
ਬਾਪ ਮਰੇ ਸਿਰ ਨੰਗਾ ਹੁੰਦਾ ਅਤੇ ਭਾਈ ਮਰਨ ਬਾਹ ਖਾਲੀ
ਮਾਵਾਂ ਬਾਜ ਮੋਹਮਦ ਬਖ਼ਸਾ ਹੁਏ ਕੋਣ ਕਰੇ ਰਖਵਾਲੀ….
ਮਾਂ ਦੀ ਪੈਡ ਚ ਲਿਖਿਆ ਹੁੰਦਾ
ਮਾਂ ਦੀ ਪੈਡ ਚ ਲਿਖਿਆ ਹੁੰਦਾ
ਸੁਰਗਾਂ ਦਾ ਸਿਰਨਾਵਾ
ਹੁੰਦੀਆਂ ਹਨ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ
ਮਾਵਾਂ ਠੰਡੀਆਂ ਛਾਵਾਂ
ਮਾਵਾਂ ਠੰਡੀਆਂ ਛਾਵਾਂ
ਮਾਵਾਂ ਠੰਡੀਆਂ ਛਾਵਾਂ
ਮਾਵਾਂ ਠੰਡੀਆਂ ਛਾਵਾਂ
ਊ ਮਾਵਾਂ ਠੰਡੀਆਂ ਛਾਵਾਂ
ਭੁੱਲ ਭੁਲੇਖੇ ਬੱਚੇ ਦੇ ਜੇ ਪੈਰ ਚ ਠੇਡਾ ਵੱਜੇ
ਮੂੰਹ ਦੀ ਬੁਰਕੀ ਛੱਡ ਵਿਚਾਲਿਓਂ, ਫੌਰਨ ਓਧਰ ਭੱਜੇ
ਮੂੰਹ ਦੀ ਬੁਰਕੀ ਛੱਡ ਵਿਚਾਲਿਓਂ, ਫੌਰਨ ਓਧਰ ਭੱਜੇ
ਪਹਿਲਾ ਲਫਜ਼ ਜ਼ਬਾਨੋਂ ਨਿਕਲੇ
ਪਹਿਲਾ ਲਫਜ਼ ਜ਼ਬਾਨੋਂ ਨਿਕਲੇ, ਹਾਏ ਹਾਏ ਮੈਂ ਮਰ ਜਾਵਾਂ
ਹੁੰਦੀਆਂ ਨੇ ਮਮਤਾ ਦੀ ਮੂਰਤ, ਮਾਵਾਂ ਠੰਡੀਆਂ ਛਾਵਾਂ
ਮਾਵਾਂ ਠੰਡੀਆਂ ਛਾਵਾਂ
ਮਾਵਾਂ ਠੰਡੀਆਂ ਛਾਵਾਂ
ਮਾਵਾਂ ਠੰਡੀਆਂ ਛਾਵਾਂ
ਮਾਵਾਂ ਠੰਡੀਆਂ ਛਾਵਾਂ
ਓ ਮਾਵਾਂ ਠੰਡੀਆਂ ਛਾਵਾਂ
ਬਚੇ ਦੀ ਆਈ ਮੈਂ ਮਰ ਜਾਣਾ , ਮਾਂ ਲਈ ਗੱਲ ਮਮੂਲੀ
ਪਾਲਣ ਪੋਸ਼ਣ ਦੀ ਨਾ ਕੀਮਤ, ਅਮੜੀ ਕਿਸੇ ਵਸੂਲੀ
ਪਾਲਣ ਪੋਸ਼ਣ ਦੀ ਨਾ ਕੀਮਤ, ਅਮੜੀ ਕਿਸੇ ਵਸੂਲੀ
ਜਲ ਜੀਵਾਂ ਤੋਂ ਕਦੇ ਕਿਰਾਇਆ
ਜਲ ਜੀਵਾਂ ਤੋਂ ਕਦੇ ਕਿਰਾਇਆ, ਮੰਗਿਆ ਨਾ ਦਰਿਆਵਾਂ
ਹੁੰਦੀਆਂ ਨੇ ਮਮਤਾ ਦੀ ਮੂਰਤ, ਮਾਵਾਂ ਠੰਡੀਆਂ ਛਾਵਾਂ…
ਮਾਵਾਂ ਠੰਡੀਆਂ ਛਾਵਾਂ
ਮਾਵਾਂ ਠੰਡੀਆਂ ਛਾਵਾਂ
ਮਾਵਾਂ ਠੰਡੀਆਂ ਛਾਵਾਂ
ਮਾਵਾਂ ਠੰਡੀਆਂ ਛਾਵਾਂ
ਓ ਮਾਵਾਂ ਠੰਡੀਆਂ ਛਾਵਾਂ
ਨਾ ਬੰਦਾ ਧਰਤੀ ‘ਚੋਂ ਉਪਜਿਆ, ਨਾ ਚੰਨਣ ਦੇ ਰੁੱਖੋਂ
ਸੱਭੇ ਪੀਰ ਪੈਗੰਬਰ ਜਨਮੇ ਮਾਂ ਦੀ ਪਾਵਨ ਕੁੱਖੋਂ
ਸੱਭੇ ਪੀਰ ਪੈਗੰਬਰ ਜਨਮੇ ਮਾਂ ਦੀ ਪਾਵਨ ਕੁੱਖੋਂ
ਮਰੀ ਜਿਉਂਦੀ ਮਾਂ ਨੂੰ ‘ਪਾਰਸ’
ਮਰੀ ਜਿਉਂਦੀ ਮਾਂ ਨੂੰ ‘ਪਾਰਸ’ ਨਿਉਂ ਨਿਉਂ ਸੀਸ ਨਿਵਾਵਾਂ
ਹੁੰਦੀਆਂ ਨੇ ਮਮਤਾ ਦੀ ਮੂਰਤ ਮਾਵਾਂ ਠੰਡੀਆਂ ਛਾਵਾਂ
ਮਾਵਾਂ ਠੰਡੀਆਂ ਛਾਵਾਂ
ਮਾਵਾਂ ਠੰਡੀਆਂ ਛਾਵਾਂ
ਮਾਵਾਂ ਠੰਡੀਆਂ ਛਾਵਾਂ
ਮਾਵਾਂ ਠੰਡੀਆਂ ਛਾਵਾਂ
ਮਾਵਾਂ ਠੰਡੀਆਂ ਛਾਵਾਂ
ਮਾਵਾਂ ਠੰਡੀਆਂ ਛਾਵਾਂ
ਮਾਵਾਂ ਠੰਡੀਆਂ ਛਾਵਾਂ
ਮਾਵਾਂ ਠੰਡੀਆਂ ਛਾਵਾਂ
ਓ ਮਾਵਾਂ ਠੰਡੀਆਂ ਛਾਵਾਂ