Elige una pista para reproducir
Gur Sidhu Music
ਹੋ, ਕਦੇ ਸੱਪ, ਕਦੇ ਖੱਚ ਮੱਥੇ-ਮੂੰਹ ਲੱਗਦੀ
ਸਾਲੀ ਜਿੰਦਗੀ ਵੀ ਕਦੇ-ਕਦੇ zoo ਲੱਗਦੀ
ਕਦੇ ਰੂੰ ਲੱਗਦੀ ਤੇ, ਕਦੇ ਖੂਹ ਲੱਗਦੀ
ਸਾਡੀ ਬਾਹਲੇ ਸਿਆਣਿਆਂ ਨਾ, ਕਿੱਥੇ ਰੂਹ ਲੱਗਦੀ
ਕਦੇ ਨਿੱਘ ਦਿੰਦਾ ਰੱਬ, ਕਦੇ ਪਾਲੇ ਮਾਰਦਾ
ਹਲੇ young ਆ blood, ਤਾਂ ਹੀ ਬਾਹਲੇ ਮਾਰਦਾ
ਕੋਈ caste ਦਾ, past ਦਾ ਰੌਲਾ ਨੀ, ਕੁੜੇ
ਕਾਲੇ ਦਿਲ ਆਲੇ ਬੰਦਿਆਂ ਨੂੰ, ਟਾਹਲੇ ਮਾਰਦਾ
Shiv ਪੜ੍ਹਿਆ school 'ਈ ਕੈਦੇ ਪੜ੍ਹੇ ਨੀ ਕਦੇ
ਸਿਰ ਚੜ੍ਹਦੇ ਜੋ ਸਾਡੇ ਡਿੱਕੇ ਚੜ੍ਹੇ ਨੀ ਕਦੇ
ਬਸ ਗੁਰੂ ਘਰੇ ਜਾ ਕੇ ਸਿਰ ਝੁੱਕਦਾ, ਬਿੱਲੋ
ਲੱਲ-ਪੱਲ ਮੂਹਰੇ head down ਕਰੇ ਨੀ ਕਦੇ
ਮੇਰੀ ਮਾਂ ਜਾਣਦੀ ਜਾਂ ਮੇਰਾ ਬਾਪ ਜਾਣਦਾ
ਸਾਡੇ ਕੀ ਸੀ ਤੇ, ਕੀ ਨੇ ਹਾਲਾਤ ਜਾਣਦਾ
ਥੱਲੇ ਆਲਿਆਂ ਨੂੰ ਦਇਏ ਨੀ, ਸਫਾਈਆਂ ਕਾਸਤੋਂ
ਜਦੋਂ ਉੱਤੇ ਆਲਾ ਸਾਡੇ ਬਾਰੇ ਆਪ ਜਾਣਦਾ
ਠੰਡੇ ਮੌਸਮਾਂ 'ਚ ਗੱਲ ਲਿਖੀ ਤੱਤੀ 'ਆ, ਕੁੜੇ
ਸਾਡੀ ਤਾਰਿਆਂ ਨਾ ਭਿੜਦੀ ਤਰੱਕੀ 'ਆਂ, ਕੁੜੇ
ਸਾਲਾ ਲੱਕੜਾਂ ਨੂੰ ਵੀ ਤਾਂ ਮਾਣ ਹੋਣਾ ਚਾਹੀਦਾ
ਕਿ ਸਾਡੇ ਵਿੱਚ ਕੋਈ ਵੱਡੀ ਸ਼ਹਿ ਮੱਚੀ ਆ, ਕੁੜੇ
ਜਿਹੜਾ ਦਿਲ ਜਿੱਤੀ ਬੈਠਾ game ਹਾਰੇ ਨਾ, ਬਿੱਲੋ
ਦੱਸ ਦੁੱਖ ਕਦੋਂ ਕੱਟੇਗੇ ਆਰੇ ਨਾ', ਬਿੱਲੋ
ਜਦੋਂ ਲੇਖ 'ਆਂ ਨੇ ਕਢਾਈ, ਉਦੋਂ ਦੇਖਾਂਗੇ, ਕੁੜੇ
ਐਡੀ ਛੇਤੀ ਤਾਂ ਮੁੰਡਾ ਵੀ ਚੀਕ ਮਾਰੇ ਨਾ, ਬਿੱਲੋ
ਕੋਈ ਪਾਜਵੇ ਨਾ game, ਇਹ ਧਿਆਨ ਰੱਖਦਾ
ਜਿਹੜਾ ਮਨ ਨੂੰ ਲੱਗੇ ਨੀ, ਉਹਦਾ ਮਾਣ ਰੱਖਦਾ
ਕਈਆਂ ਵਾਸਤੇ ਕਢਾਈ ਫਿਰੇ ਜੁੱਤੀ ਕੱਢ ਮੀ
ਇੱਕ ਦੋ ਕੁ ਨੇ ਜਿਨ੍ਹਾਂ ਦੇ ਮੂਰੇ ਜਾਨ ਰੱਖਦਾ
Welfare 'ਚ ਨੀ ਫਾਇਦਾ ਕਰ-ਕਰ ਦੇਖੀ ਐ
Life ਬਾਪੂ ਦੀਆਂ ਮੋਢਿਆਂ ਤੇ ਚੜ੍ਹ ਦੇਖੀ ਐ
ਜਿਹੜੇ ਰੋਜ਼ ਮੂਹਰੇ task ਆਉਂਦੇ ਲਿਖੇ ਨੀ ਕਿਤੇ
Book ਕੱਲੀ-ਕੱਲੀ ਮਿੱਤਰਾਂ ਨੇ ਪੜ੍ਹ ਦੇਖੀ ਐ
ਨਿੱਤ ਨਵਾਂ ਹੀ ਸਿਆਪਾ welcome ਕਰਦਾ ਐ
ਉੱਥੇ ਮਰੂ-ਮਰੂ ਕਰਨਾ ਨਾ ਕੰਮ ਕਰਦਾ
ਹੋ, life ਚਿੜੀ ਛਿੱਕਾ ਖੇਡੇ ਸਾਡੀ torpedo 'ਚ
ਪੰਗਾ ਵੱਡਾ ਕਿੱਥੇ, ਸਾਡਾ ਛੋਟਾ ਦਮ ਕਰਦਾ
ਫੇਰ same ਹੀ ਆ circle, same ਨਾ ਰਿਹਾ
ਫਾਇਦਾ ਰੱਖੇਦਾ ਕੀ ਲੋਕਾਂ 'ਚ, ਜੇ name ਨਾ ਰਿਹਾ
ਜੋ ਉੱਡੇ ਫਿਰਦੇ ਲਿਫਾਫਿਆਂ ਦੇ ਵਾਂਗੂ ਉੱਡਣੇ
ਕਈ ਫੁੱਕਰਿਆਂ ਕੋਲੇ ਜਦੋਂ fame ਨਾ ਰਿਹਾ
ਗੱਡੀ ਭੱਜੀ ਜਾਵੇ time ਦੀ slow ਨੀ ਹੋਣੀ
ਕਦੇ ਹੋਣਾ ਨੀ ਕਿ ਜੱਟ ਤੇ glow ਨੀ ਹੋਣੀ
ਖਿੜ-ਖਿੜ ਮਿਲੂ ਹੱਸਦਾ Bathinda ਆਲਾ ਨੀ
ਬਾਬਾ ਸੁੱਖ ਰੱਖੇ vibe ਸਾਡੀ low ਨੀ ਹੋਣੀ
ਨਸ਼ੇ ਪੱਤੇ ਆਲਿਆਂ ਦਾ ਪੱਤਾ ਕੱਟ ਦਿੰਨੇ ਆ
ਗੋਲੀ ਵੱਟ ਕੇ ਨੀ ਦਿੰਦੇ, ਚੰਗੀ ਮੱਤ ਦਿੰਨੇ ਆ
ਨਾ ਹੀ warning ਦਇਏ, 'ਤੇ ਨਾ ਗਾਲ ਕੱਢੀਏ
ਜਿਹੜਾ feel ਚੱਕੇ ਲਾ ਕੇ ਦਿਲੋਂ ਰੱਖ ਦਿੰਨੇ ਆ
ਛੋਟਾ-ਵੱਡਾ ਕੱਠੇ ਦੋਵੇਂ ਹੀ bro ਰਹਿਣੇ ਆ
ਰਾਜ਼ ਦੋਵੇਂ ਇੱਕ-ਦੂਜੇ ਦੇ ਲੁਕੋ ਲੈਣੇ ਆ
ਜੇ ਗੱਲ ਜਾਣ ਤੇ ਆਜੇ, ਤਾਂ ਜਾਣ ਵਾਰਦਾਂ ਗੇ ਨੀ
ਚੌੜ-ਚੌੜ 'ਚ ਹੱਥਾਂ ਚੋਂ ਚੀਜ਼ ਖੋਹ ਲੈਣੇ ਆ
ਦੁੱਖ ਦੇਣਾ ਕਾਹਤੋਂ, ਸਭ ਨੂੰ glad ਕਰ ਕਰਨਾ ਐ
Good ਚੱਲੀ ਜਾਂਦਾ, ਕਾਹਤੋਂ ਕੰਮ bad ਕਰਨਾ ਐ
ਬਾਕੀ ਸਾਰੇ ਜਾਣੇ family 'ਚ ਪੂਰੇ, ਗੋਰੀਏ
ਨੀ, ਤੂੰ ਕੱਲੀ ਰਹਿ ਗਈ, ਛੇਤੀ ਤੈਨੂੰ add ਕਰ ਨੈ
ਕਦੇ ਡਾਈਦਾ ਮਖ਼ੌਲ ਨੀ ਸਵਾਦ ਕਰਕੇ
ਗੱਡੀ ਪਿੰਡੋ ਨੀ ਲੰਘਾਈ, ਉੱਚੀ ਆਵਾਜ਼ ਕਰਕੇ
ਬਸ ਰਾਜ਼ੀ ਰੱਖੇ ਰੱਬ, ਬਾਕੀ ਦਿਲਾਂ ਉੱਤੇ ਨੀ
Kaptaan-Kaptaan ਜਾਊ ਰਾਜ ਕਰਕੇ
ਬਸ ਰਾਜ਼ੀ ਰੱਖੇ ਰੱਬ, ਬਾਕੀ ਦਿਲਾਂ ਉੱਤੇ ਨੀ
ਮੁੰਡਾ Sidhu 'ਆਂ ਦਾ ਜਾਊ, ਬਿੱਲੋ ਰਾਜ ਕਰਕੇ
Kaptaan-Kaptaan ਜਾਊ ਰਾਜ ਕਰਕੇ
Sidhu 'ਆਂ ਦਾ ਮੁੰਡਾ ਜਾਊ ਰਾਜ ਕਰਕੇ