Elige una pista para reproducir
ਨੀ ਪਹਿਲੀ ਪਹਿਲੀ ਮੁਲਾਕਾਤ ਤੇਰੀ ਮੇਰੀ ਨੀ
ਹੋ ਮੈਂ ਤਾਂ ਚੰਨ ਤਾਰੇ ਵੀ ਬੁਲਾਏ ਹੋਏ ਨੇਂ
ਹੋ ਜਿਥੋਂ ਜਿਥੋਂ ਸੋਹਣੀਏ ਨੀ ਤੂੰ ਲੰਗਣਾ
ਮੈਂ ਓਥੋਂ ਓਥੋਂ ਜੁਗਨੂੰ ਜਗਾਏ ਹੋਏ ਨੇਂ
ਨੀ ਅੱਖ ਤੇਰੀ ਦੱਸਦੀ ਪਿਆਰ ਕੁੜੀਏ
ਤੇ ਕਾਤੋਂ ਬਿੱਲੋ ਨੈਣ ਜੇ ਛੁਪਾਏ ਹੋਏ ਨੇਂ
ਨੀ ਲਾਲ ਤੇਰਾ ਲਹਿੰਗਾ ਬਿੱਲੋ ਮਾਰੇ ਲਿਸ਼ਕਾ
ਤੇ ਤੈਨੂੰ ਦੇਖ ਦਿਲ ਕਮਲਾਏ ਹੋਏ ਨੇਂ
ਨੀ ਤੇਰੇ ਉੱਤੋਂ ਵਾਰੁ ਮੁੰਡਾ ਸਾਰੀ ਉਮਰੇ
ਨੀ note ਜਿਹੜੇ ਜਟ ਨੇਂ ਕਮਾਏ ਹੋਏ ਨੇਂ
ਉਹ ਨਖਰੇ ਨਾ ਭਰੀ ਬਿੱਲੋ ਅੱਗ ਜਿਹੀ ਲੱਗਦੀ ਐ
ਹੱਸ ਕੇ ਬੁਲਾਵੇ ਜਦੋਂ ਰੱਬ ਜਹੀ ਲੱਗਦੀ ਐ
ਨੀਵੀਂ ਜਹੀ ਪਾ ਕੇ ਜਦੋਂ ਸੰਗ ਦੀ ਮੇਰੇ ਤੋ
ਉਹਦੋਂ ਮੈਨੂੰ ਸਭ ਤੋ ਅਲੱਗ ਜਹੀ ਲੱਗਦੀ
ਹਾਏ ਨੀ ਹੱਸਾ ਤੇਰਾ ਮਾਰੂ ਗੋਰੀਏ
ਹਾਏ ਨੀ ਸੂਲ਼ੀ ਉਤੇ ਚਾੜੁ ਗੋਰੀਏ
ਹਾਏ ਨੀ ਅੱਜ ਤੱਕ ਸਾਊ ਜਹੇ ਆ
ਹਾਏ ਹੁਣ ਤੂੰ ਵਿਗਾੜੁ ਗੋਰੀਏ
ਹੋ ਗੱਬਰੂ ਤਾ ਕਰਦਾ ਤਾਰੀਫਾਂ ਤੇਰੀਆਂ
ਨੀ ਖੌਰੇ ਕੇਡੇ ਪੁਨ ਤੂੰ ਕਮਾਏ ਹੋਏ ਨੇਂ
ਨੀ ਲਾਲ ਤੇਰਾ ਲਹਿੰਗਾ ਬਿੱਲੋ ਮਾਰੇ ਲਿਸ਼ਕਾ
ਤੇ ਤੈਨੂੰ ਦੇਖ ਦਿਲ ਕਮਲਾਏ ਹੋਏ ਨੇਂ
ਨੀ ਤੇਰੇ ਉੱਤੋਂ ਵਾਰੂ ਮੁੰਡਾ ਸਾਰੀ ਉਮਰੇ
ਨੀ note ਜਿਹੜੇ ਜਟ ਨੇਂ ਕਮਾਏ ਹੋਏ ਨੇਂ
ਉਹ ਝਾਂਜਰ ਗਵਾਚੀ ਤੇਰੀ ਲੱਭੂ ਗੋਰੀਏ
ਉਹ ਤੇਰੀ ਮੇਰੀ ਜੋੜੀ ਪੂਰੀ ਫਬੂ ਗੋਰੀਏ
ਉਹ ਸਾਡੇ ਘਰ ਦੀ ਤੂੰ ਬਿੱਲੋ ਨੂੰਹ ਬਣ ਜਾ
ਬੇਬੇ ਵੀ ਤਾਂ ਲਾਡਾ ਨਾਲ ਰੱਖੂ
ਫ਼ਰਮਾਨ ਫ਼ਰਮਾਨ
ਉਹ ਛੱਡ ਦਾ ਨੀ ਬਾਹ
ਉਹ ਸਾਰੇ ਹੀ ਪੁਗਾਉ ਗੋਰੀਏ
ਨੀ ਰਹਿੰਦੇ ਜਿਹੜੇ ਚਾਹ
ਹਾਏ ਓਹਨਾ ਵਿੱਚ ਵਸਦੀ ਆ ਜਾਨ ਮੁੰਡੇ ਦੀ
ਤੂੰ ਜੁੱਤੀ ਤੇ ਜੋ ਘੁੰਗਰੂ ਲਵਾਏ ਹੋਏ ਨੇਂ
ਨੀ ਲਾਲ ਤੇਰਾ ਲਹਿੰਗਾ ਬਿੱਲੋ ਮਾਰੇ ਲਿਸ਼ਕਾ
ਤੇ ਤੈਨੂੰ ਦੇਖ ਦਿਲ ਕਮਲਾਏ ਹੋਏ ਨੇਂ
ਨੀ ਤੇਰੇ ਉੱਤੋਂ ਵਾਰੂ ਮੁੰਡਾ ਸਾਰੀ ਉਮਰੇ
ਨੀ note ਜਿਹੜੇ ਜਟ ਨੇਂ ਕਮਾਏ ਹੋਏ ਨੇਂ
Music on Rox