Elige una pista para reproducir
ਮੰਗਿਆ ਮੈਂ ਤੈਨੂੰ ਰੱਬ ਤੋਂ
ਰੱਖਾਂ ਲਕੋ ਕੇ ਜੱਗ ਤੋਂ
ਤੂੰ ਫੁੱਲ ਗੁਲਾਬ ਮੇਰੇ ਲਈ
ਮੰਗਾਂ ਫਰਿਆਦ ਤੇਰੇ ਲਈ
ਲੈ ਟੁੱਟ ਗਿਆ ਤਾਰਾ ਅੜੀਏ
ਆਜਾ ਆਪਾਂ ਗੱਲਾਂ ਕਰੀਏ
ਆਜਾ ਆਪਾਂ ਗੱਲਾਂ ਕਰੀਏ
ਹੋ ਸੁਪਨਾ ਇੱਕ ਆਇਆ ਸੀ ਨੀ
ਸੁਪਨਾ ਇੱਕ ਆਇਆ ਸੀ ਨੀ
ਸੁਪਨਾ ਇੱਕ ਆਇਆ ਸੀ ਨੀ
ਤੂੰ ਗਲ ਨਾਲ ਲਾਇਆ ਸੀ ਨੀ
ਕਹਿਕੇ ਤੂੰ ਆਪਣੇ ਮੁਖ 'ਚੋਂ
ਇੱਕ ਗੀਤ ਗਵਾਇਆ ਸੀ ਨੀ
ਜ਼ਿੰਦਗੀ ਖੁਸ਼ੀਆਂ ਨਾਲ ਭਰੀਏ
ਆਜਾ ਆਪਾਂ ਗੱਲਾਂ ਕਰੀਏ
ਆਜਾ ਆਪਾਂ ਗੱਲਾਂ ਕਰੀਏ
ਹੋ ਕੋਲੋਂ ਦੀ ਲੰਘ ਜਾਣੇ ਓ
ਜਿੰਦ ਸੂਲੀ ਟੰਗ ਜਾਣੇ ਓ
ਮੁਖੜੇ ਨੂੰ ਤੱਕਣਾ ਕੀ ਮੈਂ
ਤੱਕ ਕੇ ਤੁਸੀਂ ਸੰਗ ਜਾਣੇ ਓ
ਇੱਕ ਵਾਰੀ ਅੱਖੀਆਂ ਪੜ੍ਹੀਏ
ਆਜਾ ਆਪਾਂ ਗੱਲਾਂ ਕਰੀਏ
ਆਜਾ ਆਪਾਂ ਗੱਲਾਂ ਕਰੀਏ
ਹੋ ਪਰੀਏ ਤੂੰ ਹੱਸਦੀ ਰਹਿ ਨੀ
ਆਜਾ ਤੂੰ ਕੋਲੇ ਬਹਿ ਨੀ
ਤੇਰੇ ਮੁਖ 'ਚੋਂ ਸੁਣਨਾ ਆਂ ਮੈਂ
ਨਿਰਵੈਰ ਨੂੰ ਆਪਣਾ ਕਹਿ ਨੀ
ਚਲ ਇਸ਼ਕਾਂ ਦੇ ਵਿੱਚ ਤਰੀਏ
ਆਜਾ ਆਪਾਂ ਗੱਲਾਂ ਕਰੀਏ
ਆਜਾ ਆਪਾਂ ਗੱਲਾਂ ਕਰੀਏ