Elige una pista para reproducir
ਭੈਣ ਨਾਨਕੀ ਫਿਰੇ ਖਿਡਾਉਂਦੀ
ਜੱਗ ਦਾ ਸਿਰਜਣਹਾਰਾਂ
ਭੈਣ ਨਾਨਕੀ ਫਿਰੇ ਖਿਡਾਉਂਦੀ
ਜੱਗ ਦਾ ਸਿਰਜਣਹਾਰਾਂ
ਤੇਰੀਆਂ ਸਤਿਗੁਰੂ ਤੂੰ ਹੀ ਜਾਣੇ
ਮਿੱਠੜਾ ਲੱਗੇ ਹਰ ਭਾਣਾ
ਭੈਣ ਨਾਨਕੀ ਫਿਰੇ ਖਿਡਾਉਂਦੀ
ਜੱਗ ਦਾ ਸਿਰਜਣਹਾਰਾਂ
ਹੋ ਉਮਰ ਨਿਆਣੀ ਅਕਲ ਸਿਖਾਉਣਾ ਐ
ਤੂੰ ਪਾਂਦੇ ਨੂੰ ਆਪ ਪੜਾਉਣਾ ਐ
ਉਮਰ ਨਿਆਣੀ ਅਕਲ ਸਿਖਾਉਣਾ ਐ
ਤੂੰ ਪਾਂਦੇ ਨੂੰ ਆਪ ਪੜਾਉਣਾ ਐ
ਨਾ ਹਾੜਾ ਹਾੜਾ ਘੂਰ ਬਾਬੁਲਾ
ਤੱਕ ਚੇਹਰੇ ਦਾ ਨੂਰ ਬਾਬੁਲਾ
ਦੁਖੀਆਂ ਦੇ ਦੁੱਖ ਦੂਰ ਕਰਨ ਲਈ
ਖੁਦ ਆਇਆ ਬਖਸ਼ਣ ਹਾਰਾਂ
ਤੇਰੀਆਂ ਸਤਿਗੁਰੂ ਤੂੰ ਹੀ ਜਾਣੇ
ਮਿੱਠੜਾ ਲੱਗੇ ਹਰ ਭਾਣਾ
ਭੈਣ ਨਾਨਕੀ ਫਿਰੇ ਖਿਡਾਉਂਦੀ
ਜੱਗ ਦਾ ਸਿਰਜਣਹਾਰਾਂ
ਹੋ ਕੀ ਕੋਈ ਕਰ ਲੂ ਰਾਖੀ ਵੀਰ ਦੀ
ਹਰ ਇਕ ਦਿਨ ਹੈ ਸਾਖੀ ਵੀਰ ਦੀ
ਕੀ ਕੋਈ ਕਰ ਲੂ ਰਾਖੀ ਵੀਰ ਦੀ
ਹਰ ਇਕ ਦਿਨ ਹੈ ਸਾਖੀ ਵੀਰ ਦੀ
ਏਹ ਔਰਤ ਦੇ ਹੱਕ ਵਿਚ ਬੋਲੂ
ਸੱਚੇ ਸੌਦੇ ਤੇਰਾ ਤੋਲੂ
ਧਰਮ ਪਾਖੰਡਾ ਦੀ ਕੰਧ ਢਾਅ ਕੇ
ਸੱਚ ਦਾ ਕਰੂ ਪਸਾਰਾ
ਤੇਰੀਆਂ ਸਤਿਗੁਰੂ ਤੂੰ ਹੀ ਜਾਣੇ
ਮਿੱਠੜਾ ਲੱਗੇ ਹਰ ਭਾਣਾ
ਭੈਣ ਨਾਨਕੀ ਫਿਰੇ ਖਿਡਾਉਂਦੀ
ਜੱਗ ਦਾ ਸਿਰਜਣਹਾਰਾਂ
ਹੋ ਵਿਚ ਨਨਕਾਣੇ ਭਾਗ ਲਾ ਗਿਆ
ਖੁਦ ਪ੍ਰਮੇਸ਼ਵਰ ਆਪ ਆ ਗਿਆ
ਵਿਚ ਨਨਕਾਣੇ ਭਾਗ ਲਾ ਗਿਆ
ਖੁਦ ਪ੍ਰਮੇਸ਼ਵਰ ਆਪ ਆ ਗਿਆ
ਮੱਝੀਆਂ ਚਾਰੇ ਲੀਲਾ ਤੇਰੀ
ਆਖੇ ਵਾਹਿਗੁਰੂ ਰਸਨਾ ਮੇਰੀ
ਬਾਠਾਂ ਵਾਲੇ ਬਾਠ ਨੂੰ ਬਕਸ਼ੀ
ਬਾਠਾਂ ਵਾਲੇ ਬਾਠ ਨੂੰ ਬਖਸ਼ੀ
ਤੇਰੀ ਲਿਖਦਾ ਸਿਫ਼ਤ ਨਿਮਾਣਾ
ਤੇਰੀਆਂ ਸਤਿਗੁਰੂ ਤੂੰ ਹੀ ਜਾਣੇ
ਮਿੱਠੜਾ ਲੱਗੇ ਹਰ ਭਾਣਾ
ਭੈਣ ਨਾਨਕੀ ਫਿਰੇ ਖਿਡਾਉਂਦੀ
ਜੱਗ ਦਾ ਸਿਰਜਣਹਾਰਾਂ