Elige una pista para reproducir
ਦੋਨਾ ਹੱਥਾਂ ਨਾਲ ਪੂਰੀ ਦੁਨੀਆਂ
ਤੇਰੇ ਤੋ ਲੁਟਾਉਣ ਤੋਂ ਬਾਅਦ
ਤੂੰ ਹੀ ਦੱਸ ਮੈਨੂੰ ਕੀ ਮਿਲਿਆ
ਤੈਨੂੰ ਏਨਾ ਚਾਉਣ ਤੋਂ ਬਾਅਦ
ਬਾਕੀ ਸਭ ਕਰ ਦਿਤਾ ਰਹਿੰਦਾ ਐ ਮਰਜਾਣਾ ਓਦੇ ਲਈ
Taj Mahal ਹੀ ਰਹਿੰਦਾ ਸੀ ਬਸ ਬਣਵਾਣਾ ਓਦੇ ਲਈ
ਓਦੇ ਨਾਮ ਦੇ ਉੱਤੇ ਕਿੰਨੇ ਤਾਰਿਆਂ ਦੇ ਮੈਂ ਨਾ ਬਦਲੇ
ਸ਼ਹਿਰ ਮੇਰੇ ਦਾ ਨਾਮ ਸੀ ਰਹਿੰਦਾ ਬਦਲਣਾ ਓਦੇ ਲਈ
ਮੇਰੇ ਹਿੱਸੇ ਦੀਆਂ ਸਾਰੀਆਂ ਖੁਸ਼ੀਆਂ
ਤੇਰੇ ਨਾਲ ਲਿਖਾਉਣ ਤੋਂ ਬਾਅਦ
ਤੂੰ ਹੀ ਦੱਸ ਮੈਨੂੰ ਕੀ ਮਿਲਿਆ
ਤੈਨੂੰ ਏਨਾ ਚਾਉਣ ਤੋਂ ਬਾਅਦ
ਤੂੰ ਹੀ ਦੱਸ ਮੈਨੂੰ ਕੀ ਮਿਲਿਆ
ਤੈਨੂੰ ਏਨਾ ਚਾਉਣ ਤੋਂ ਬਾਅਦ
ਪਹਿਲਾਂ ਆਇਆ ਹਾਸਾ ਮੈਨੂੰ
ਫਿਰ ਮੈਂ ਰਵਾਇਆ ਖੁਦ ਨੂ
ਤੈਨੂੰ ਵੀ ਮੈਂ ਖੋ ਦਿਤਾ
ਵਾਪਸ ਨਾ ਪਾਇਆ ਖੁਦ ਨੂ
ਤੇਰੀ ਜ਼ਿੰਦਗੀ ਚ ਮੇਰੀ
ਕੀਮਤ ਪਤਾ ਲੱਗੀ
ਅੱਜ ਤੱਕ ਮੁੱਲ ਮੇਰਾ
ਸਮਝ ਨਾ ਆਇਆ ਖੁਦ ਨੂ
ਹਾਲ ਵੇਖ ਨਿਰਮਾਣ ਦਾ ਤੂੰ
ਕੀ ਹੋਇਆ ਤੇਰੇ ਜਾਣ ਤੋਂ ਬਾਅਦ
ਤੂੰ ਹੀ ਦੱਸ ਮੈਨੂੰ ਕੀ ਮਿਲਿਆ
ਤੈਨੂੰ ਏਨਾ ਚਾਉਣ ਤੋਂ ਬਾਅਦ
ਤੂੰ ਹੀ ਦੱਸ ਮੈਨੂੰ ਕੀ ਮਿਲਿਆ
ਤੈਨੂੰ ਏਨਾ ਚਾਉਣ ਤੋਂ ਬਾਅਦ
ਓ ਮੇਰੀ ਨਿਕਲਦੀ ਜਾਨ ਪਈ ਐ
ਤੂੰ ਤੇ ਐਨੀ ਪ੍ਰੇਸ਼ਾਨ ਨਹੀਂ ਐ
ਕੈਸੀ ਸੱਟ ਮਾਰੀ ਮੇਰੀ ਰੂਹ ਤੇ ਤੂੰ
ਕੋਈ ਦਿਸਦਾ ਨਿਸ਼ਾਨ ਨਹੀਂ ਐ
ਦੱਸ ਕੀ ਕੀ ਪਾ ਲਿਆ ਤੂੰ
ਮੈਨੂੰ ਗਵਾਉਣ ਤੋਂ ਬਾਅਦ
ਤੂੰ ਹੀ ਦੱਸ ਮੈਨੂੰ ਕੀ ਮਿਲਿਆ
ਤੈਨੂੰ ਏਨਾ ਚਾਉਣ ਤੋਂ ਬਾਅਦ
ਤੂੰ ਹੀ ਦੱਸ ਮੈਨੂੰ ਕੀ ਮਿਲਿਆ
ਤੈਨੂੰ ਏਨਾ ਚਾਉਣ ਤੋਂ ਬਾਅਦ