Elige una pista para reproducir
Sencillo / Pista
ਮੁੱਕ ਗੀ ਫ਼ੀਮ ਡੱਬੀ ਚੋ ਯਾਰੋ
ਅੱਜ ਕੋਈ ਅਮਲੀ ਦਾ ਡੰਗ ਸਾਰੋ
ਸਾਡੀ ਰੁਸੀ ਫਿਰੇ ਕਰਤਾਰੋ
ਕੋਣ ਮਨਾਵੇ ਹੀਰ ਨੂ
ਹਾਏ ਜਿੰਦ ਨਿੱਕਲ ਚੱਲੀ
ਲੱਗੀ ਤੋੜ ਸਰੀਰ ਨੂ
ਵੇਲੀਓ ਹਾਏ ਜਿੰਦ ਨਿੱਕਲ ਚੱਲੀ
ਲੱਗੀ ਤੋੜ ਸਰੀਰ ਨੂ
ਡੱਕਾ ਤੋਡ਼ ਨਾ ਦੁਹਰਾ ਕਰਦਾ
ਮੰਦਾ ਹਾਲ ਹੋਗਾ ਘਰ ਦਾ
ਹੁਣ ਤੂ ਨਾ ਜੇਓਂਦਾ ਨਾ ਮਰਦਾ
ਹਰਦਮ ਪੁੜਹਿਯਾ ਰਿਹਨਾ ਏ
ਸਿਰ ਦਿਆਂ ਸਾਈਆਂ ਸਦਾ ਮੰਜੀ ਨਾਲ ਜੁੜਿਆ ਰਿਹਨਾ ਏ
ਅਮਲੀਆਂ ਸ਼ਾਮ ਸਵੇਰੇ ਸਦਾ ਮੰਜੀ ਨਾਲ ਜੁੜਿਆ ਰਿਹਨਾ ਏ
ਜੋ ਕੁਝ ਤੂ ਸਮਝੌਣਾ ਚੌਂਦੀ
ਮੇਰੀ ਰਤਾ ਸਮਝ ਨਈ ਔਂਦੀ
ਰਤਾ ਸਮਝ ਨਈ ਔਂਦੀ ਪਿਛੋ ਵੈਂਨ ਫਿਰੇਗੀ ਪੌਂਦੀ
ਦੁਨੀਆਂ ਸੁੰਨੀ ਕਰਗਯਾ ਵੇ
ਹਾਏ ਸੋਹਰੇ ਦੀਆ ਜਾਇਆ
ਖਾਂਦਾ ਪੀਂਦਾ ਮਰ ਗਯਾ ਵੇ
ਪਿੱਟੇਂਗੀ ਹਾਏ ਸੋਹਰੇ ਦੀਆ ਜਾਇਆ
ਤੂੰ ਖਾਂਦਾ ਪੀਂਦਾ ਮਰ ਗਯਾ ਵੇ
ਮੰਜਿ ਡਾਹ ਕ ਬੋਰੜ ਦੀ ਛਾਵੇ
ਸਬ ਨੂ ਕੰਡਾ ਕੰਡਾ ਵਰਤਾਵੇ
ਸਬ ਨੂ ਕੰਡਾ ਕੰਡਾ ਵਰਤਾਵੇ
ਰੀਠੇ ਜਿੰਨੀ ਆਪ ਖਾ ਜਾਵੇ
ਤੈਨੂੰ ਆਦਤ ਚਿਰ ਦੀ ਏ
ਘਰ ਬਾਲਾ ਦੀ ਦਰਜਨ ਨੰਗ ਤੜਗੀ ਫਿਰਦੀ ਏ
ਅਮਲਿਆ ਘਰ ਬਾਲਾ ਦੀ ਦਰਜਨ ਨੰਗ ਤੜਗੀ ਫਿਰਦੀ ਏ
ਰਬ ਨੇ ਜੇ ਬਖਸ਼ੇ ਨੇ ਨਿਆਨੇ
ਆਪੇ ਦੇਊ ਖਾਨ ਨੂ ਦਾਨੇ
ਆਪੇ ਦੇਊ ਖਾਨ ਨੂ ਦਾਨੇ
ਓਹਦੀਆਂ ਗੱਲਾਂ ਓਹੀਓ ਜਾਣੇ
ਤੈਨੂੰ ਫਿਕਰ ਨਾ ਭੋਰਾ ਨੀ
ਮੇਰੇ ਜੇਓਂਦੇ ਜੀ ਤੈਨੂੰ ਕਿਸ ਗੱਲ ਦਾ ਝੋਰਾ ਨੀ
ਮੇਰੇ ਜੇਓਂਦੇ ਜੀ ਤੈਨੂੰ ਕਿਸ ਗੱਲ ਦਾ ਝੋਰਾ ਨੀ
ਮੈਂ ਤਾ ਲਾਵਾਂ ਲੈ ਪਸ਼ਤਾਯੀ
ਪੇਓ ਨੂ ਮਸਾ ਥਿਆਇਆ ਜਵਾਈ
ਮੈਂ ਤਾ ਲਾਵਾਂ ਲੈ ਪਸ਼ਤਾਯੀ
ਪੇਓ ਨੂ ਮਸਾ ਥਿਆਇਆ ਜਵਾਈ
ਚੰਗੀ ਬਾਪੂ ਨੂ ਦੱਸ ਪਯੀ
ਮੇਰੀ ਭੇਣ ਵਿਚੋਲਣ ਨੇ
ਪਿਛਲੇ ਜਨਮ ਦਾ ਬਦਲਾ ਲੈ ਲੇਯਾ ਡੈੱਨ ਵਿਚੋਲਣ ਨੇ
ਮੈਥੋਂ ਪਿਛਲੇ ਜਨਮ ਦਾ ਬਦਲਾ ਲੈ ਲੇਯਾ ਡੈੱਨ ਵਿਚੋਲਣ ਨੇ