Elige una pista para reproducir
ਹੋ ਹੋ ਹੋ
ਹੋ ਬੱਦਲਾਂ ਦੇ ਬਿਨਾਂ ਕਣੀਆਂ ਨਾ ਆਉਂਦੀਆਂ
ਸੱਜਣਾਂ ਦੇ ਬਿਨਾਂ ਮਹਿਫ਼ਿਲਾਂ ਨਾ ਭਾਉਂਦੀਆਂ
ਬੱਦਲਾਂ ਦੇ ਬਿਨਾਂ ਕਣੀਆਂ ਨਾ ਆਉਂਦੀਆਂ
ਸੱਜਣਾਂ ਦੇ ਬਿਨਾਂ ਮਹਿਫ਼ਿਲਾਂ ਨਾ ਭਾਉਂਦੀਆਂ
ਹਵਾ ਵਿੱਚ ਕਦੇ ਨੀ ਚਿਰਾਗ ਜਗਦੇ
ਜੱਚਦੇ ਪੰਚੇਤੀ ਨਹੀਂਓਂ ਬਿਨਾਂ ਪੱਗ ਦੇ
ਕੰਜਰੀ ਦੇ ਕੋਠੇ ਨਈ ਪਿਆਰ ਮਿਲਦਾ
ਕੰਜਰੀ ਦੇ ਕੋਠੇ ਨਈ ਪਿਆਰ ਮਿਲਦਾ
ਦੁੱਖਾਂ ਬਿਨਾਂ ਜੱਗ ਤੇ ਨੀ ਯਾਰ ਮਿਲਦਾ
ਦੁੱਖਾਂ ਬਿਨਾਂ ਜੱਗ ਤੇ ਨੀ ਯਾਰ ਮਿਲਦਾ
ਦੁੱਖਾਂ ਬਿਨਾਂ ਜੱਗ ਤੇ ਨੀ ਯਾਰ ਮਿਲਦਾ
ਕਾਗਜ਼ਾਂ ਦੇ ਫੁੱਲ ਕਦੇ ਨਹੀਂਓਂ ਮਹਿਕਦੇ
ਆਟੇ ਦੇ ਬਣਾਏ ਬੋਟ ਨਹੀਂਓਂ ਚਹਿਕਦੇ
ਕਾਗਜ਼ਾਂ ਦੇ ਫੁੱਲ ਕਦੇ ਨਹੀਂਓਂ ਮਹਿਕਦੇ
ਆਟੇ ਦੇ ਬਣਾਏ ਬੋਟ ਨਹੀਂਓਂ ਚਹਿਕਦੇ
ਇੱਜ਼ਤਾਂ ਨੂੰ ਲੱਗੇ ਦਾਗ ਧੋਏ ਜਾਂਦੇ ਨਈ
ਆਰੀ ਸਾਰੀ ਕੋਲ ਦੁੱਖ ਰੋਈ ਜਾਂਦੇ ਨਈ
ਅੱਗ ਅੱਗੇ ਨਿੱਘ ਨਈ ਰਜ਼ਾਈ ਵਰਗਾ
ਅੱਗ ਅੱਗੇ ਨਿੱਘ ਨਈ ਰਜ਼ਾਈ ਵਰਗਾ
ਦੁਨੀਆ ਤੇ ਦੁੱਖ ਨੀ ਜੁਦਾਈ ਵਰਗਾ
ਦੁਨੀਆ ਤੇ ਦੁੱਖ ਨੀ ਜੁਦਾਈ ਵਰਗਾ
ਦੁਨੀਆ ਤੇ ਦੁੱਖ ਨੀ ਜੁਦਾਈ ਵਰਗਾ
ਬਾਗ ਅੱਗੇ ਤੁਰੇ ਨਾ ਹੰਗਾਰੇ ਤੋਂ ਬਿਨਾਂ
ਫ਼ੌਜ ਇਕੱਠੀ ਹੁੰਦੀ ਨਾ ਨਗਾਰੇ ਤੋਂ ਬਿਨਾਂ
ਬਾਗ ਅੱਗੇ ਤੁਰੇ ਨਾ ਹੰਗਾਰੇ ਤੋਂ ਬਿਨਾਂ
ਫ਼ੌਜ ਇਕੱਠੀ ਹੁੰਦੀ ਨਾ ਨਗਾਰੇ ਤੋਂ ਬਿਨਾਂ
ਭੁੱਜੇ ਹੋਏ ਦਾਣੇ ਕਦੇ ਨਹੀਂਓਂ ਉੱਗਦੇ
ਉੱਚੀਆਂ ਨਾ ਕਦੇ ਨੀ ਜਰਾਨੇ ਪੁੱਗਦੇ
ਅੱਖ ਨੀ ਕਹਾਉਂਦੀ ਜਿਹੜੀ ਲੱਗੀ ਹੋਈ ਨਾ
ਅੱਖ ਨੀ ਕਹਾਉਂਦੀ ਜਿਹੜੀ ਲੱਗੀ ਹੋਈ ਨਾ
ਇਸ਼ਕ ਦੇ ਰੋਗ ਦਾ ਇਲਾਜ ਕੋਈ ਨਾ
ਇਸ਼ਕ ਦੇ ਰੋਗ ਦਾ ਇਲਾਜ ਕੋਈ ਨਾ
ਇਸ਼ਕ ਦੇ ਰੋਗ ਦਾ ਇਲਾਜ ਕੋਈ ਨਾ
ਪੁੱਤ ਮਰੇ ਮਾਵਾਂ ਨੂੰ ਕਦੇ ਨੀ ਭੁੱਲਦੇ
ਜਵਾਨੀ ਵਾਲੇ ਝੰਡੇ ਨੀ ਹਮੇਸ਼ਾ ਝੁਲਦੇ
ਪੁੱਤ ਮਰੇ ਮਾਵਾਂ ਨੂੰ ਕਦੇ ਨੀ ਭੁੱਲਦੇ
ਜਵਾਨੀ ਵਾਲੇ ਝੰਡੇ ਨੀ ਹਮੇਸ਼ਾ ਝੁਲਦੇ
ਬਸੰਤ ਦੀ ਨੀ ਚਾਹ ਵਿਧਵਾ ਵਿਚਾਰੀ ਨੂੰ
ਸਿਓਂਦਾ ਨੀ ਸ਼ਿੰਗਾਰ ਘਰ 'ਚ ਕੁਆਰੀ ਨੂੰ
ਨਿਕਲੇ ਜ਼ੁਬਾਨੋਂ ਬੋਲ ਨਹੀਂਓਂ ਮੁੜਦੇ
ਨਿਕਲੇ ਜ਼ੁਬਾਨੋਂ ਬੋਲ ਨਹੀਂਓਂ ਮੁੜਦੇ
ਦਿਲ ਅਤੇ ਸ਼ੀਸ਼ਾ ਟੁੱਟੇ ਨਹੀਂਓਂ ਜੁੜਦੇ
ਦਿਲ ਅਤੇ ਸ਼ੀਸ਼ਾ ਟੁੱਟੇ ਨਹੀਂਓਂ ਜੁੜਦੇ
ਦਿਲ ਅਤੇ ਸ਼ੀਸ਼ਾ ਟੁੱਟੇ ਨਹੀਂਓਂ ਜੁੜਦੇ
ਜੱਟ ਨੀ ਨਹੀਂਓਂ ਜੱਚਦਾ ਜ਼ਮੀਨ ਤੋਂ ਬਿਨਾਂ
ਕਾਹਦਾ ਓਹ ਸਪੇਰਾ ਜਿਹੜਾ ਬੀਨ ਤੋਂ ਬਿਨਾਂ
ਜੱਟ ਨੀ ਨਹੀਂਓਂ ਜੱਚਦਾ ਜ਼ਮੀਨ ਤੋਂ ਬਿਨਾਂ
ਕਾਹਦਾ ਓਹ ਸਪੇਰਾ ਜਿਹੜਾ ਬੀਨ ਤੋਂ ਬਿਨਾਂ
ਰੱਬ ਲੱਭਦਾ ਨੀ ਮੰਦਰਾਂ ਮਸੀਤਾਂ ਚੋਂ
ਗੀਤਕਾਰ ਰੋਟੀ ਲੱਭਦੀ ਨਾ ਗੀਤਾਂ ਚੋਂ
ਨੌਹਾਂ ਨਾਲੋਂ ਮਾਸ ਕਦੇ ਹੋਇਆ ਵੱਖ ਨਈ
ਨੌਹਾਂ ਨਾਲੋਂ ਮਾਸ ਕਦੇ ਹੋਇਆ ਵੱਖ ਨਈ
ਬਿੰਦਰ ਬਗੈਰ ਸੱਜਣਾਂ ਦਾ ਕੱਖ ਨਈ
ਲੈਂਬਰ ਬਗੈਰ ਸੱਜਣਾਂ ਦਾ ਕੱਖ ਨਈ
ਸ਼ਿੰਦੇ ਤੋਂ ਬਗੈਰ ਸੱਜਣਾਂ ਦਾ ਕੱਖ ਨਈ
ਬਿੰਦਰ ਬਗੈਰ ਸੱਜਣਾਂ ਦਾ ਕੱਖ ਨਈ