਾ ਏ
ਨਾ ਰੱਬ ਕਦੇ ਵਿਛੋੜਾ ਪਾਵੇ
ਏਨਾ ਖੁਸ਼ ਰੱਖਣ ਵਾਲਿਆ ਵੇ
ਤੈਨੂੰ ਉਮਰ ਮੇਰੀ ਲੱਗ ਜਾਵੇ
ਏਨਾ ਖੁਸ਼ ਰੱਖਣ ਵਾਲਿਆ ਵੇ
ਤੈਨੂੰ ਉਮਰ ਮੇਰੀ ਲੱਗ ਜਾਵੇ