Elige una pista para reproducir
ਸ਼ੇਅਰ
ਨੀ ਸਖਿਓ ਇੱਕ ਗੱਲ ਸੁਣਾਵਾ,
ਤੁਸੀ ਸੁਣੋ ਜਰਾ ਕੰਨ ਲਾ ਕੇ।
ਮਾਂ ਮੇਰੀ ਦੀ ਸੋਹਣੀ ਚੁਨਰੀ ,
ਰੱਖਿਓ ਗੋਟਾ ਲਾ ਕੇ।
ਇਹ ਚੁੰਨੀ ਵਿੱਚ ਜੜ ਸਿਤਾਰੇ ,
ਅੰਬਰਾਂ ਤੋਂ ਮੰਗਵਾ ਕੇ।
ਲੜ ਚੁੰਨੀ ਦਾ ਫੜ ਤਰ ਜਾਵੋ ,
ਧਿਆਨ ਕਹੇ ਗੁਣ ਗਾ ਕੇ
ਸਥਾਈ
ਚੁੰਨੀ ਦਾਤੀ ਦੀ ਲੈਕੇ ਮੈ ਅੱਜ ਨੱਚਣਾ,ਨੱਚਣਾ ਏ ਮਾਂ ਦੇ ਮੰਦਰਾਂ ਤੇ
ਤਾਰਾ ਰੁਕਮਣ ਵਾਂਗ ਮੈ ਜਚਣਾ, ਜਚਣਾ ਏ ਮਾਂ ਦੇ ਮੰਦਰਾਂ ਤੇ
ਚੁੰਨੀ ਦਾਤੀ ਦੀ ਲੈਕੇ ਮੈ ਅੱਜ ਨੱਚਣਾ, ਨੱਚਣਾ ਏ,,,
ਚੁੰਨੀ ਦਾ ਲੜ ਫੜ ਕੇ ਸਈਓ ਕਰਮਾ ਵਾਲੀ ਹੋਣਾ ਏ
ਦਿਲ ਦੀਆਂ ਰੀਝਾਂ ਪੂਰੀਆਂ ਕਰਦਾ ਭਵਨ ਮਈਆ ਦਾ ਸੋਣਾ ਏ
ਮਾਂ ਦਾ ਨਾਮ ਜੱਪ ਜੱਪ ਕੇ ਨੀ ਥੱਕਣਾ ,ਥੱਕਣਾ ਏ ਮਾਂ ਦੇ ਮੰਦਰਾਂ ਤੇ
ਚੁੰਨੀ ਦਾਤੀ ਦੀ ਲੈਕੇ ਮੈ ਅੱਜ ਨੱਚਣਾ, ਨੱਚਣਾ ਏ,,,
ਮਾ ਦੀ ਸੋਣੀ ਚੁੰਨੀ ਦੇ ਨਾਲ ਰੌਸ਼ਨ ਚਾਰ ਚੁਫੇਰਾ ਜੀ
ਇਸ ਚੁੰਨੀ ਨੇ ਦੁਨੀਆਂ ਅੰਦਰ ਮਾਣ ਵਧਾਇਆ ਮੇਰਾ ਜੀ
ਰੌਲਾ ਪਾ ਕੇ ਅੱਜ ਸੱਚੋ ਸੱਚ ਦੱਸਣਾ,ਦੱਸਣਾ ਏ ਮਾ ਦੇ ਮੰਦਰਾਂ ਤੇ
ਚੁੰਨੀ ਦਾਤੀ ਦੀ ਲੈਕੇ ਮੈ ਅੱਜ ਨੱਚਣਾ, ਨੱਚਣਾ ਏ,,,
ਧਿਆਨ ਨਿਮਾਣਾ ਸਿਫ਼ਤ ਚੁੰਨੀ ਦੀ ਲਫਜਾ ਵਿੱਚ ਪਰੋਏ
ਕਰਦਾ ਹੈ ਅਰਦਾਸ ਮਾ ਕਿਰਪਾ ਹਰ ਜਨਮ ਵਿੱਚ ਹੋਏ
ਮਾਏ ਤੇਰੇ ਨਾਲ ਰੌਣਾ ਅਤੇ ਹੱਸਣਾ ਹਸਣਾ ਏ ਮਾ ਦੇ ਮੰਦਰਾਂ ਤੇ
ਚੁੰਨੀ ਦਾਤੀ ਦੀ ਲੈਕੇ ਮੈ ਅੱਜ ਨੱਚਣਾ, ਨੱਚਣਾ ਏ,,,