Elige una pista para reproducir
Provided By Sueno Media Entertainment
Snipr!
ਖੜ-ਖੜ ਕਰਕੇ ਕੁੰਡਾ ਖੜਕਿਆ
ਸਬ ਜੁਲਿਆਂ ਦੇ ਵਿੱਚ ਲੁੱਕ ਗਏ
ਬਾਪੂ ਨੇ ਅੜਲ ਬੂਹੇ ਦੀ ਖੋਲੀ
ਤਖ਼ਤ ਪੋਸ ਤੋਂ ਉੱਠ ਕੇ
ਰੱਜੇ ਦਾਰੂ ਨਾਲ ਪੰਜ ਪੁਲਿਸੀਏ
ਘਰ ਨੂੰ ਪੈ ਗਏ ਟੁੱਟ ਕੇ
ਵੱਡੇ ਬਾਈ ਨੂੰ ਕੈਂਟਰ ਲੈ ਗਈ
ਤੂੜੀ ਆਲਿਓਂ ਚੁੱਕ ਕੇ
ਛੋਟੀ ਭੈਣ ਦੀ ਪਾੜ ਕੇ ਚੁੰਨੀ
ਗਏ ਵੱਡੀ ਬੀਬੀ ਤੇ ਥੁੱਕ ਕੇ
ਮਾਂ ਨੇ ਨੀ ਮੈਨੂੰ ਜੰਮਿਆ ਖਾੜਕੂ
ਬਣਿਆ ਅੰਦਰੋਂ ਫੁੱਕ ਕੇ
ਮਾਂ ਨੇ ਨੀ ਮੈਨੂੰ ਜੰਮਿਆ ਖਾੜਕੂ
ਬਣਿਆ ਅੰਦਰੋਂ ਫੁੱਕ ਕੇ
ਪੌਣੇ ਤਿੰਨ ਮੈਂ ਕੰਧ ਟੱਪ ਗਿਆ
ਧਰਕੇ ਮੋਢੇ ਬਾਲਾ
ਖ਼ਬਲਾਂ ਦੇ ਵਿੱਚ ਖੜਕੇ ਬੰਨਿਆ
ਸ਼ੀਸ਼ੇ ਬਿਨਾ ਦੁਮਾਲਾ
ਨਹਿਰੋਂ-ਨਹਿਰੀ ਨਰਕ ਨੂੰ ਤੁਰ ਪਿਆ
ਪੁੱਤ ਬੇਬੇ ਦਾ ਪਾਲਾ
ਸਾਲ 18ਵਾਂ ਚੱਕੀ 47
ਕਹਿਕੇ ਮੌਤ ਨੂੰ ਮਾਸੀ
ਚਾਕੂ ਦੇ ਨਾਲ ਲਿਖਿਆ ਰਾਤ ਨੂੰ
ਛਾਤੀ ਉੱਤੇ 84
ਚਾਕੂ ਦੇ ਨਾਲ ਲਿਖਿਆ ਰਾਤ ਨੂੰ
ਹਿੱਕ ਦੇ ਉੱਤੇ 84
ਹੋ ਮਾਵਾਂ ਨੂੰ ਮੁੜ ਪੁੱਤ ਮਿਲੇ ਨਾਂ ਹਾਂ...
ਹੋ ਮਾਵਾਂ ਨੂੰ ਮੁੜ ਪੁੱਤ ਮਿਲੇ ਨਾਂ
ਪੈ ਗਏ ਕੱਚੀਆਂ ਡੰਡੀਆਂ
ਕਿੰਨਿਆਂ ਘਰਾਂ ਦੀ ਲੁੱਟੀ ਇੱਜ਼ਤ
ਲਾਕੇ ਜਿਸਮ ਦੀਆਂ ਮੰਡੀਆਂ
ਚੁੱਕ-ਚੁੱਕ ਮਾਰੇ ਮੁੱਛ ਫੁੱਟ ਗੱਭਰੂ
ਕਿੰਨੀਆਂ ਹੋਈਆਂ ਰੰਡੀਆਂ
ਮਾਰੂਥਲ ਜੋ ਬਣ ਗਈਆਂ ਮਾਵਾਂ
ਕਿੱਥੇ ਬੁਜਣ ਪਿਆਸਾਂ
ਵਾਂਗ ਲਾਲੇਰਾਂ ਨਹਿਰ 'ਚ ਤਰੀਆਂ
ਖੇਡਣ ਗਿਆਂ ਦੀਆਂ ਲਾਸ਼ਾਂ
ਵਾਂਗ ਲਾਲੇਰਾਂ ਨਹਿਰ 'ਚ ਤਰੀਆਂ
ਖੇਤ ਗਿਆਂ ਦੀਆਂ ਲਾਸ਼ਾਂ
ਮੈਂ ਸ਼ਰੀਰ ਦੇ ਮਰਨ ਨੂੰ ਮਰਨ ਨੀ ਗਿਣਦਾ
(ਸ਼ਰੀਰ ਦੇ ਮਰਨ ਨੂੰ ਮਰਨ ਨੀ ਗਿਣਦਾ)
ਜਮੀਰ ਦੇ ਮਰਨ ਨੂੰ ਮਰਨ ਗਿਣਦਾ
(ਜਮੀਰ ਦੇ ਮਰਨ ਨੂੰ ਮਰਨ ਗਿਣਦਾ)
ਬੇ ਡਰ ਤੋਰਾ ਨੀਲਾ ਚੋਲਾ
6 ਫੁੱਟ ਜੁੱਸਾ ਲਸ਼ਕੇ
ਹੱਥ 'ਚ ਤੀਰ ਤੇ ਵਾਂਗ ਗਾਤਰੇ
ਰੱਖਿਆ ਪਿਸਤਲ ਕਸ ਕੇ
ਵੈਰੀ ਬੰਬਾਂ ਨਾਲ ਕਰਤੇ ਚੂਰਨ
ਕਿੱਥੇ ਜਾਂਦੇ ਬਚਕੇ
ਗੁਲਾਮ ਹੋਣ ਤੋਂ ਚੰਗੀ ਸ਼ਹੀਦੀ
ਲਾਕੇ ਮੋਰਚਾ ਬਹਿ ਗਏ
ਰਾਜ ਕਰੇਗਾ ਸਦਾ ਖਾਲਸਾ
ਦਸਮ ਪਿਤਾ ਜੀ ਕਹਿ ਗਏ
ਰਾਜ ਕਰੇਗਾ ਸਦਾ ਖਾਲਸਾ
ਭਿੰਡਰਾਂ ਵਾਲੇ ਕਹਿ ਗਏ
ਚੜ੍ਹਦੀ ਕਲਾਂ ਦੀ ਚੜਤ ਖਾਲਸਾ
ਚੂਲ ਮਿਲੂ ਨਾਂ ਢਿੱਲੀ
ਮਾਨ ਨਾਲ ਲਾਹਕੇ ਖੱਲਾਂ ਟੰਗੀਏ
ਅਣਖ ਸਿਦਕ ਦੀ ਕਿੱਲੀ
ਜੰਗ ਢਿੱਲੋਂ ਨੇ ਲਿਖ ਕੇ ਸਤਰਾਂ
ਪਰਤ ਜਖਮ ਦੀ ਛਿੱਲੀ
ਹੁਣ ਜੱਟਾਂ ਦੇ ਖੇਤਾਂ ਉੱਤੇ
ਅੱਖ ਧਰਦੀ ਏ ਦਿੱਲੀ
ਪਰ ਸ਼ੇਰ ਤਾਂ ਮਿੱਤਰਾਂ ਸ਼ੇਰ ਵੱਜੂਗਾ
ਬਿੱਲੀ ਰਹੂਗੀ ਬਿੱਲੀ
ਸ਼ੇਰ ਤਾਂ ਮਿੱਤਰਾਂ ਸ਼ੇਰ ਵੱਜੂਗਾ
ਬਿੱਲੀ ਰਹਿਣੀ ਬਿੱਲੀ