Elige una pista para reproducir
ਸਾਡਾ ਕਾਹਦਾ ਜ਼ੋਰ, ਤੇ ਆਪਾ ਦਾਅਵਾ ਕੀ ਕਰਨਾ?
ਸਾਡਾ ਕਾਹਦਾ ਜ਼ੋਰ, ਤੇ ਆਪਾ ਦਾਅਵਾ ਕੀ ਕਰਨਾ?
ਮੰਜਾ ਕਿੱਧਰੇ ਹੋਰ, ਤੇ ਆਪਾ ਪਾਵਾ ਕੀ ਕਰਨਾ?
ਸਾਡਾ ਕਾਹਦਾ ਜ਼ੋਰ, ਤੇ ਆਪਾ ਦਾਅਵਾ ਕੀ ਕਰਨਾ?
ਮੰਜਾ ਕਿੱਧਰੇ ਹੋਰ, ਤੇ ਆਪਾ ਪਾਵਾ ਕੀ ਕਰਨਾ?
ਦਿਲ ਨਾ ਮਿਲ਼ਦਾ ਆਪ ਨਾ ਧੱਕੇ ਨਾਲ ਮਿਲਾ ਹੋਵੇ
ਸੱਦਾ ਭੇਜੋ ਉਹਨਾਂ ਨੂੰ ਜਿੰਨਾ ਨੂੰ ਚਾਹ ਹੋਵੇ
ਦਿਲ ਨਾ ਮਿਲ਼ਦਾ ਆਪ ਨਾ ਧੱਕੇ ਨਾਲ ਮਿਲਾ ਹੋਵੇ
ਸੱਦਾ ਭੇਜੋ ਉਹਨਾਂ ਨੂੰ ਜਿੰਨਾ ਨੂੰ ਚਾਹ ਹੋਵੇ
ਜੇ ਨਹੀਂ ਸਾਂਝ ਦਿਲਾਂ ਵਿੱਚ, ਫਿਰ ਬੁਲਾਵਾ ਕੀ ਕਰਨਾ?
ਜੇ ਨਹੀਂ ਸਾਂਝ ਦਿਲਾਂ ਵਿੱਚ, ਫਿਰ ਬੁਲਾਵਾ ਕੀ ਕਰਨਾ?
ਮੰਜਾ ਕਿੱਧਰੇ ਹੋਰ, ਤੇ ਆਪਾ ਪਾਵਾ ਕੀ ਕਰਨਾ?
ਸਾਡਾ ਕਾਹਦਾ ਜ਼ੋਰ, ਤੇ ਆਪਾ ਦਾਅਵਾ ਕੀ ਕਰਨਾ?
ਮੰਜਾ ਕਿੱਧਰੇ ਹੋਰ, ਤੇ ਆਪਾ ਪਾਵਾ ਕੀ ਕਰਨਾ?
ਹੁਣ ਤੱਕ ਜਿੰਨੀ ਲੰਘੀ ਮੰਨਿਆਂ ਗਈ ਹਨੇਰੇ 'ਚੇ
ਜੋ ਰੱਬ ਸਭ ਨੂੰ ਬਖ਼ਸ਼ੀ ਓਹਿਓ ਦਾਤ ਹੈ ਤੇਰੇ 'ਚੇ
ਹੁਣ ਤੱਕ ਜਿੰਨੀ ਲੰਘੀ ਮੰਨਿਆਂ ਗਈ ਹਨੇਰੇ 'ਚੇ
ਜੋ ਰੱਬ ਸਭ ਨੂੰ ਦਿੱਤੀ ਓਹਿਓ ਦਾਤ ਹੈ ਤੇਰੇ 'ਚੇ
ਪਿਛਲਾ ਛੱਡ ਹੁਣ ਅੱਗੇ, ਦੱਸ, ਭਰਾਵਾ ਕੀ ਕਰਨਾ?
ਮੰਜਾ ਕਿੱਧਰੇ ਹੋਰ, ਤੇ ਆਪਾ ਪਾਵਾ ਕੀ ਕਰਨਾ?
ਸਾਡਾ ਕਾਹਦਾ ਜ਼ੋਰ, ਤੇ ਆਪਾ ਦਾਅਵਾ ਕੀ ਕਰਨਾ?
ਮੰਜਾ ਕਿੱਧਰੇ ਹੋਰ, ਤੇ ਆਪਾ ਪਾਵਾ ਕੀ ਕਰਨਾ?
ਹੋ, ਕਮਰੇ ਅੰਦਰ ਬਹਿ ਕੇ ਜੇਕਰ ਕੁੰਡੀ ਲਾ ਲਏਂਗਾ
ਹੋਰ ਤਾਂ ਕੁਝ ਨਹੀਂ ਹੋਣਾ ਪਰ ਕੋਈ ਰੋਗ ਲਵਾ ਲਏਂਗਾ
ਕਮਰੇ ਅੰਦਰ ਬਹਿ ਕੇ ਜੇਕਰ ਕੁੰਡੀ ਲਾ ਲਏਂਗਾ
ਹੋਰ ਤਾਂ ਕੁਝ ਨਹੀਂ ਹੋਣਾ ਪਰ ਕੋਈ ਰੋਗ ਲਵਾ ਲਏਂਗਾ
ਜੋ ਹੋਇਆ ਸੋ ਹੋਇਆ, ਛੱਡ ਪਛਤਾਵਾ ਕੀ ਕਰਨਾ
ਜੋ ਹੋਇਆ ਸੋ ਹੋਇਆ, ਛੱਡ ਪਛਤਾਵਾ ਕੀ ਕਰਨਾ
ਮੰਜਾ ਕਿੱਧਰੇ ਹੋਰ, ਤੇ ਆਪਾ ਪਾਵਾ ਕੀ ਕਰਨਾ?
ਸਾਡਾ ਕਾਹਦਾ ਜ਼ੋਰ, ਤੇ ਆਪਾ ਦਾਅਵਾ ਕੀ ਕਰਨਾ?
ਮੰਜਾ ਕਿੱਧਰੇ ਹੋਰ, ਤੇ ਆਪਾ ਪਾਵਾ ਕੀ ਕਰਨਾ?
ਕਿਸੇ ਦੁਖੀ ਨੂੰ ਤੇਰੇ ਅੱਗੇ ਦੁਖੜਾ ਰੋਇਆ ਜੇ
ਤੈਨੂੰ ਲੇਕਿਨ ਵਾਕਈ ਉਹ ਮਹਿਸੂਸ ਨੇ ਹੋਇਆ ਜੇ
ਤਾਂ ਉੱਪਰੋਂ ਉੱਪਰੋਂ ਝੂਠਾ ਫੇਰ ਦਿਖਾਵਾ ਕੀ ਕਰਨਾ
ਮੰਜਾ ਕਿੱਧਰੇ ਹੋਰ, ਤੇ ਆਪਾ ਪਾਵਾ ਕੀ ਕਰਨਾ?
ਸਾਡਾ ਕਾਹਦਾ ਜ਼ੋਰ, ਤੇ ਆਪਾ ਦਾਅਵਾ ਕੀ ਕਰਨਾ?
ਮੰਜਾ ਕਿੱਧਰੇ ਹੋਰ, ਤੇ ਆਪਾ ਪਾਵਾ ਕੀ ਕਰਨਾ?
ਜੋ ਨਹੀਂ ਚੰਗਾ ਲੱਗਦਾ, ਕਹਿ ਦੇ ਹਿੰਮਤ ਕਰਕੇ ਤੂੰ
ਕੁਝ ਨਹੀਂ ਖੱਟਣਾ ਸੁਣ ਲਈ ਅੰਦਰੋਂ ਅੰਦਰੀ ਮਰ ਕੇ ਤੂੰ
ਜੋ ਨਹੀਂ ਚੰਗਾ ਲੱਗਦਾ, ਕਹਿ ਦੇ ਹਿੰਮਤ ਕਰਕੇ ਤੂੰ
ਕੁਝ ਨਹੀਂ ਖੱਟਣਾ ਸੁਣ ਲਈ ਅੰਦਰੋਂ ਅੰਦਰੀ ਮਰ ਕੇ ਤੂੰ
ਐਵੇਂ ਈ ਬੱਲੇ ਬੱਲੇ, ਸ਼ਾਵਾ ਸ਼ਾਵਾ ਕੀ ਕਰਨਾ?
ਐਵੇਂ ਈ ਬੱਲੇ ਬੱਲੇ, ਸ਼ਾਵਾ ਸ਼ਾਵਾ ਕੀ ਕਰਨਾ?
ਮੰਜਾ ਕਿੱਧਰੇ ਹੋਰ, ਤੇ, ਸੱਜਣਾ, ਪਾਵਾ ਕੀ ਕਰਨਾ?
ਸਾਡਾ ਕਾਹਦਾ ਜ਼ੋਰ, ਤੇ ਆਪਾ ਦਾਅਵਾ ਕੀ ਕਰਨਾ?
ਮੰਜਾ ਕਿੱਧਰੇ ਹੋਰ, ਤੇ ਆਪਾ ਪਾਵਾ ਕੀ ਕਰਨਾ?
ਤੂੰ ਉਹਨਾਂ ਨੂੰ ਠੱਗ ਲਾ ਜਿਹੜੇ ਠੱਗਦੇ ਲੋਕਾਂ ਨੂੰ
ਮੱਥਿਆਂ ਉੱਪਰੋਂ ਲਾਹ ਦੇ ਖੂਨ ਪੀਣੀਆਂ ਜੋਕਾਂ ਨੂੰ
ਸਾਦ ਮੁਰਾਦੇ ਬੰਦਿਆਂ ਨਾਲ ਛਲਾਵਾ ਕੀ ਕਰਨਾ?
ਮੰਜਾ ਕਿੱਧਰੇ ਹੋਰ, ਤੇ ਆਪਾ ਪਾਵਾ ਕੀ ਕਰਨਾ?
ਸਾਡਾ ਕਾਹਦਾ ਜ਼ੋਰ, ਤੇ ਆਪਾ ਦਾਅਵਾ ਕੀ ਕਰਨਾ?
ਮੰਜਾ ਕਿੱਧਰੇ ਹੋਰ, ਤੇ ਆਪਾ ਪਾਵਾ ਕੀ ਕਰਨਾ?
ਲੱਭ ਲੈਣਗੇ ਆਪੇ ਜਿਸ ਨੂੰ ਕੌਣ ਹੋਵੇਗੀ ਓਏ
ਤੇਰੀ ਵੀ Sartaaj ਕਿਸੇ ਨੂੰ ਲੋੜ ਹੋਵੇਗੀ ਓਏ
ਪਰ ਜਿਸ ਨੇ ਪੀਣੀ, ਪਰ ਜਿਸ ਨੇ ਪੀਣੀ,
ਪਰ ਜਿਸ ਨੇ ਪੀਣੀ ਦਾਰੂ ਅਸਲੇ ਕਾਹਵਾ ਕੀ ਕਰਨਾ?
ਪਰ ਜਿਸ ਨੇ ਪੀਣੀ ਦਾਰੂ ਅਸਲੇ ਕਾਹਵਾ ਕੀ ਕਰਨਾ?
ਮੰਜਾ ਲੈ ਗਏ ਚੋਰ, ਤੇ ਆਪਾ ਪਾਵਾ ਕੀ ਕਰਨਾ?
ਸਾਡਾ ਕਾਹਦਾ ਜ਼ੋਰ, ਤੇ ਆਪਾ ਦਾਅਵਾ ਕੀ ਕਰਨਾ?
ਸਾਡਾ ਕਾਹਦਾ ਜ਼ੋਰ ਤੇ ਆਪਾ ਦਾਅਵਾ ਕੀ ਕਰਨਾ?
ਮੰਜਾ ਕਿੱਧਰੇ ਹੋਰ, ਤੇ ਆਪਾ ਪਾਵਾ ਕੀ ਕਰਨਾ?
ਮੰਜਾ ਲੈ ਗਏ ਚੋਰ, ਤੇ ਆਪਾ ਪਾਵਾ ਕੀ ਕਰਨਾ?
ਮੰਜਾ ਕਿੱਧਰੇ ਹੋਰ, ਤੇ ਸੱਜਣਾ ਪਾਵਾ ਕੀ ਕਰਨਾ?...