Elige una pista para reproducir
ਵੇ ਹਿਕ ਤੇ ਰੱਖ ਤੇ ਲੈਜੀ ਚੰਦਰਿਆ ਡਾਲਰ ਵੇ
ਮੈਂ ਆਖੀ ਜਾਵਾਂ ਐਥੇ ਮੇਰਾ ਸਰਦਾ ਨਾ
ਵੇ ਇੱਦਾ ਦੱਸ Canada ਕੇੜਾ ਲਾਹੌਰ ਵੇ
ਜਿਥੋਂ ਤੇਰਾ ਚਿੱਤ ਮੂੜਣ ਨੁੰ ਕਰਦਾ ਨਾ
ਵੇ ਆਜਾ ਖੇਤੀ ਕਰੀਏ ਫੁਲ ਪਤਾਸੇਯਾ ਵੇ
ਵੇ ਪੰਜ ਆਬਾ ਦਾ ਵਾਰੀਸ ਭੂਖਾ ਮਰਦਾ ਨਾ
ਉਹ ਵਜੇਗਾ ਵੇ ਕਾਤਿਲ ਸਾਡੇ ਚਾਹਵਾਂ ਦਾ
ਖੌਰੇ ਕਿਉਂ ਤੂੰ ਅਲਾਹ ਕੋਲੋਂ ਡਰਦਾ ਨਾ
ਵੇ ਖੌਰੇ ਕਿਉਂ ਤੂੰ ਮੌਲਾ ਕੋਲੋਂ ਡਰਦਾ ਨਾ
ਸੁੰਨਾ ਤੇਰਾ ਚੁਬਾਰੇ ਉੱਡ ਦੇ ਬੋਲੇ ਵੇ
ਰੂਹ ਤੇਰੇ ਵਿੱਚ ਸਿੰਦਾ ਤੈਨੂੰ ਤੋਲੇ ਵੇ
ਉਹ ਗੇੜਾ ਮਾਰਕੇ ਮੂੜ ਜਾਂਦੇ ਐ ਯਾਰ ਤੇਰੇ
ਪਹਿਲਾ ਵਾਂਗੂ ਹੱਸਕੇ ਨਾ ਕਦੇ ਬੋਲੇ ਵੇ
ਨਖਰਾ ਉੱਡ ਗਿਆ ਜੱਟਾ ਵੇ ਤੇਰੀ ਨੁਕਰੀ ਦਾ
ਰੋਂਦੀ ਐ ਜੱਦ ਰਾਮੂ ਰੱਸਾ ਖੋਲ੍ਹੇ ਵੇ
ਉਹ ਮੇਹਣੇ ਦੇਵੇ bullet ਤੇਰਾ ਤੈਨੂੰ ਅੰਤਾਂ ਦੇ
ਹੋਵੇ ਕਿੱਤੇ ਜੁਬਾਨ ਬੇਚਾਰਾ ਬੋਲੇ ਜੇ
ਵੇ ਹੋਵੇ ਕਿੱਤੇ ਜੁਬਾਨ ਬੇਚਾਰਾ ਬੋਲੇ ਜੇ
ਵੇ ਕੋਈ ਵੀ ਚੰਗਾ ਲੱਗਦਾ ਨਾ ਰੰਗ ਗੂੜ੍ਹਾ ਵੇ
ਵੇ ਆਹ ਲਾਨਤਾ ਪਾਉਂਦਾ ਰੰਗਲਾ ਚੂੜਾ ਵੇ
ਹੋ ਕਦੇ ਪੱਗ ਨੀ ਹੁੰਦੀ ਵੇ ਸਿਰ ਤੇਰੇ ਤੇ
ਚੰਦਰਿਆ ਕੱਟ ਤਾਂ ਨੀ ਦਿੱਤਾ ਜੂੜਾ ਵੇ
ਜੁੱਤੀਆਂ ਚੱਟਦੇ ਰਹੇ ਆ ਸ਼ੇਰੇ ਪੰਜਾਬ ਦਿਆਂ
ਤੂੰ ਜਿੰਨ੍ਹਾਂ ਵਰਗਾ ਬਣਨਾ ਚੌਂਦਾ ਆ ਭੂਰਾ ਵੇ
ਉਹ ਪੁੱਤ Pavitra ਸਾਡਾ ਰੋਟੀ ਦਿੰਦਾ ਨੀ
ਜਿਹੜਾ ਲਿਖਣਾ ਸਿੱਖਿਆ ਹੱਥੀਂ ਉੱਡਾ ਵੇ
ਜਿਹੜਾ ਲਿਖਣਾ ਸਿੱਖਿਆ ਹੱਥੀਂ ਉੱਡਾ ਵੇ