Elige una pista para reproducir
ਆ ਸੱਜਣ ਗੱਲ ਲਾ ਸੱਜਣ
ਥੱਕ ਗਈ ਆਂ ਰਾਹਵਾਂ ਨਿਹਾਰ
ਆ ਸੱਜਣ ਗੱਲ ਲਾ ਸੱਜਣ
ਥੱਕ ਗਈ ਆਂ ਰਾਹਵਾਂ ਨਿਹਾਰ
ਤੇਰੇ ਵਿਛੋੜੇ ਨੇ ਦਿਲ ਐਸੇ ਤੋੜੇ ਨੇ
ਦੁੱਖ ਹੁਣ ਨਾ ਹੁੰਦਾ ਸਹਾਰ
ਆ ਸੱਜਣ ਗੱਲ ਲਾ ਸੱਜਣ
ਥੱਕ ਗਈ ਆਂ ਰਾਹਵਾਂ ਨਿਹਾਰ
ਮਿੰਨਤਾਂ ਮੈਂ ਪਾਵਾਂ ਵੇ ਕਰਦੀ ਦੁਆਵਾਂ
ਹਾੜਾ ਵੇ ਇਕ ਵਾਰੀ ਸੁਣ ਆ ਕੇ ਹਾਵਾਂ
ਮਿੰਨਤਾਂ ਮੈਂ ਪਾਵਾਂ ਵੇ ਕਰਦੀ ਦੁਆਵਾਂ
ਹਾੜਾ ਵੇ ਇਕ ਵਾਰੀ ਸੁਣ ਆ ਕੇ ਹਾਵਾਂ
ਤਰਲੇ ਮੈਂ ਕਰਦੀ ਹਾਏ ਜਾਵਾਂ ਮਰਦੀ
ਮੋਈਆਂ ਨੂੰ ਨਾ ਹੋਰ ਮਾਰ
ਆ ਸੱਜਣ ਗੱਲ ਲਾ ਸੱਜਣ
ਥੱਕ ਗਈ ਆਂ ਰਾਹਵਾਂ ਨਿਹਾਰ
ਤੇਰੇ ਵਿਛੋੜੇ ਨੇ ਦਿਲ ਐਸੇ ਤੋੜੇ ਨੇ
ਦੁੱਖ ਹੁਣ ਨਾ ਹੁੰਦਾ ਸਹਾਰ
ਆ ਸੱਜਣ ਗੱਲ ਲਾ ਸੱਜਣ
ਥੱਕ ਗਈ ਆਂ ਰਾਹਵਾਂ ਨਿਹਾਰ
ਨਾ ਧੁੱਪ ਦਿਲ ਨੂੰ ਭਾਵੇ ਨਾ ਛਾਂ ਚੰਗੀ ਲੱਗਦੀ
ਇਹ ਜਿੰਦੜੀ ਕਿਸੇ ਨਾਗ ਨੇ ਡੰਗੀ ਲੱਗਦੀ
ਨਾ ਧੁੱਪ ਦਿਲ ਨੂੰ ਭਾਵੇ ਨਾ ਛਾਂ ਚੰਗੀ ਲੱਗਦੀ
ਇਹ ਜਿੰਦੜੀ ਕਿਸੇ ਨਾਗ ਨੇ ਡੰਗੀ ਲੱਗਦੀ
ਤੇਰਾ ਰੋਗ ਖਾਂਦਾ ਕਿ ਵੱਧਦਾ ਹੀ ਜਾਂਦਾ
ਕੀਤੇ ਉਪਾਅ ਮੈਂ ਹਜ਼ਾਰ
ਆ ਸੱਜਣ ਗੱਲ ਲਾ ਸੱਜਣ
ਥੱਕ ਗਈ ਆਂ ਰਾਹਵਾਂ ਨਿਹਾਰ
ਤੇਰੇ ਵਿਛੋੜੇ ਨੇ ਦਿਲ ਐਸੇ ਤੋੜੇ ਨੇ
ਦੁੱਖ ਹੁਣ ਨਾ ਹੁੰਦਾ ਸਹਾਰ
ਆ ਸੱਜਣ ਗੱਲ ਲਾ ਸੱਜਣ
ਥੱਕ ਗਈ ਆਂ ਰਾਹਵਾਂ ਨਿਹਾਰ
ਤੂੰ ਆ ਜਾ ਵੇ ਛੇਤੀ ਮੇਰਾ ਜੀ ਨੀ ਲੱਗਦਾ
ਸਾਰੀ ਸਾਰੀ ਰਾਤੀਂ ਰਹੇ ਦੀਵਾ ਜੱਗਦਾ
ਤੂੰ ਆ ਜਾ ਵੇ ਛੇਤੀ ਮੇਰਾ ਜੀ ਨੀ ਲੱਗਦਾ
ਸਾਰੀ ਸਾਰੀ ਰਾਤੀਂ ਰਹੇ ਦੀਵਾ ਜੱਗਦਾ
ਕਰਾਂ ਜੇ ਹਨੇਰੇ ਤਾਂ ਦੁੱਖ ਪਾਉਣ ਘੇਰੇ
ਕੀ ਇੰਜ ਰਹੀਆਂ ਰਾਤਾਂ ਗੁਜ਼ਾਰ
ਆ ਸੱਜਣ ਗੱਲ ਲਾ ਸੱਜਣ
ਥੱਕ ਗਈ ਆਂ ਰਾਹਵਾਂ ਨਿਹਾਰ
ਤੇਰੇ ਵਿਛੋੜੇ ਨੇ ਦਿਲ ਐਸੇ ਤੋੜੇ ਨੇ
ਦੁੱਖ ਹੁਣ ਨਾ ਹੁੰਦਾ ਸਹਾਰ
ਆ ਸੱਜਣ ਗੱਲ ਲਾ ਸੱਜਣ
ਥੱਕ ਗਈ ਆਂ ਰਾਹਵਾਂ ਨਿਹਾਰ
ਵੇ ਸੱਜਣਾ ਨੂੰ ਐਨਾ ਦੁੱਖੀ ਨੀ ਕਰੀਦਾ
ਜਿਹਨੂੰ ਮੀਤ ਮੰਨੀਏ ਓਹਦਾ ਦਮ ਭਰੀਦਾ
ਨਜ਼ਰ ਜਿਸਨੂੰ ਢੋਲੇ ਨਾ ਸਰਤਾਜ ਕੋਲੇ
ਤਾਂ ਫਿਰ ਕੀ ਖਿਜ਼ਾ ਕੀ ਬਹਾਰ
ਆ ਸੱਜਣ ਗੱਲ ਲਾ ਸੱਜਣ
ਥੱਕ ਗਈ ਆਂ ਰਾਹਵਾਂ ਨਿਹਾਰ
ਤੇਰੇ ਵਿਛੋੜੇ ਨੇ ਦਿਲ ਐਸੇ ਤੋੜੇ ਨੇ
ਦੁੱਖ ਹੁਣ ਨਾ ਹੁੰਦਾ ਸਹਾਰ
ਆ ਸੱਜਣ ਗੱਲ ਲਾ ਸੱਜਣ
ਥੱਕ ਗਈ ਆਂ ਰਾਹਵਾਂ ਨਿਹਾਰ