Elige una pista para reproducir
ਓ ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਅਪਣੀਆਂ ਸੋਚਾਂ ਵਿੱਚ ਆਪੇ ਮੁੱਕ ਜਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਓ ਪੜ੍ਹ ਕੇ ਨਮਾਜ਼ਾਂ ਤੇ ਗਫਾਰ ਨੂ ਮਨਾਇਆ ਏ
ਓ ਪੜ੍ਹ ਕੇ ਨਮਾਜ਼ਾਂ ਤੇ ਗਫਾਰ ਨੂ ਮਨਾਇਆ ਏ
ਦੇ ਕੇ ਨਜ਼ਰਾਂ ਮੈਂ ਸਰਕਾਰ ਨੂ ਮਨਾਇਆ ਈ
ਤੂੰ ਕੀ ਜਾਣੇ ਕਿੰਵੇਂ ਰੁੱਸੇ ਯਾਰ ਨੂ ਮਨਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਮਾਹੀ ਰੂਸ ਜਾਂਦਾ ਏ
ਓ ਮਾਹੀ ਰੂਸ ਜਾਂਦਾ ਏ, ਜਗ ਰੂਸ ਪੈਂਦਾ ਏ
ਟੁੱਟਦਾ ਏ ਮਾਨ ਪੱਲੇ ਕੁਜ ਵੀ ਨਾ ਰਿਹੰਦਾ ਏ
ਓ ਮਾਹੀ ਰੂਸ ਜਾਂਦਾ ਏ, ਜਗ ਰੂਸ ਪੈਂਦਾ ਏ
ਟੁੱਟਦਾ ਏ ਮਾਨ ਪੱਲੇ ਕੁਜ ਵੀ ਨਾ ਰਿਹੰਦਾ ਏ
ਫਿਰਦਾ ਏ ਬੰਦਾ ਜਿੰਵੇਂ ਰਤਿਆ ਖੁਦਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਏ ਗਲ ਤੇ ਹਰ ਕੋਈ ਜਾਨ ਦਾ ਏ
ਮੇਲਾਂ ਮੇਲੀਆਂ ਦਾ ਯਾਰਾਂ ਬੇਲੀਆਂ ਦਾ
ਨਬੀ, ਪੀਰ , ਫਕ਼ੀਰ, ਇਮਾਮ-ਜ਼ਾਦੇ
ਸੰਗ ਛਡ ਗਏ ਨੇ ਯਾਰਾਂ ਬੇਲੀਆਂ ਦਾ
ਰਾਂਝਾ ਭਾਈਆਂ ਨੂੰ ਛਡ ਫਕ਼ੀਰ ਬਣਿਆ
ਹੀਰ ਛਡ ਗਈ ਪੂਰ ਸਹੇਲੀਆਂ ਦਾ
ਇਕ ਦਿਨ ਆਸਾਂ ਪਰਦਾਸਿਆਂ ਵੀ ਆਲਮਾਂ ਟੁਰ ਜਾਣਾਂ
ਕੁੰਡਾ ਮਾਰ ਕੇ ਐਨਾਂ ਹਵੇਲੀਆਂ ਦਾ
ਛਡ ਯਾਰ ਆਲਮ ਤੇਰਾ ਦੁਨੀਆਂ ਤੇ ਕਮ ਕੀ
ਓ ਵੀ ਤੁਰ ਗਯਾ ਜਿੱਦੇ ਦਮ ਨਾਲ ਦਮ ਸੀ
ਐਂਵੇਂ ਹਰ ਸਾਰੀ ਨੂ ਨਈ ਸੱਜਣ ਬਣਾਈ ਦਾ
ਦਿੱਲ ਵਾਲਾ ਦੁੱਖੜਾ ਨਈ ਕਿਸੇ ਨੂ ਸੁਨਾਈ ਦਾ
ਨਈ ਕਿਸੇ ਨੂ ਸੁਨਾਈ ਦਾ