Elige una pista para reproducir
ਅੱਧੀ-ਅੱਧੀ ਰਾਤ ਮੇਰੀ ਅੱਖ ਖੁੱਲ੍ਹ ਜਾਵੇ
ਯਾਦ ਤੇਰੀ ਸੀਨੇ ਵਿੱਚ ਖਿੱਚ ਜਿਹੀ ਪਾਵੇ
ਦੱਸ ਫਿਰ ਮੈਨੂੰ ਹੁਣ ਨੀਂਦ ਕਿਵੇਂ ਆਵੇ, ਸੋਹਣੀਏ?
ਲੈਕੇ ਤੇਰਾ ਨਾਮ ਦਿਲ ਅਰਜ਼ਾਂ ਗੁਜ਼ਾਰੇ
ਅੱਖੀਆਂ ਦੇ ਅੱਥਰੂ ਵੀ ਸੁੱਕ ਗਏ ਨੇ ਸਾਰੇ
ਤੈਨੂੰ ਭੁੱਲ ਜਾਣ ਵਾਲੇ ਦਿਸਦੇ ਨਾ ਚਾਰੇ, ਸੋਹਣੀਏ
ਨੀ ਦੱਸ ਕੀ ਕੁਸੂਰ ਮੈਥੋਂ ਹੋਇਆ?
ਤੂੰ ਅੱਖੀਆਂ ਤੋਂ ਦੂਰ ਮੈਥੋਂ ਹੋਇਆ
ਨੀ ਦਿਲ ਮਜਬੂਰ ਕਿਉਂ ਹੋਇਆ?
ਇੱਕ ਵਾਰੀ ਦੱਸਦੇ ਜ਼ਰਾ, ਦਿਲ ਵਾਲੇ ਪੁੱਛਦੇ ਨੇ ਚਾਹ
ਇੱਕ ਵਾਰੀ ਦੱਸਦੇ ਜ਼ਰਾ, ਦਿਲ ਵਾਲੇ ਪੁੱਛਦੇ ਨੇ ਚਾਹ
ਤਰਲੇ ਕਰਾਂ, ਜ਼ਿੱਦ 'ਤੇ ਅੜਾ
ਮੰਨਦਾ ਹੀ ਨਹੀਂ ਦਿਲ, ਕੀ ਕਰਾਂ?
ਹਰ ਵਾਰ ਇਹ ਧੜਕੇ ਜਦੋਂ
ਲੈਂਦਾ ਰਵੇ ਇੱਕ ਤੇਰਾ ਨਾਮ
ਦਿਲ ਮੇਰੀ ਮੰਨਦਾ ਹੀ ਨਾ, ਤੱਕਦਾ ਫਿਰੇ ਤੇਰੀ ਰਾਹ