Elige una pista para reproducir

ਹੰਜੂ ਏਹ ਤੇਰੀ ਅੱਖ ਦਾ, ਛੱਡੇ ਨਾ ਮੈਨੂੰ ਕੱਖ ਦਾ
ਹੰਜੂ ਏਹ ਤੇਰੀ ਅੱਖ ਦਾ, ਛੱਡੇ ਨਾ ਮੈਨੂੰ ਕੱਖ ਦਾ
ਇਹ ਕੱਲਾ ਲੱਖ ਲੱਖ ਦਾ, ਨਾ ਮੈਥੋਂ ਝੱਲ ਹੋਵੇ
ਨਾ ਕੋਈ ਗੱਲ ਹੋਵੇ, ਨੀ ਦੱਸ ਕੀ ਕਰਾਂ
ਹੰਜੂ ਏਹ ਤੇਰੀ ਅੱਖ ਦਾ, ਛੱਡੇ ਨਾ ਮੈਨੂੰ ਕੱਖ ਦਾ
ਛੱਡੇ ਨਾ ਮੈਨੂੰ ਕੱਖ ਦਾ
ਜੁਦਾਈਆਂ 'ਚ ਬੇਬਸ ਤੂੰ ਹੋਇਆ ਨਾ ਕਰ
ਗੁਜ਼ਾਰਿਸ਼ ਹੈ ਮੇਰੀ ਤੂੰ ਰੋਇਆ ਨਾ ਕਰ
ਏਹ ਮੁੱਕ ਜਾਣੀ ਦੂਰੀ ਹੋਊ ਰੀਝ ਪੂਰੀ
ਨਹੀਂ ਰਹਿਣੀ ਅਧੂਰੀ ਏਹੇ ਦਾਸਤਾਂ
ਹੰਜੂ ਏਹ ਤੇਰੀ ਅੱਖ ਦਾ, ਛੱਡੇ ਨਾ ਮੈਨੂੰ ਕੱਖ ਦਾ
ਏਹ ਕੱਲਾ ਲੱਖ ਲੱਖ ਦਾ, ਨਾ ਮੈਥੋਂ ਝੱਲ ਹੋਵੇ
ਨਾ ਕੋਈ ਗੱਲ ਹੋਵੇ, ਨੀ ਦੱਸ ਕੀ ਕਰਾਂ
ਹੰਜੂ ਏਹ ਤੇਰੀ ਅੱਖ ਦਾ, ਛੱਡੇ ਨਾ ਮੈਨੂੰ ਕੱਖ ਦਾ
ਛੱਡੇ ਨਾ ਮੈਨੂੰ ਕੱਖ ਦਾ
ਏਹੋ ਹਾਲ ਮੇਰਾ ਜੋ ਤੇਰਾ ਮੇਰੇ ਬਿਨ
ਸਦੀਆਂ ਜਿਹਾ ਹੀ ਹੈ ਮੇਰਾ ਵੀ ਹਰ ਦਿਨ
ਨੀ ਯਾਦਾਂ ਸਹਾਰੇ, ਤੇ ਗਿਣ ਗਿਣ ਕੇ ਤਾਰੇ
ਏਹ ਕਰਨੇ ਗੁਜ਼ਾਰੇ ਨੀ ਮੈਂ ਵੀ ਕਰਾਂ
ਹੰਜੂ ਏਹ ਤੇਰੀ ਅੱਖ ਦਾ, ਛੱਡੇ ਨਾ ਮੈਨੂੰ ਕੱਖ ਦਾ
ਏਹ ਕੱਲਾ ਲੱਖ ਲੱਖ ਦਾ, ਨਾ ਮੈਥੋਂ ਝੱਲ ਹੋਵੇ
ਨਾ ਕੋਈ ਗੱਲ ਹੋਵੇ, ਨੀ ਦੱਸ ਕੀ ਕਰਾਂ
ਹੰਜੂ ਏਹ ਤੇਰੀ ਅੱਖ ਦਾ, ਛੱਡੇ ਨਾ ਮੈਨੂੰ ਕੱਖ ਦਾ
ਛੱਡੇ ਨਾ ਮੈਨੂੰ ਕੱਖ ਦਾ
ਏਹ ਇਸ਼ਕੇ ਦੇ ਰੰਗਾਂ ਨੂੰ ਤੂੰ ਨਾ ਪਛਾਣੇ
ਹਰਫ਼ ਬਸ ਤੇਰਾ ਹੈ ਕਿਉਂ ਨਾ ਤੂੰ ਜਾਣੇ
ਤੂੰ ਖ਼ਵਾਬਾਂ 'ਚ ਆਵੇ, ਤੇ ਆ ਕੇ ਜਗਾਵੇ
ਜਗਾ ਕੇ ਲਿਖਾਵੇ, ਮੈਂ ਵਰਕੇ ਭਰਾਂ
ਹੰਜੂ ਏਹ ਤੇਰੀ ਅੱਖ ਦਾ, ਛੱਡੇ ਨਾ ਮੈਨੂੰ ਕੱਖ ਦਾ
ਏਹ ਕੱਲਾ ਲੱਖ ਲੱਖ ਦਾ, ਨਾ ਮੈਥੋਂ ਝੱਲ ਹੋਵੇ
ਨਾ ਕੋਈ ਗੱਲ ਹੋਵੇ, ਨੀ ਦੱਸ ਕੀ ਕਰਾਂ