Elige una pista para reproducir
Mxrci
ਮੈਂ ਉਹਨੂੰ ਕਿ ਆਖਾਂ ਉਹ ਬੱਦਲਾਂ ਔਲੇ ਛੁੱਪ ਜਾਵੇ
ਜਦੋ ਉਹ ਵੇਂਦਾ ਮੇਰਾ ਆਉਂਦਾ ਸਾਹ ਵੀ ਰੁੱਕ ਜਾਵੇ
ਉਹ ਗੱਲਾਂ ਗੱਲਾਂ ਵਿੱਚ ਮੋਹ ਲੈਂਦਾ ਉਹਨੂੰ ਜਾਂਚ ਕੁੜੇ
ਉਹ ਦਿਆ ਨੈਣਾਂ ਦੇ ਵਿੱਚ ਮੈਂ ਤਾਂ ਗਈ ਗਵਾਚ ਕੁੜੇ
ਹੋ ਮੇਰੇ ਬਾਗ ਦਾ ਤੋਤਾ ਬਣਕੇ ਅੰਬੀਆਂ ਟੁੱਕ ਜਾਵੇ
ਜਦੋ ਉਹ ਵੇਂਦਾ ਮੇਰਾ ਆਉਂਦਾ ਸਾਹ ਵੀ ਰੁੱਕ ਜਾਵੇ
ਹੋ ਆਕੜ ਵਿੱਚ ਰਵੇ ਪਰ ਮਸ਼ਕਰੀਆਂ ਵੀ ਕਰਦਾ ਏ
ਚੁੱਪ ਚੁੱਪ ਰਹਿੰਦਾ ਖੋਰੇ ਕੀ ਕਿਤਾਬਾਂ ਪੜਦਾ ਏ
ਬੈਠੀ ਵਾਹ ਲੈਨੀਆ ਅੱਖਾਂ ਨੂੰ ਜਾ ਨੱਕ ਉਹਦਾ
ਮੇਰੀ ਏਸ ਕਲਾਂ ਵਿੱਚ ਪੂਰਾ ਪੂਰਾ ਹੱਥ ਉਹਦਾ
ਮੈਂ ਕਰਾਂ ਉਡੀਕ ਕਿਤੇ ਉਹ ਹਾਲ ਚਾਲ ਹੀ ਪੁੱਛ ਜਾਵੇ
ਜਦੋ ਉਹ ਵੇਂਦਾ ਮੇਰਾ ਆਉਂਦਾ ਸਾਹ ਵੀ ਰੁੱਕ ਜਾਵੇ
ਕਰਾ ਕਿ ਸ਼ੀਸ਼ਾ ਵੇਖੇ ਮੈਨੂੰ ਮੈਂ ਉਹਨੂੰ ਵੇਖਾ
ਉਹਦੇਆ ਹੱਥਾਂ ਤੀਕਰ ਰਹਿ ਗਈ ਮੈਂ ਕਿੰਝ ਮੂੰਹ ਵੇਖਾਂ
ਉਹ ਸਾਭਣ ਜੋਗਾ ਉਹਨੇ ਸਾਂਭ ਲੈਣਾ ਕੱਚ ਵਰਗੀ ਨੂੰ
ਭਾਵੇ ਬੋਲੇ ਨਾ ਮੈਂ ਪੜਦੀ ਆ ਹਮਦਰਦੀ ਨੂੰ
ਲੰਘਦਾ ਹੱਸਦਾ ਏ ਮੇਰੇ ਬਾਪੂ ਵਾਂਗੂੰ ਖੁਸ਼ ਜਾਵੇ
ਜਦੋ ਉਹ ਵੇਂਦਾ ਮੇਰਾ ਆਉਂਦਾ ਸਾਹ ਵੀ ਰੁੱਕ ਜਾਵੇ
ਜਦੋ ਉਹ ਵੇਂਦਾ ਮੇਰਾ ਆਉਂਦਾ ਸਾਹ ਵੀ ਰੁੱਕ ਜਾਵੇ
ਉਹ ਸੈਲਫੀ ਖਿੱਚ ਲੈਦਾ ਏ ਜਦ ਵੀ ਚੜੇ ਟਰੈਕਟਰ ਤੇ
ਮੈਂ ਸੁੱਖਾਂ ਸੁਖਦੀ ਆ ਕਿਤੇ ਨਜਰ ਨਾ ਲੱਗਜੇ ਐਕਟਰ ਦੇ
ਓ ਖੇਤੋਂ ਘਰ ਨੂੰ ਜਾਂਦਾ ਜਾਂਦਾ ਗੇੜਾ ਕੱਡ ਦਾ ਏ
ਸੱਚੀ ਕੰਮਕਾਰ ਚ ਰੁਝਿਆ ਹੋਰ ਵੀ ਸੋਹਣਾ ਲੱਗਦਾ ਏ
ਨੀ ਨਿਰਵੈਰ ਵਿਹੜੇ ਵਿੱਚ ਸਿਹਰੇ ਲਾ ਕੇ ਢੁੱਕ ਜਾਵੇ
ਜਦੋ ਉਹ ਵੇਂਦਾ ਮੇਰਾ ਆਉਂਦਾ ਸਾਹ ਵੀ ਰੁੱਕ ਜਾਵੇ
ਜਦੋ ਉਹ ਵੇਂਦਾ ਮੇਰਾ ਆਉਂਦਾ ਸਾਹ ਵੀ ਰੁੱਕ ਜਾਵੇ
ਮੈਂ ਉਹਨੂੰ ਕਿ ਆਖਾਂ ਉਹ ਬੱਦਲਾਂ ਔਲੇ ਛੁੱਪ ਜਾਵੇ
ਜਦੋ ਉਹ ਵੇਂਦਾ ਮੇਰਾ ਆਉਂਦਾ ਸਾਹ ਵੀ ਰੁੱਕ ਜਾਵੇ