Elige una pista para reproducir
ਹਾਂ ਹਾਂ ਹਾਂ ਹਾਂ ਹਾਂ
ਹੋ ਰੱਖ ਹੌਂਸਲਾ ਢਾਹ ਨਾ ਢੇਰੀ
ਤੇਰੇ ਵਿੱਚ ਐ ਬੜੀ ਦਿਲੇਰੀ
ਹੋ ਰੱਖ ਹੌਂਸਲਾ ਢਾਹ ਨਾ ਢੇਰੀ
ਤੇਰੇ ਵਿੱਚ ਐ ਬੜੀ ਦਿਲੇਰੀ
ਅੱਗ ਜਜ਼ਬੇ ਦੀ ਬਾਲ ਜਿਗਰ ਵਿੱਚ
ਸਾੜ ਕੇ ਸੀਨਾ ਪੱਥਰਾ ਦਾ
ਹੋ ਉੱਗਣ ਵਾਲੇ ਉੱਗ ਪੈਂਦੇ ਨੇ
ਪਾੜ ਕੇ ਸੀਨਾ ਪੱਥਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ
ਪਾੜ ਕੇ ਸੀਨਾ ਪੱਥਰਾਂ ਦਾ
ਆ ਆ ਆ ਆ
ਕੁੱਜ ਕਰਕੇ ਯਾਰ ਵਖਾਉਣ ਲਈ
ਪਹਿਲਾ ਧੱਕੇ ਖਾਣੇ ਪੈਂਦੇ ਨੇ
ਨੇਰੇ ਵਿੱਚ ਚਾਨਣ ਕਰਨ ਲਈ
ਪਹਿਲਾ ਘਰ ਫੁਕਵਾਉਣੇ ਪੈਂਦੇ ਨੇ
ਕੁੱਜ ਕਰਕੇ ਯਾਰ ਵਖਾਉਣ ਲਈ
ਪਹਿਲਾ ਧੱਕੇ ਖਾਣੇ ਪੈਂਦੇ ਨੇ
ਨੇਰੇ ਵਿੱਚ ਚਾਨਣ ਕਰਨ ਲਈ
ਪਹਿਲਾ ਘਰ ਫੁਕਵਾਉਣੇ ਪੈਂਦੇ ਨੇ
ਹੋ ਅਰਥ ਬਦਲਣਾ ਪੈਂਦਾ ਮੱਥੇ
ਉੱਤੇ ਲਿਖਿਆ ਸਥਰਾ ਦਾ
ਹੋ ਉੱਗਣ ਵਾਲੇ ਉੱਗ ਪੈਂਦੇ ਨੇ
ਪਾੜ ਕੇ ਸੀਨਾ ਪੱਥਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ
ਪਾੜ ਕੇ ਸੀਨਾ ਪੱਥਰਾਂ ਦਾ
ਦਾ ਰਾ ਦਾ ਦਾ ਰਾ
ਕਦੋਂ ਰਾਹ ਪਾਣੀ ਨੇ ਮੰਗਿਆ ਏ
ਐਨੀ ਨਦੀਆਂ ਦੀ ਔਕਾਤ ਨਹੀਂ
ਥਾਲੀ ਵਿੱਚ ਬੈਠਿਆਂ ਮਿਲ ਜੁਗੀ
ਇਹ ਮੰਜ਼ਿਲ ਕੋਈ ਸੌਗਾਤ ਨਹੀਂ
ਕਦੋਂ ਰਾਹ ਪਾਣੀ ਨੇ ਮੰਗਿਆ ਏ
ਐਨੀ ਨਦੀਆਂ ਦੀ ਔਕਾਤ ਨਹੀਂ
ਥਾਲੀ ਵਿੱਚ ਬੈਠਿਆਂ ਮਿਲ ਜੁਗੀ
ਇਹ ਮੰਜ਼ਿਲ ਕੋਈ ਸੌਗਾਤ ਨਹੀਂ
ਹੋ ਮਾਲਕ ਬਣ ਮੋਹਤਾਜ ਨਾ ਰਹਿ ਜੀ
ਅਪਣੇ ਕੀਤੇ ਮੁਕੱਦਰਾਂ ਦਾ
ਹੋ ਉੱਗਣ ਵਾਲੇ ਉੱਗ ਪੈਂਦੇ ਨੇ
ਪਾੜ ਕੇ ਸੀਨਾ ਪੱਥਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ
ਪਾੜ ਕੇ ਸੀਨਾ ਪੱਥਰਾਂ ਦਾ
ਭਾਵੇਂ ਰਾਤ ਹਨੇਰੀ ਬਾਹਲੀ ਏ
ਪਰ ਇੱਕ ਦਿਨ ਸੂਰਜ ਉੱਗ ਖੜਨਾ
ਛੱਡ ਯਾਰਾ ਆਪਣੀਆਂ ਹਾਰਾ ਨੂੰ
ਮਾਲਕ ਦੀ ਕਰਣੀ ਤੇ ਮੜਨਾ
ਭਾਵੇਂ ਰਾਤ ਹਨੇਰੀ ਬਾਹਲੀ ਏ
ਪਰ ਇੱਕ ਦਿਨ ਸੂਰਜ ਉੱਗ ਖੜਨਾ
ਛੱਡ ਯਾਰਾ ਆਪਣੀਆਂ ਹਾਰਾ ਨੂੰ
ਮਾਲਕ ਦੀ ਕਰਣੀ ਤੇ ਮੜਨਾ
ਹੋ ਕਰ ਲੇ ਹੁਣ ਸਾਬ ਬਰਾਬਰ
ਲੇਖ ਨਾਲ ਵੱਜੀਆਂ ਟਕਰਾਂ ਦਾ
ਹੋ ਉੱਗਣ ਵਾਲੇ ਉੱਗ ਪੈਂਦੇ ਨੇ
ਪਾੜ ਕੇ ਸੀਨਾ ਪੱਥਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ
ਪਾੜ ਕੇ ਸੀਨਾ ਪੱਥਰਾਂ ਦਾ
ਇਹ ਜ਼ਿੰਦਗੀ ਇਕ ਦਿਨ ਮੁੱਕ ਜਾਣੀ
ਇਹ ਸੋਚ ਕੇ ਕਿਊ ਹਰ ਪਲ ਮਰਨਾ
ਕਾਹਦਾ ਤੈਰਾਕ ਕਹਾਉਂਦਾ ਐ
ਜੋ ਸਿਖ੍ਯਾ ਵੱਗਦੇ ਵੱਲ ਤਰਨਾ
ਇਹ ਜ਼ਿੰਦਗੀ ਇਕ ਦਿਨ ਮੁੱਕ ਜਾਣੀ
ਇਹ ਸੋਚ ਕੇ ਕਿਊ ਹਰ ਪਲ ਮਰਨਾ
ਕਾਹਦਾ ਤੈਰਾਕ ਕਹਾਉਂਦਾ ਐ
ਜੋ ਸਿਖ੍ਯਾ ਵੱਗਦੇ ਵੱਲ ਤਰਨਾ
ਹੋ ਰੱਬ ਨੂੰ ਚੇਤੇ ਰੱਖ ਬਸ ਯਾਰਾ
ਭੁੱਲ ਜਾ ਹਾਲ ਨੱਛਤਰਾਂ ਦਾ
ਹੋ ਉੱਗਣ ਵਾਲੇ ਉੱਗ ਪੈਂਦੇ ਨੇ
ਪਾੜ ਕੇ ਸੀਨਾ ਪੱਥਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ
ਪਾੜ ਕੇ ਸੀਨਾ ਪੱਥਰਾਂ ਦਾ
ਕਦ ਸੁਪਨਾ ਮੇਰਾ ਸੱਚ ਹੋਣਾ
ਕਦ ਖਾਮ੍ਬ ਲੱਗਣੇ ਨੇ ਚਾਹਵਾਂ ਨੂੰ
ਕਦ ਜੀਤ ਕੇ ਹਾਸੀਲ ਕਰਨਾ ਐ
ਮੈਂ ਹਰੀਆਂ ਹੋਈਆਂ ਰਾਹਵਾਂ
ਕਦ ਸੁਪਨਾ ਮੇਰਾ ਸੱਚ ਹੋਣਾ
ਕਦ ਖਾਮ੍ਬ ਲੱਗਣੇ ਨੇ ਚਾਹਵਾਂ ਨੂੰ
ਕਦ ਜੀਤ ਕੇ ਹਾਸੀਲ ਕਰਨਾ ਐ
ਮੈਂ ਹਰੀਆਂ ਹੋਈਆਂ ਰਾਹਵਾਂ ਨੂੰ
ਹੋ ਕਿੰਨੇ ਚਿਰ ਤੋਂ ਗਲਾ ਸੀ ਕੁਟਿਆ
ਆਪਣੇ ਦਿਲ ਦੀ ਸਦਰਾ ਦਾ
ਹੋ ਉੱਗਣ ਵਾਲੇ ਉੱਗ ਪੈਂਦੇ ਨੇ
ਪਾੜ ਕੇ ਸੀਨਾ ਪੱਥਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ
ਪਾੜ ਕੇ ਸੀਨਾ ਪੱਥਰਾਂ ਦਾ