ਅੱਖਾਂ ਦੇ ਵਿੱਚ ਸੁਰਮ-ਸਲ਼ਾਈਆਂ ਪਾ ਕੇ ਜਦੋਂ ਤੂੰ ਆਵੇ
ਤੇਰੇ ਗੋਰੇ-ਗੋਰੇ ਪੈਰਾਂ ਦੇ ਨਾਲ਼ ਝਾਂਜਰ ਬਾਤਾਂ ਪਾਵੇ
ਤੁਰਦੀ ਜਾਂਦੀ ਨਖ਼ਰੇ ਨਾ' ਕਰੇ ਜ਼ੁਲਫ਼ ਮੱਥੇ ਤੋਂ ਪਾਸੇ
ਫ਼ੁੱਲਾਂ ਨੂੰ ਵੀ ਫ਼ਿੱਕਾ ਪਾਉਂਦੇ ਖਿੜ-ਖਿੜ ਕਰਦੇ ਹਾਸੇ
ਨੀ ਤੂੰ ਛੱਡ ਕੇ ਰੋਣੇ-ਧੋਣੇ ਜਿਹੜਾ ਪਹਿਲ ਦਿੰਨੀ ਐ fun ਨੂੰ
ਤੇਰੇ ਕੰਨਾਂ ਦੇ ਵਿੱਚ ਵਾਲ਼ੀਆਂ (ਕੰਨਾਂ ਦੇ ਵਿੱਚ ਵਾਲ਼ੀਆਂ)
ਤੇਰੇ ਕੰਨਾਂ ਦੇ ਵਿੱਚ ਵਾਲ਼ੀਆਂ ਕਾਹਲ਼ੀਆਂ ਥੱਲੇ ਲਾਉਣ ਨੂੰ ਚੰਨ ਨੂੰ
ਮੁੰਡੇ ਸਾਂਭਦੇ ਫ਼ਿਰਦੇ ਤੇਰੇ ਪਿੱਛੇ ਭੱਜੇ ਜਾਂਦੇ ਮੰਨ ਨੂੰ
ਤੇਰੇ ਕੰਨਾਂ ਦੇ ਵਿੱਚ ਵਾਲ਼ੀਆਂ, ਨੀ ਤੇਰੇ ਕੰਨਾਂ ਦੇ ਵਿੱਚ ਵਾਲ਼ੀਆਂ
ਅੱਖਾਂ ਵਿੱਚ ਚੱਕੀ ਫ਼ਿਰੇ ਜਹਿਰ ਦੇ ਪਿਆਲੇ
ਨੀ ਉਹ ਜਹਿਰ ਦੇ ਪਿਆਲੇ ਕਾਹਦੇ, ਕਹਿਰ ਦੇ ਪਿਆਲੇ
ਤੇਰਾ ਲੱਕ ਦੇਖ ਸਿਖਦੇ ਨੇ ਸੱਪ ਵਲ਼ ਖਾਣੇ
ਕੀਹਤੋਂ ਕੀ ਆ ਕਰਾਉਣਾ ਤੇਰੇ ਹੁਸਨ ਹਵਾਲੇ
ਨੀ ਜਿੱਥੇ ਤੇਰਾ ਜੋਰ ਚੱਲੇ, ਕਿੱਥੇ ਕੋਈ ਹੋਰ ਚੱਲੇ
ਅੱਖ ਨਿਸ਼ਾਨਾ ਜਿੱਥੇ ਮਾਰੇ, ਕਿੱਥੇ ਕੋਈ bore ਚੱਲੇ
ਹਵਾ ਤੇਰੇ ਨਾਲ਼ ਮਹਿਕੇ, ਕਿਹੜਾ ਇਤਰ ਤੂੰ ਲਾਉਂਦੀ ਤਨ ਨੂੰ?
ਤੇਰੇ ਕੰਨਾਂ ਦੇ ਵਿੱਚ ਵਾਲ਼ੀਆਂ
ਤੇਰੇ ਕੰਨਾਂ ਦੇ ਵਿੱਚ ਵਾਲ਼ੀਆਂ ਕਾਹਲ਼ੀਆਂ ਥੱਲੇ ਲਾਉਣ ਨੂੰ ਚੰਨ ਨੂੰ
ਮੁੰਡੇ ਸਾਂਭਦੇ ਫ਼ਿਰਦੇ ਤੇਰੇ ਪਿੱਛੇ ਭੱਜੇ ਜਾਂਦੇ ਮੰਨ ਨੂੰ
ਤੇਰੇ ਕੰਨਾਂ ਦੇ ਵਿੱਚ ਵਾਲ਼ੀਆਂ, ਨੀ ਤੇਰੇ ਕੰਨਾਂ ਦੇ ਵਿੱਚ ਵਾਲ਼ੀਆਂ
ਜਦ ਗਿੱਧੇ ਵਿੱਚ ਤੇਰੀ ਅੱਡੀ ਵੱਜੇ, ਨਾਲ਼ ਪਸੀਨੇ ਕੁੜਤੀ ਭਿੱਜੇ
ਕੋਕੇ ਦਾ ਲਿਸ਼ਕਾਰਾ ਕਰਦਾ ਸੂਰਜ ਨੂੰ ਵੀ fail ਨੀ
ਹੋਰ ਨਾ ਮੰਗਾਂ ਕੁਝ, ਬਸ ਹੋ ਜਾਏ ਤੇਰੀ ਜ਼ੁਲਫ਼ਾਂ ਵਾਲ਼ੀ ਜੇਲ੍ਹ ਨੀ
ਖੌਰੇ ਕਿੰਨੇ ਕੁ ਆ ਦਿਲਾਂ ਦੀ ਤੂੰ ਰਾਣੀ ਬਣੀ ਬੈਠੀ
ਜਾਨੇ, ਤੂੰ ਤਾਂ ਮੇਰੇ ਪਿਆਰ ਦੀ ਕਹਾਣੀ ਬਣੀ ਬੈਠੀ
ਦੋਵੇਂ ਪਾਣੀ ਦੇ ਕਿਨਾਰੇ ਬੈਠੇ ਹੋਈਏ, ਆਉਣ ਲਹਿਰਾਂ
ਦਿਲ ਕਰੇ ਮਿੱਟੀ ਬਣ ਲੱਗ ਜਾਵਾਂ ਤੇਰੇ ਪੈਰਾਂ
ਨੀ ਤੂੰ 47 ਵਰਗੀ, ਦੇਖ ਕੇ ਪਾਸੇ ਕਰ ਲੈ gun ਨੂੰ
ਤੇਰੇ ਕੰਨਾਂ ਦੇ ਵਿੱਚ ਵਾਲ਼ੀਆਂ
ਤੇਰੇ ਕੰਨਾਂ ਦੇ ਵਿੱਚ ਵਾਲ਼ੀਆਂ ਕਾਹਲ਼ੀਆਂ ਥੱਲੇ ਲਾਉਣ ਨੂੰ ਚੰਨ ਨੂੰ
ਮੁੰਡੇ ਸਾਂਭਦੇ ਫ਼ਿਰਦੇ ਤੇਰੇ ਪਿੱਛੇ ਭੱਜੇ ਜਾਂਦੇ ਮੰਨ ਨੂੰ
ਤੇਰੇ ਕੰਨਾਂ ਦੇ ਵਿੱਚ ਵਾਲ਼ੀਆਂ, ਨੀ ਤੇਰੇ ਕੰਨਾਂ ਦੇ ਵਿੱਚ ਵਾਲ਼ੀਆਂ
Hey, SYNC
Are you there?