Kelly
ਕੰਨਾਂ ਵਿੱਚ ਵਾਲ਼ੀਆਂ ਜੋ ਜਚਦੀਆਂ ਪਈਆਂ
ਤੈਨੂੰ ਦੇਖ-ਦੇਖ ਸਭ ਮੱਚਦੀਆਂ ਪਈਆਂ
ਅੱਖਾਂ ਵਿੱਚ ਸੁਰਮਾ, ਜਿਉਂ peg ਪਹਿਲੇ ਤੋੜ ਦਾ
ਲਿਆ ਜੋ ਦੁਪੱਟਾ, ਮੁੱਲ ਰੂਪ ਦਾ ਆ ਮੋੜਦਾ
ਸੱਪਣੀ ਦੇ ਵਰਗੀ ਜੋ ਤੋਰ 'ਚ ਲਚਕ
ਮੇਰਾ ਕਰਦੀ ਜਾਂਦੀ ਐ ਬੁਰਾ ਹਾਲ
ਹਾਏ ਨੀ ਸ਼ੁਦੈਣੇ, ਹਾਏ ਨੀ ਸ਼ੁਦੈਣੇ
ਉੱਡਦੇ ਹਵਾ 'ਚ ਤੇਰੇ ਵਾਲ਼
ਕਿੱਥੇ ਚੱਲੀ ਨੀ ਤੂੰ ਕੱਲੀ-ਕੱਲੀ?
ਲੈ ਚੱਲ ਗੱਭਰੂ ਨੂੰ ਨਾਲ਼
ਹਾਏ ਨੀ ਸ਼ੁਦੈਣੇ, ਹਾਏ ਨੀ ਸ਼ੁਦੈਣੇ
ਉੱਡਦੇ ਹਵਾ 'ਚ ਤੇਰੇ ਵਾਲ਼
ਛੇੜਖਾਨੀਆਂ ਕਰੇ, ਗਲ਼ ਵਿੱਚ ਗਾਨੀ ਜੋ
ਇੱਕ ਵਾਰੀ ਤੱਕ ਕੇ ਲਵੇ ਸਾਰਾ ਕੁਝ ਖੋ
ਲਵੇ ਸਾਰਾ ਕੁਝ ਖੋ
ਹਾਏ, ਸ਼ਾਮ-ਸਵੇਰੇ ਨੀ, ਚਾਰ-ਚੁਫੇਰੇ ਨੀ
ਕਰਾਂ ਬਸ ਗੱਲਾਂ ਤੇਰੀਆਂ
ਤੂੰ ਹੀ ਮੈਨੂੰ ਦਿਸੇ, ਹੋਰ ਚਾਹੀਦਾ ਨਹੀਂ ਕੁਝ
ਇਹੀ ਕਹਿਣ ਬਸ ਅੱਖਾਂ ਮੇਰੀਆਂ
ਸਿੱਖੀਆਂ ਨੇ ਕਿੱਥੋਂ ਇਹ ਅਦਾਵਾਂ, ਮਾਲਕੋ?
ਤੁਸੀਂ ਕਰੀ ਜਾਨੇ ਓ ਕਮਾਲ
ਹਾਏ ਨੀ ਸ਼ੁਦੈਣੇ, ਹਾਏ ਨੀ ਸ਼ੁਦੈਣੇ
ਉੱਡਦੇ ਹਵਾ 'ਚ ਤੇਰੇ ਵਾਲ਼
ਕਿੱਥੇ ਚੱਲੀ ਨੀ ਤੂੰ ਕੱਲੀ-ਕੱਲੀ?
ਲੈ ਚੱਲ ਗੱਭਰੂ ਨੂੰ ਨਾਲ਼
ਹਾਏ ਨੀ ਸ਼ੁਦੈਣੇ, ਹਾਏ ਨੀ ਸ਼ੁਦੈਣੇ
ਉੱਡਦੇ ਹਵਾ 'ਚ ਤੇਰੇ ਵਾਲ਼
(ਉੱਡਦੇ ਹਵਾ 'ਚ ਤੇਰੇ ਵਾਲ਼)
(ਉੱਡਦੇ ਹਵਾ 'ਚ ਤੇਰੇ ਵਾਲ਼)
(ਉੱਡਦੇ ਹਵਾ 'ਚ ਤੇਰੇ ਵਾਲ਼)
ਹਾਏ, fever ਜੋ ਹੋਇਆ ਤੇਰੇ ਇਸ਼ਕ ਦਾ
ਨਜ਼ਰ ਨਹੀਂ ਆਉਂਦਾ ਤੈਨੂੰ
ਬੱਚਿਆਂ ਦੇ ਵਾਂਗ ਦਿਲ ਜ਼ਿਦ ਕਰੇ
ਕਿ ਚਾਹੀਦੀ ਤੂੰ ਮੈਨੂੰ
ਤੇਰੀ ਸੰਗ ਵਿੱਚ ਰਾਜ ਨੇ ਜੋ, ਜਾਣਨੇ ਨੇ ਮੈਂ
ਬਾਂਹਾਂ ਤੇਰੀਆਂ ਦੇ ਨਿੱਘ ਮਾਣਨੇ ਨੇ ਮੈਂ
ਸਮਝਣਾ ਤੈਨੂੰ ਇਸ ਕਦਰ ਦੇ ਨਾਲ਼
ਤੇਰੇ ਨਖ਼ਰੇ ਕੀ ਮੰਗਦੇ, ਪਛਾਣਨੇ ਨੇ ਮੈਂ
ਤੂੰ ਨਹੀਂ ਤੇ ਕੁਝ ਨਹੀਂ, ਜੇ ਤੂੰ ਐ ਤੇ ਸਭ ਆ
ਹੋਰ ਸਾਰਾ ਕੁਝ ਮੇਰੇ ਕੋਲ਼
ਤੇਰੇ ਤੋਂ ਲਕੋਇਆ ਨਹੀਂ, ਬਸ ਤੇਰਾ ਹੋਇਆ ਨੀ
ਦੱਸ ਦਿੱਤਾ ਸਾਰਾ ਕੁਝ ਖੋਲ੍ਹ
"ਕਿੰਨਾ ਮੈਨੂੰ ਕਰਦਾ ਐ ਪਿਆਰ?" ਨਾ ਪੁੱਛੀਂ
ਹੋਰ ਕੋਈ ਵੀ ਪੁੱਛ ਲੈ ਸਵਾਲ
ਹਾਏ ਨੀ ਸ਼ੁਦੈਣੇ, ਹਾਏ ਨੀ ਸ਼ੁਦੈਣੇ
ਉੱਡਦੇ ਹਵਾ 'ਚ ਤੇਰੇ ਵਾਲ਼
ਕਿੱਥੇ ਚੱਲੀ ਨੀ ਤੂੰ ਕੱਲੀ-ਕੱਲੀ?
ਲੈ ਚੱਲ ਗੱਭਰੂ ਨੂੰ ਨਾਲ਼
ਹਾਏ ਨੀ ਸ਼ੁਦੈਣੇ, ਹਾਏ ਨੀ ਸ਼ੁਦੈਣੇ
ਉੱਡਦੇ ਹਵਾ 'ਚ ਤੇਰੇ ਵਾਲ਼
ਕਿੱਥੇ ਚੱਲੀ ਨੀ ਤੂੰ ਕੱਲੀ-ਕੱਲੀ?
ਲੈ ਚੱਲ ਗੱਭਰੂ ਨੂੰ ਨਾਲ਼
ਲੈ ਚੱਲ ਗੱਭਰੂ ਨੂੰ ਨਾਲ਼
ਹਾਏ ਨੀ ਸ਼ੁਦੈਣੇ, ਹਾਏ ਨੀ ਸ਼ੁਦੈਣੇ
ਉੱਡਦੇ ਹਵਾ 'ਚ ਤੇਰੇ ਵਾਲ਼