ਹੱਥੀਂ ਕਰ ਕੇ ਆਪ ਕੰਗਾਲ ਕੁੜੇ
ਪੁੱਛਦੀ ਏ ਸਾਡਾ ਹਾਲ ਕੁੜੇ
ਹੱਥੀਂ ਕਰ ਕੇ ਆਪ ਕੰਗਾਲ ਕੁੜੇ
ਪੁੱਛਦੀ ਏ ਸਾਡਾ ਹਾਲ ਕੁੜੇ
ਤੈਨੂੰ ਕੀ ਦਸਿਏ ਨੀ ਜ਼ਿੰਦਗੀ ਸਾਡੀ ਕਿੰਜ ਰਹੀ ਏ ਬੀਤ ਕੁੜੇ
ਕੀ ਮੈਂ ਦੱਸਾਂ ਕਿਵੇਂ ਜ਼ਿੰਦਗੀ ਰਹੀ ਏ ਮੇਰੀ ਬੀਤ
ਕੀ ਮੈਂ ਦੱਸਾਂ ਕਿਉਂ ਨਹੀਂ ਚਲਦੇ ਮੇਰੇ ਗੀਤ
ਕੀ ਮੈਂ ਦੱਸਾਂ ਰੱਬ ਨਾਲ ਮੇਰਾ ਸ਼ਿਕਵਾ ਏ ਕੀ
ਕਿਉਂ ਨਹੀਂ ਜਾਂਦਾ ਹੁਣ ਮੰਦਰ ਮਸੀਤ
ਇਹ ਸ਼ਰੀਫ਼ੀ ਦਾ ਨਕਾਬ ਮੂੰਹ ਤੇ ਤੰਗਦਾ ਨਹੀਂ ਕਿਉਂ
ਇਸ ਸਾਲੀ ਦੁਨੀਆ ਤੋਂ ਹੁਣ ਕੁਝ ਮੰਗਦਾ ਨਹੀਂ ਕਿਉਂ
ਗੱਲ ਇਹ ਨਹੀਂ ਕਿ ਤੇਰੇ ਨਾਲ ਮੁਹੱਬਤ ਨਹੀਂ ਹੋਈ
ਪੁੱਛੇ ਪਿੰਡ ਵਿਚੋਂ ਤੇਰੇ ਹੁਣ ਲੰਘਦਾ ਨਹੀਂ ਕਿਉਂ
ਕਿਉਂਕਿ
ਦਿੱਤਾ ਤੈਨੂੰ ਪਿਆਰ ਸੀ ਵਸੂਲਣ ਲਈ ਨਹੀਂ
ਕਰਾਂ ਤੈਨੂੰ ਨਾ ਮੈਂ ਯਾਦ ਤੈਨੂੰ ਭੁਲਿਆਂ ਲਈ ਨਹੀਂ
ਹੁੰਦੀ ਖੁਲਣ ਲਈ ਨਹੀਂ ਹਰ ਕਿਤਾਬ ਬੇਤਾਬ
ਹਰ ਸ਼ਰਾਬ ਪੈਂਦੀ ਪਿਆਲੇ ਵਿੱਚ ਡੁਲਨ ਲਈ ਨਹੀਂ
ਹੋਵੇ ਲਿਖਿਆ ਤਾਂ ਗਾਹ ਨੇ ਡੁੱਲ ਜਾਂਦੀਆਂ
ਇਹ ਸੋਹਾ ਸੁਹਾਣ ਖਾ ਕੇ ਸਭ ਭੁਲ ਜਾਂਦੀਆਂ
ਰੁਲ ਜਾਂਦੀਆਂ ਕਿਤਾਬਾਂ ਵੀ ਜੇ ਕਰੇ ਨਾ ਕੋਈ ਸਾਫ਼
ਲਵ ਸਟੋਰੀ ਨਹੀਂ ਸੀ ਆਪਣੀ ਸੀ ਸਭ ਸੀ ਗਾ ਇਤਫ਼ਾਕ
ਉੱਡੇ ਹਵਾ ਚ ਸਮੋਕ ਥੱਲੇ ਭੰਗ ਦੀ ਏ ਰਾਖ
ਇੱਕ ਆਉਂਦੀ ਤੇਰੀ ਯਾਦ ਬਾਕੀ ਸਭ ਠੀਕ ਠਾਕ
ਸਭ ਕੰਮਕਾਰ ਸੈਤਾਂ ਸੁਤਾਂ ਘਰਬਾਰ ਲੋਟ
ਕਿਸੇ ਚੀਜ਼ ਦੀ ਨਾ ਥੋਟ ਕੁੜੇ ਸਭ ਠੀਕ ਠਾਕ
ਉੱਡੇ ਹਵਾ ਚ ਸਮੋਕ ਥੱਲੇ ਭੰਗ ਦੀ ਏ ਰਾਖ
ਇੱਕ ਆਉਂਦੀ ਤੇਰੀ ਯਾਦ ਬਾਕੀ ਸਭ ਠੀਕ ਠਾਕ
ਸਭ ਕੰਮਕਾਰ ਸੈਤਾਂ ਸੁਤਾਂ ਘਰਬਾਰ ਲੋਟ
ਕਿਸੇ ਚੀਜ਼ ਦੀ ਨਾ ਥੋਟ ਕੁੜੇ ਸਭ ਠੀਕ ਠਾਕ (ਲਾ ਲਾ)
ਆ ਆ ਆ ਆ
ਤੂੰ ਦਿਲ ਮੇਰੇ ਵਿਚ ਵੱਸ ਗਈ ਐਂ
ਤੈਨੂੰ ਕਿਦਾਂ ਦਿਲ ਚੋਂ ਬਾਹਰ ਕਰਾਂ
ਕਈ ਸਾਲ ਹੋਏ ਭਾਵੇਂ ਵਿਛੜਿਆਂ ਨੂੰ
ਮੈਂ ਅੱਜ ਵੀ ਤੈਨੂੰ ਪਿਆਰ ਕਰਾਂ
ਦਿਲ ਮੇਰੇ ਵਿਚ ਵੱਸ ਗਈ ਐਂ
ਤੈਨੂੰ ਕਿਦਾਂ ਦਿਲ ਚੋਂ ਬਾਹਰ ਕਰਾਂ
ਕਈ ਸਾਲ ਹੋਏ ਭਾਵੇਂ ਵਿਛੜਿਆਂ ਨੂੰ
ਮੈਂ ਅੱਜ ਵੀ ਤੈਨੂੰ ਪਿਆਰ ਕਰਾਂ
ਮੈਂ ਅੱਜ ਵੀ ਤੈਨੂੰ ਚਾਹੁੰਦਾ ਹਾਂ ਕਰਾਂ ਅੱਜ ਵੀ ਤੇਰੀ ਉਡੀਕ ਕੁੜੇ
ਇੱਕ ਆਉਂਦੀ ਤੇਰੀ ਯਾਦ ਬੜੀ ਬਾਕੀ ਤਾ ਸਭ ਕੁਝ ਠੀਕ ਕੁੜੇ
ਇੱਕ ਆਉਂਦੀ ਤੇਰੀ ਯਾਦ ਬੜੀ ਬਾਕੀ ਤਾ ਸਭ ਕੁਝ ਠੀਕ ਕੁੜੇ
ਆ ਆ ਆ ਆ