ਵਾਰ ਗਿਆ ਸਰਬੰਸ ਕੌਮ ਤੋਂ
ਵਾਰ ਗਿਆ ਸਰਬੰਸ ਕੌਮ ਤੋਂ ਗੋਬਿੰਦ ਸਿੰਘ ਦਾਤਾਰ
ਰੁਤਬਾ ਤੇ ਸ਼ਨਾਖ਼ਤ ਵੱਖਰੀ ਕਰ ਗਿਆ ਉੱਚਾ ਸਾਡਾ ਕਿਰਦਾਰ
ਸਜਦਾ ਉਸ ਮਾਂ ਨੂੰ ਜਿਸਨੇ ਜਣਿਆ ਇਹ ਅਵਤਾਰ
ਗੁਰੂ ਗੋਬਿੰਦ ਸਿੰਘ ਦਾਤਾਰ, ਗੋਬਿੰਦ ਸਿੰਘ ਦਾਤਾਰ

ਆ ਆ ਆ ਆ ਆ
ਹੋ ਛੋਟੀ ਉਮਰੇ ਪਿਉ ਵਾਰਿਆ
ਛੋਟੀ ਉਮਰੇ ਪਿਉ ਵਾਰਿਆ ਤੇ ਭਰ ਜਵਾਨੀ ਲਾਲ
ਵਾਹ ਓ ਕਲਗੀਆਂ ਵਾਲਿਆ ਤੇਰਾ ਜਿਗਰਾ ਏ ਬਾਕਮਾਲ
ਹੋ ਛੋਟੀ ਉਮਰੇ ਪਿਉ ਵਾਰਿਆ ਤੇ ਭਰ ਜਵਾਨੀ ਲਾਲ
ਵਾਹ ਓ ਕਲਗੀਆਂ ਵਾਲਿਆ ਤੇਰਾ ਜਿਗਰਾ ਏ ਬਾਕਮਾਲ
ਬੰਦਗੀ ਤੇ ਤੇਗ ਸਿਖਾਈ ਓਹਨੇ ਸੋਧਣ ਲਈ ਬਦਕਾਰ
ਗੁਰੂ ਗੋਬਿੰਦ ਸਿੰਘ ਦਾਤਾਰ, ਗੋਬਿੰਦ ਸਿੰਘ ਦਾਤਾਰ
ਗੁਰੂ ਗੋਬਿੰਦ ਸਿੰਘ ਦਾਤਾਰ, ਗੋਬਿੰਦ ਸਿੰਘ ਦਾਤਾਰ
ਗੁਰੂ ਗੋਬਿੰਦ ਸਿੰਘ ਦਾਤਾਰ, ਗੋਬਿੰਦ ਸਿੰਘ ਦਾਤਾਰ
ਹੋ ਕੌਣ ਦੇਉਗਾ ਦੇਣਾ ਦੱਸੋ
ਕੌਣ ਦੇਉਗਾ ਦੇਣਾ ਦੱਸੋ ਐਸੇ ਗੁਰ ਦਰਵੇਸ਼ ਦਾ
ਮਜਬੂਰ ਤਖ਼ਤੋ ਤਾਜ਼ ਤੋਂ ਪਹਿਲਾਂ ਦਰਦ ਇਹ ਇੰਸਾਂ ਵੇਖਦਾ
ਹੋ ਕੌਣ ਦੇਉਗਾ ਦੇਣਾ ਦੱਸੋ ਐਸੇ ਗੁਰ ਦਰਵੇਸ਼ ਦਾ
ਮਜਬੂਰ ਤਖ਼ਤੋ ਤਾਜ ਤੋਂ ਪਹਿਲਾਂ ਦਰਦ ਇਹ ਇੰਸਾਂ ਵੇਖਦਾ
ਅਫਰੀਨ ਅਫਰੀਨ, ਮੈਂ ਜਾਵਾਂ ਜਾਵਾਂ ਸਦ ਸਦ ਵਾਰ