ਮੈ ਜੋ ਵੀ ਸਹਿ ਰਹੀ ਆ ਸਹਿਣ ਦਵੋ
ਲੋਕਾਂ ਨੇ ਜੋ ਵੀ ਕਹਿਣਾ ਕਹਿਣ ਦਵੋ
ਜੋ ਵੀ ਹੋਇਆ ਓ ਮੈਨੂੰ ਹੀ ਪਤਾ ਏ
ਆਹ ਦੋ ਦਿਲਾਸੇ ਰਹਿਣ ਦੋ
ਜਿੰਨਾ ਨਾਲ ਹੁਣ ਬੀਤੀਆਂ ਉਹ ਅਕਸਰ ਹੱਡ ਬੀਤੀਆਂ ਲਿਖ ਜਾਂਦੇ ਨੇ
ਮੈਨੂੰ ਰਾਤਾਂ ਦੇ ਹਨੇਰਿਆਂ ਚ ਰਹਿਣ ਦੋ
ਦਿਨ ਵੇਲੇ ਲੋਕਾਂ ਦੇ ਚੇਹਰੇ ਸਾਫ ਦਿੱਖ ਜਾਂਦੇ ਨੇ
ਦਿਨ ਵੇਲੇ ਲੋਕਾਂ ਦੇ ਚੇਹਰੇ ਸਾਫ ਦਿੱਖ ਜਾਂਦੇ ਨੇ
ਹੋਣਾ ਤਾਂ ਇਕ ਦੇ ਹੋਈਏ
ਹਰ ਇਕ ਦੇ ਕਦੇ ਵੀ ਨਹੀਂ ਹੋਈਦਾ
ਚੱਲ ਛੱਡ ਦਿਲਾ ਵੇ ਬੇਕਦਰਾ ਦੇ ਪਿੱਛੇ ਨਹੀਂ ਰੋਈਦਾ
ਚੱਲ ਛੱਡ ਦਿਲਾ ਵੇ ਬੇਕਦਰਾ ਦੇ ਪਿੱਛੇ ਨਹੀਂ ਰੋਈਦਾ
ਸਾਈਕਲ ਵਾਲੇ ਦੀ ਮੁਹਬਤ
ਮੋਟਰ ਸਾਈਕਲ ਉਤੇ ਬਹਿ ਜੇ
ਮੋਟਰ ਸਾਈਕਲ ਦੀ ਮੁਹਬਤ
ਮਹਿੰਗੀ ਗੱਡੀ ਵਾਲਾ ਲੈਜੇ
ਮਹਿੰਗੀ ਗੱਡੀ ਦੀ ਮੁਹਬਤ
ਲੱਗੇ ਵਿਸੇ ਆਲਾ ਲੈਜੇ
ਲੱਗੇ ਵਿਸੇ ਦੀ ਮੁਹਬਤ
ਕਿਸੇ ਹੋਰ ਨੂੰ ਆਪਣਾ ਕਹਿ ਜੇ
ਤੋੜ ਕੇ ਦਿਲ ਕਿਸੇ ਦਾ
ਬੇਫਿਕਰੀ ਨਾਲ ਕਦੇ ਨਹੀਂ ਸੋਈ ਦਾ
ਚੱਲ ਛੱਡ ਦਿਲਾ ਵੇ ਬੇਕਦਰਾ ਦੇ ਪਿੱਛੇ ਨਹੀਂ ਰੋਈਦਾ
ਚੱਲ ਛੱਡ ਦਿਲਾ ਵੇ ਬੇਕਦਰਾ ਦੇ ਪਿੱਛੇ ਨਹੀਂ ਰੋਈਦਾ
ਜਿਦਾ ਤੂ ਗੈਰ ਵੇ ਹੋਇਆ ਓਦਾ ਕੋਈ ਗੈਰ ਨਾ ਹੋਵੇ
ਕੱਲ ਤੋਂ ਆਈ ਨਾ ਕੋਈ ਹਿਚਕੀ ਜੋ ਭੁੱਲਿਆ ਖ਼ੈਰ ਓਦੀ ਹੋਵੇ
ਕੌਣ ਆਪਣਾ ਕੌਣ ਪਰਾਇਆ
ਸਬ ਕੁਝ ਦੁਨੀਆ ਤੋਂ ਸਿੱਖਿਆ
ਮੇਰੇ ਨਿਗ੍ਹਾ ਅੱਖਾਂ ਦੀ ਘਟ ਵੇ
ਤੇਰਾ ਚੇਰਾ ਸਾਫ਼ ਨਹੀਂ ਦਿਖਿਆ
ਜੇ ਦਿਲ ਮੈਲਾ ਹੋਵੇ
ਚੇਰੇ ਨੂੰ ਬਾਰ ਬਾਰ ਨਹੀਂ ਧੋਈ ਦਾ
ਚੱਲ ਛੱਡ ਦਿਲਾ ਵੇ ਬੇਕਦਰਾ ਦੇ ਪਿੱਛੇ ਨਹੀਂ ਰੋਈਦਾ
ਚੱਲ ਛੱਡ ਦਿਲਾ ਵੇ ਬੇਕਦਰਾ ਦੇ ਪਿੱਛੇ ਨਹੀਂ ਰੋਈਦਾ
ਜੋ ਹਸਾਂਦੇ ਓਹੀ ਰਵਾ ਦਿੰਦੇ
ਟਾਈਮ ਲਗੇ ਤੋਂ ਲੋਕ ਭੁੱਲਾ ਦਿੰਦੇ
ਸਾਰੀ ਰਾਤ ਦੀਵਾ ਕਰੇ ਚਾਨਣ
ਦਿਨ ਚੜਦੇ ਲੋਕ ਬੁਝਾ ਦਿੰਦੇ
ਕੀ ਫਾਇਦਾ ਮਹਿੰਗੇ ਜੁੱਤਿਆਂ ਦਾ
ਤੂੰ ਚੱਲਣਾ ਗਲਤੀ ਹੀ ਰਾਹਾਂ ਤੇ
ਕਿਸ਼ਤਾਂ ਵਿੱਚ ਮੌਤ ਖਰੀਦੀ
ਨਾ ਕਰਨਾ ਪਿਆਰ ਅੱਗਾ ਤੇ
ਦੂਰ ਜੇ ਜਾਣਾ ਹੋਵੇ ਨੇੜੇ ਵੀ ਨਹੀਂ ਕਿਸੇ ਦੇ ਹੋਈਦਾ
ਚੱਲ ਛੱਡ ਦਿਲਾ ਵੇ ਬੇਕਦਰਾ ਦੇ ਪਿੱਛੇ ਨਹੀਂ ਰੋਈਦਾ
ਚੱਲ ਛੱਡ ਦਿਲਾ ਵੇ ਬੇਕਦਰਾ ਦੇ ਪਿੱਛੇ ਨਹੀਂ ਰੋਈਦਾ