Elige una pista para reproducir
ਫੱਟ ਇਸ਼ਕੇ ਦੇ ਧੋਕੇ ਅਸੀਂ ਦੇਖ ਲਏ, ਦੇਖ ਲਏ
ਹਾਏ ਨੀ ਹੰਜੂ ਖਾਰਿਆਂ ਦੇ ਨਾਲ
ਟੁੱਟੀ ਤੇਰੇ ਨਾਲੋ ਸਾਡੀ ਮਰਜਾਣੀਏ
ਮਰਜਾਣੀਏ
ਟੁੱਟੀ ਤੇਰੇ ਨਾਲੋ ਸਾਡੀ ਮਰਜਾਣੀਏ
ਨੀ ਲੱਗੀ ਚੰਨ ਤਾਰਿਆਂ ਦੇ ਨਾਲ
ਨੀ ਤੇਰੇ ਝੂਠੇ ਲਾਰਿਆਂ ਦੇ ਨਾਲ ਨਾਲ
ਨੀ ਤੇਰੇ ਝੂਠੇ ਲਾਰਿਆਂ ਦੇ ਨਾਲ ਨਾਲ
ਪਤਾ ਹੁੰਦਾ ਫੁੱਲਾਂ ਨੇ ਸੀ ਬਣ ਜਾਣਾ ਸੂਲਾਂ
ਅਸੀਂ ਭੁੱਲ ਕੇ ਵੀ ਹੱਥ ਕਦੇ ਪਾਉਂਦੇ ਨਾ
ਰਾਹਾਂ ਵਿਚ ਖੜਕੇ ਨਾ ਕਰਦੇ ਉਡੀਕਾਂ
ਅਸੀਂ ਝੱਲੇ ਲੋਕਾਂ ਕੋਲੋਂ ਅਖਵਾਉਂਦੇ ਨਾ
ਅਸੀਂ ਦਿਲ ਨੂੰ ਦਿਲਾਸੇ ਦੇ ਕੇ ਦੇਖ ਲਏ, ਦੇਖ ਲਏ
ਨੀ ਖ਼ਵਾਬਾਂ ਦੇ ਸਹਾਰਿਆਂ ਦੇ ਨਾਲ
ਟੁੱਟੀ ਤੇਰੇ ਨਾਲੋ ਸਾਡੀ ਮਰਜਾਣੀਏ
ਮਰਜਾਣੀਏ
ਟੁੱਟੀ ਤੇਰੇ ਨਾਲੋ ਸਾਡੀ ਮਰਜਾਣੀਏ
ਨੀ ਲੱਗੀ ਚੰਨ ਤਾਰਿਆਂ ਦੇ ਨਾਲ
ਨੀ ਤੇਰੇ ਝੂਠੇ ਲਾਰਿਆਂ ਦੇ ਨਾਲ
ਨੀ ਤੇਰੇ ਝੂਠੇ ਲਾਰਿਆਂ ਦੇ ਨਾਲ
ਦੁਖਾਂ ਨਾਲ ਪੈਗੀ ਗੂੜ੍ਹੀ ਸਾਂਝ ਹਾਸੀਆਂ ਦੀ
ਰਾਤ ਦਿਨ ਦਾ ਓਹ ਚੈਨ ਖੋ ਕੇ ਲੈ ਗਈ
ਦਿਲ ਦੀ ਜੋ ਰਾਣੀ ਬਣੀ ਪਿਆਰ ਦੀ ਕਹਾਣੀ
ਪਤਾ ਨਹੀਓ ਕਿੱਥੇ ਜਾ ਕੇ ਬਹਿ ਗਈ
ਪਾ ਕੇ ਬਾਤਾਂ ਨਿੱਤ ਭਰਦੇ ਹੂੰਘਾਰੇ ਆ, ਹੂੰਘਾਰੇ ਆ
ਨੀ ਨਦੀ ਦੇ ਕਿਨਾਰਿਆਂ ਦੇ ਨਾਲ
ਟੁੱਟੀ ਤੇਰੇ ਨਾਲੋ ਸਾਡੀ ਮਰਜਾਣੀਏ
ਮਰਜਾਣੀਏ
ਟੁੱਟੀ ਤੇਰੇ ਨਾਲੋ ਸਾਡੀ ਮਰਜਾਣੀਏ
ਨੀ ਲੱਗੀ ਚੰਨ ਤਾਰਿਆਂ ਦੇ ਨਾਲ
ਨੀ ਤੇਰੇ ਝੂਠੇ ਲਾਰਿਆਂ ਦੇ ਨਾਲ
ਨੀ ਤੇਰੇ ਝੂਠੇ ਲਾਰਿਆਂ ਦੇ ਨਾਲ
ਜ਼ਿੰਦਗੀ ਬਿਤਾਉਣ ਦੇ ਸੀ ਕੀਤੇ ਜਿੰਨਾ ਵਾਅਦੇ
ਉਹੀਓ ਜ਼ਹਿਰ ਬਣ ਸਿੰਨੇ ਗਏ ਰੱਚ ਓਏ
ਨਿਜ਼ਾਮਪੁਰੀ ਕਾਲੇ ਨੇ ਸੀ ਤੱਲੀਆਂ ਵਿਛਾਈਆਂ
ਉਹਨਾ ਰੱਖ ਦਿੱਤਾ ਪੈਰਾਂ ਥੱਲੇ ਕੱਚ ਓਏ
ਹੁਣ ਕਰਦੀ ਮਖੌਲਾ ਲੱਗੇ ਮੌਤ ਵੀ ਮੌਤ ਵੀ
ਹਾਏ ਇਸ਼ਕੇ ਦੇ ਮਾਰੇਆਂ ਦੇ ਨਾਲ
ਟੁੱਟੀ ਤੇਰੇ ਨਾਲੋ ਸਾਡੀ ਮਰਜਾਣੀਏ
ਮਰਜਾਣੀਏ
ਟੁੱਟੀ ਤੇਰੇ ਨਾਲੋ ਸਾਡੀ ਮਰਜਾਣੀਏ
ਨੀ ਲੱਗੀ ਚੰਨ ਤਾਰਿਆਂ ਦੇ ਨਾਲ
ਨੀ ਤੇਰੇ ਝੂਠੇ ਲਾਰਿਆਂ ਦੇ ਨਾਲ
ਨੀ ਤੇਰੇ ਝੂਠੇ ਲਾਰਿਆਂ ਦੇ ਨਾਲ