Elige una pista para reproducir
ਵੇ ਤੂੰ ਇਕੋ ਦਮ ਗਿਆ ਤੜਪਾ ਕੇ ਤਾਂ ਜਾਂਦਾ
ਸਾਡੇ ਦਿਲ ਵਾਲਾ ਕੁੰਡਾ ਖੜਕਾ ਕੇ ਤਾਂ ਜਾਂਦਾ
ਹੁਣ ਸਾਡੇ ਪੱਲੇ ਕੱਖ ਨਹੀਂ ਗਵਾਉਣ ਦੇ ਲਈ
ਇੱਕ ਤੂੰ ਹੀ ਸੀ ਵੇ ਚੰਨਾ ਗੱਲ ਲਾਉਣ ਦੇ ਲਈ
ਕਿਨ੍ਹੇ ਆਉਣਾ ਹੁਣ ਦੁੱਖਾਂ ਨੂੰ ਵੰਡਾਉਣ ਦੇ ਲਈ
ਇੱਕ ਤੂੰ ਹੀ ਸੀ ਵੇ ਚੰਨਾ ਗੱਲ ਲਾਉਣ ਦੇ ਲਈ
ਇੱਕ ਤੂੰ ਹੀ ਸੀ ਵੇ ਚੰਨਾ ਗੱਲ ਲਾਉਣ ਦੇ ਲਈ
ਗੱਲ ਲਾਉਣ ਦੇ ਲਈ
ਨੀ ਮੈਂ ਚੜ੍ਹਦੀ ਵਰੇਸੇ ਚਾਰਾਂ ਹਿਜਰਾਂ ਦਾ ਵੱਗ
ਸਾਡਾ ਉਜੜ ਗਿਆ ਦਾ ਕੀ ਉਜਾੜ ਲੁਗਾ ਰੱਬ
ਨੀ ਮੈਂ ਚੜ੍ਹਦੀ ਵਰੇਸੇ ਚਾਰਾਂ ਹਿਜਰਾਂ ਦਾ ਵੱਗ
ਸਾਡਾ ਉਜੜ ਗਿਆ ਦਾ ਕੀ ਉਜਾੜ ਲੁਗਾ ਰੱਬ
ਹੱਡ ਬਾਲ ਲੇ ਨੇ ਧੁਨੀਆਂ ਤਪਾਉਣ ਦੇ ਲਈ
ਇੱਕ ਤੂੰ ਹੀ ਸੀ ਵੇ ਚੰਨਾ ਗੱਲ ਲਾਉਣ ਦੇ ਲਈ
ਕਿਨ੍ਹੇ ਆਉਣਾ ਹੁਣ ਦੁੱਖਾਂ ਨੂੰ ਵੰਡਾਉਣ ਦੇ ਲਈ
ਇੱਕ ਤੂੰ ਹੀ ਸੀ ਵੇ ਚੰਨਾ ਗੱਲ ਲਾਉਣ ਦੇ ਲਈ
ਸਾਡੇ ਪੈਰਾਂ ਨੇ ਜੋ ਨਾਪੀ ਓਹੋ ਲੱਭੇ ਨਾ ਜ਼ਮੀਨ
ਅੱਖੀਂ ਦੇਖੀਆਂ ਗੱਲਾਂ ਤੇ ਹੁਣ ਆਉਂਦਾ ਨਹੀਂ ਯਕੀਨ
ਸਾਡੇ ਪੈਰਾਂ ਨੇ ਜੋ ਨਾਪੀ ਓਹੋ ਲੱਭੇ ਨਾ ਜ਼ਮੀਨ
ਅੱਖੀਂ ਦੇਖੀਆਂ ਗੱਲਾਂ ਤੇ ਹੁਣ ਆਉਂਦਾ ਨਹੀਂ ਯਕੀਨ
ਸਾਨੂੰ ਕਿੰਨਾ ਤੂੰ ਹੰਸਾਇਆ ਵੇ ਰੁਵਾਉਣ ਦੇ ਲਈ
ਇੱਕ ਤੂੰ ਹੀ ਸੀ ਵੇ ਚੰਨਾ ਗੱਲ ਲਾਉਣ ਦੇ ਲਈ
ਕਿਨ੍ਹੇ ਆਉਣਾ ਹੁਣ ਦੁੱਖਾਂ ਨੂੰ ਵੰਡਾਉਣ ਦੇ ਲਈ
ਇੱਕ ਤੂੰ ਹੀ ਸੀ ਵੇ ਚੰਨਾ ਗੱਲ ਲਾਉਣ ਦੇ ਲਈ