Elige una pista para reproducir
ਹਾਂ ਗੋਰੇ ਰੰਗ ਵਿੱਚ ਅੰਗ ਅੰਗ ਲੁਕਿਆ
ਤੇਰੀ ਅੱਖਾਂ ਚ ਸਮੁੰਦਰਾ ਦਾ ਰੰਗ ਲੁਕਿਆ
ਗੱਲਾਂ ਵਿੱਚ ਸੂਰਜ ਦੀ ਲਾਲੀ ਲੁਕੀ ਏ
ਤੇ ਮੁਖੜੇ ਤੇਰੇ ਚ ਆ ਕੇ ਚੰਦ ਲੁਕਿਆ
ਤੇਰੀ ਵੀਨੀ ਨਾਲੋ ਵੱਖ ਹੋਕੇ ਵਾਂਗ ਟੁੱਟ ਗਈ
ਜੋ ਚੱਲੇ ਸੁਰਤਾਂ ਦੀ ਸਿਰਤਾਂ ਨਾਲ ਜੰਗ ਮੁੱਕ ਗਈ
ਤੇਰੇ ਉੱਤੇ ਆ ਕੇ ਮੁੱਕੀਆਂ ਨੇ ਆਦਤਾਂ
ਜਯੋਨ ਜੋਗੀਏ ਤੇਰੇ ਤੇ ਆ ਕੇ ਸੰਗ ਮੁੱਕ ਗਈ
ਉਹਨੇ ਬੈਠ ਕੇ ਦਿਮਾਗ ਵੀ ਲੜਾ ਲਿਆ ਹੋਣਾ
ਨੀ ਕਿੰਨੀ ਵਾਰੀ ਢਾਹ ਕੇ ਬਣਾ ਲਿਆ ਹੋਣਾ
ਆਖਿਰ ਨੂ ਮਨ ਸਮਝਾ ਲਿਆ ਹੋਣਾ
ਹੋ ਬੜਾ ਜ਼ੋਰ ਲਾਇਆ ਪਰ ਹਰ ਵਾਰੀ ਮੁੱਕ ਗਈ
ਓਹ ਕਿੰਨੇ ਦਿਨਾਂ ਦੀ ਨੀ ਮਹਿਨਤ ਲੱਗੀ ਹੋਊ ਤੇਰੇ ਤੇ
ਕੇ ਸਿਰੋ ਪੈਰਾਂ ਤੱਕ ਆਉਂਦੇ ਆਉਂਦੇ ਸਾਰੀ ਮੁੱਕ ਗਈ
ਜਿਹਨੇ ਸਾਰਾ ਜੱਗ ਆ ਬਣਾਇਆ ਜੱਟੀਏ ਨੀ
ਤੇਰੇ ਉੱਤੇ ਰੱਬ ਦੀ ਵੀ ਕਲਾਕਾਰੀ ਮੁੱਕ ਗਈ
ਜੇ ਬੈਠੇ ਸਾਹਮਣੇ ਤਾਂ ਸ਼ੀਸ਼ਾ ਵੀ ਨਿਹਾਰਦਾ ਹੋਣਾ
ਨੀ ਤੈਨੂੰ ਵੇਖਣੇ ਦੀ ਕਿੱਥੇ ਆ ਖੁਮਾਰੀ ਮੁੱਕ ਗਈ
ਜਿਹਨੇ ਸਾਰਾ ਜੱਗ ਆ ਬਣਾਇਆ ਜੱਟੀਏ ਨੀ
ਤੇਰੇ ਉੱਤੇ ਰੱਬ ਦੀ ਵੀ ਕਲਾਕਾਰੀ ਮੁੱਕ ਗਈ
ਜੋ ਲੱਗੇ ਸਾਦਗੀ ਸੁਬਾਹ ਦੇ ਵਿੱਚ ਖੋਰ ਦਿੱਤੀ ਏ
ਨੀ ਉਹਨੇ ਖੋ ਕੇ ਤੈਨੂੰ ਮਿਰਗਾ ਤੋਰ ਦਿੱਤੀ ਏ
ਪਾਣੀ ਲੱਗਣ ਮੈਖ਼ਾਨੇਆ ਚ ਪਾਈਆਂ ਸਾਖੀਆ
ਨੀ ਉਹਨੇ ਅੱਖਾਂ ਤੇਰੀਆਂ ਚ ਐਨੀ ਲੋਰ ਦਿੱਤੀ ਏ
ਤੇਰੇ ਬੁੱਲਾ ਦੇ ਗੁਲਾਬਾ ਦਾ ਅਰਕ ਮੁੱਕਿਆ
ਨੀ ਤੇਰੀ ਖੁਸ਼ਬੂ ਤੇ ਫੁੱਲਾ ਦਾ ਫਰਕ ਮੁੱਕਿਆ
ਗੱਲ ਜਦੋਂ ਤੇਰੀ ਕੋਇਲਾ ਜੀ ਆਵਾਜ਼ ਦੀ ਹੋਈ
ਤਾਂ ਵੱਡੇ ਵੱਡੇ ਵਿਦਵਾਨਾਂ ਦਾ ਤਰਕ ਮੁੱਕਿਆ
ਧੂੰਧਾ ਵਿੱਚ ਨਿਕਲੇ ਤੂੰ ਲਾਟ ਬਣਕੇ
ਨੀ ਬਦਲਾਂ ਤੇ ਚੜ੍ਹਜੇ ਗਲਾਫ਼ ਬਣਕੇ
ਉਡੀਆਂ ਤਰੇੜਾਂ ਵੀ ਨੇ ਭਾਫ਼ ਬਣਕੇ
ਤੇ ਚੜੇ ਮਾਘ ਦੇ ਮਹੀਨੇ ਚ ਜੋ ਠਾਰੀ ਮੁੱਕ ਗਈ
ਹੋ ਕਿੰਨੇ ਦਿਨਾਂ ਦੀ ਨੀ ਮਹਿਨਤ ਲੱਗੀ ਹੋਊ ਤੇਰੇ ਤੇ
ਕੇ ਸਿਰੋ ਪੈਰਾਂ ਤੱਕ ਆਉਂਦੇ ਆਉਂਦੇ ਸਾਰੀ ਮੁੱਕ ਗਈ
ਜਿਹਨੇ ਸਾਰਾ ਜੱਗ ਆ ਬਣਾਇਆ ਜੱਟੀਏ ਨੀ
ਤੇਰੇ ਉੱਤੇ ਰੱਬ ਦੀ ਵੀ ਕਲਾਕਾਰੀ ਮੁੱਕ ਗਈ
ਆ ਦਿਨ ਚੜ੍ਹਦੇ ਦੇ ਨਾਲ ਹੀ ਜਿਹੜਾ ਪਾਲੇ ਉੱਠ ਕੇ
ਨੀ ਖੈਖੇ ਸਹੇਲੀ ਨਾਲ ਕਜਲੇ ਦੀ ਧਾਰੀ ਮੁੱਕ ਗਈ
ਜਿਹਨੇ ਸਾਰਾ ਜੱਗ ਆ ਬਣਾਇਆ ਜੱਟੀਏ ਨੀ
ਤੇਰੇ ਉੱਤੇ ਤਾ ਓਹਦੀ ਵੀ ਕਲਾਕਾਰੀ ਮੁੱਕ ਗਈ
(ਜਿਹਨੇ ਸਾਰਾ ਜੱਗ ਆ ਬਣਾਇਆ ਜੱਟੀਏ ਨੀ
(ਤੇਰੇ ਉੱਤੇ ਤਾ ਓਹਦੀ ਵੀ ਕਲਾਕਾਰੀ ਮੁੱਕ ਗਈ)
ਹੋ ਤੇਰੇ ਮੁਹਰੇ ਆ ਕੇ ਨਿਵੀਂ ਤਕਦੀਰ ਹੁੰਦੀ ਏ
ਨੀ ਤੇਰੀ ਤੱਕਣੀ ਤੋਂ ਦੁਨੀਆ ਫਕੀਰ ਹੁੰਦੀ ਏ
ਤੂੰ ਟਿੱਕੇ ਵਿੱਚ ਰੱਖਦੀ ਸਜਾ ਕੇ ਸੱਸੀਂ ਨੂ
ਤੇ ਤਿੰਨ ਫੁੱਟ ਲੰਬੀ ਗੁੱਤ ਵਿੱਚ ਹੀਰ ਗੂੰਦੀ ਏ
ਤੇਰੀ ਛੋਂ ਨਾ ਹਰ ਚੀਜ਼ ਕਖੋ ਲੱਖ ਹੋ ਗਈ
ਕੇ ਖੂਬਸੂਰਤੀ ਵੀ ਤੇਰੇ ਅੱਗੇ ਘੱਟ ਹੋ ਗਈ
ਸਾਫ਼ ਨਿਤਰੇ ਹੋਏ ਪਾਣੀ ਜਿਹੇ ਵਿਚਾਰ ਹੋ ਗਏ
ਨੀ ਤੈਨੂੰ ਵੇਖ ਸੱਚੀ ਆਸ਼ਿਕਾਂ ਦੀ ਅੱਖ ਹੋ ਗਈ
ਤੈਨੂੰ ਸੰਗਿਆਂ ਦਾ ਮੁੰਡਾ ਆਖਦਾ ਏ ਸੱਚ ਨੀ
ਜਿੱਦਣ ਦਾ ਫੜਿਆ ਏ ਤੇਰਾ ਹੱਥ ਨੀ
ਜੋ ਹੁੰਦੀ ਆਈ ਮੁਢੋਂ ਸਾਡੇ ਨਾਲ ਅੱਜ ਤਾਈਂ
ਨੀ ਓਹ ਲੇਖਾ ਆਲੀ ਖ਼ਜਲ ਖੁਯਾਰੀ ਮੁੱਕ ਗਈ
ਹੋ ਕਿੰਨੇ ਦਿਨਾਂ ਦੀ ਨੀ ਮਹਿਨਤ ਲੱਗੀ ਹੋਊ ਤੇਰੇ ਤੇ
ਕੇ ਸਿਰੋ ਪੈਰਾਂ ਤੱਕ ਆਉਂਦੇ ਆਉਂਦੇ ਸਾਰੀ ਮੁੱਕ ਗਈ
ਜਿਹਨੇ ਸਾਰਾ ਜੱਗ ਆ ਬਣਾਇਆ ਜੱਟੀਏ ਨੀ
ਤੇਰੇ ਉੱਤੇ ਰੱਬ ਦੀ ਵੀ ਕਲਾਕਾਰੀ ਮੁੱਕ ਗਈ
ਨੀ ਮੈ ਜਦੋਂ ਜਦੋਂ ਤੇਰੇ ਬਾਰੇ ਲਿਖਣ ਬੈਠਾ
ਤਾਂ ਗੀਤ ਮੁੱਕਣ ਤੋਂ ਪਹਿਲਾਂ ਆ ਦਿਹਾੜੀ ਮੁੱਕ ਗਈ
ਜਿਹਨੇ ਸਾਰਾ ਜੱਗ ਆ ਬਣਾਇਆ ਜੱਟੀਏ ਨੀ
ਤੇਰੇ ਉੱਤੇ ਤਾ ਓਹਦੀ ਵੀ ਕਲਾਕਾਰੀ ਮੁੱਕ ਗਈ
ਸ਼ੋਰ ਨੈਣਾ ਚ ਤੇ ਬੁੱਲਾਂ ਉੱਤੇ ਚੁੱਪ ਰਹਿੰਦੀ ਏ
ਤੈਨੂੰ ਹੱਸਦੀ ਨੂੰ ਵੇਖੀਏ ਤਾਂ ਭੁੱਖ ਲੈਂਦੀ ਏ
ਜੇ ਚੜ੍ਹਦੇ ਵੱਲੀ ਤੂੰ ਸਿਟੇ ਵਾਲ ਆਪਣੇ
ਤਾਂ ਹਵਾ ਪਿੱਛੋਂ ਵੱਲ ਆਪਣਾ ਕਰ ਰੁੱਖ ਲੈਂਦੀ ਏ!