Elige una pista para reproducir
ਉਸ ਕਮਲੀ ਦੇ...
ਕਮਲਾ ਕਰਤਾ ਯਾਰਾਂ ਨੂੰ
ਉਸ ਕਮਲੀ ਦੇ...
ਕਮਲਾ ਕਰਤਾ ਯਾਰਾਂ ਨੂੰ
ਸਾਰਾ ਦਿਨ ਸਾਡਾ ਲੰਘ ਜਾਂਦੈ
ਲੰਘ ਜਾਂਦੀ ਸਾਰੀ ਰਾਤ ਸਾਡੀ
ਗੀਤਾਂ ਨਾਲ਼ copy ਭਰ ਦਿੱਤੀ
ਪਰ ਮੁਕਦੀ ਨਾ ਉਹ ਬਾਤ ਸਾਡੀ
ਕੱਲੇ ਬੈਠ ਕੇ ਬਾਤਾਂ ਪਾਉਣ ਨੂੰ
ਦੱਸੋ ਕੀਹਦਾ ਜੀਅ ਕਰਦੈ
ਬੰਦੇ ਨੂੰ ਸਮਝ ਐ ਨਹੀਂ ਆਉਂਦੀ
ਮਾੜਾ ਵਖ਼ਤ ਉਹਦੇ ਨਾਲ਼ ਕੀ ਕਰਦੈ
ਬੜਾ ਤੋੜ-ਕੱਟ ਕੇ ਦੇਖ ਲਿਆ
ਉਹ ਯਾਦਾਂ ਵਾਲ਼ੀਆਂ ਤਾਰਾਂ ਨੂੰ
ਉਸ ਕਮਲੀ ਦੇ ਕਮਲਪੁਣੇ ਨੇ
ਕਮਲਾ ਕਰਤਾ ਯਾਰਾਂ ਨੂੰ
ਉਸ ਕਮਲੀ ਦੇ ਕਮਲਪੁਣੇ ਨੇ
ਕਮਲਾ ਕਰਤਾ ਯਾਰਾਂ ਨੂੰ
ਕਮਲਾ ਕਰਤਾ ਯਾਰਾਂ ਨੂੰ
ਕਈਆਂ ਲਈ ਹੁੰਦਾ ਫ਼ਾਇਦੇ ਦਾ
ਕਈਆਂ ਲਈ ਸੌਦਾ ਘਾਟੇ ਦਾ
ਇਹ ਇਸ਼ਕ ਖੇਡ ਸ਼ਤਰੰਜ ਜਿਹਾ
ਨਾ ਆਟੇ ਦਾ, ਨਾ ਬਾਟੇ ਦਾ
ਮਾੜਿਆਂ ਨੂੰ ਲੜਨਾ ਨਹੀਂ ਆਇਆ
ਕੋਰਟ-ਕਚਹਿਰੀ ਖੜ੍ਹਨਾ ਨਹੀਂ ਆਇਆ
ਸੱਜਣਾ ਨੂੰ ਉਲਾਂਭਾ ਕੀ ਦਈਏ
ਮੌਕੇ 'ਤੇ ਖੜ੍ਹਨਾ ਨਹੀਂ ਆਇਆ
ਹੋ, Nandgarh ਨੇ ਤਾਂ ਮੰਨ ਸਮਝਾ ਲਿਆ
ਗਲ਼ ਨਾਲ਼ ਲ਼ਾ ਲਿਆ ਹਾਰਾਂ ਨੂੰ
ਉਸ ਕਮਲੀ ਦੇ ਕਮਲਪੁਣੇ ਨੇ
ਕਮਲਾ ਕਰਤਾ ਯਾਰਾਂ ਨੂੰ
ਉਸ ਕਮਲੀ ਦੇ ਕਮਲਪੁਣੇ ਨੇ
ਕਮਲਾ ਕਰਤਾ ਯਾਰਾਂ ਨੂੰ
ਉਸ ਕਮਲੀ ਦੇ...
ਕਮਲਾ ਕਰਤਾ ਯਾਰਾਂ ਨੂੰ
ਉਸ ਕਮਲੀ ਦੇ...
ਕਮਲਾ ਕਰਤਾ ਯਾਰਾਂ ਨੂੰ
ਖਾਲੀ ਜੇਬਾਂ ਨਾਲ਼ ਲੜਾਈਆਂ
ਲੜਨੀਆਂ ਪੈ ਗਈਆਂ ਮਿੱਤਰਾਂ ਨੂੰ
ਮਾਸ ਸ਼ਿਕਾਰੀਆਂ ਕੋਲ਼ੋਂ ਲੁਕਾਉਣਾ
ਔਖਾ ਹੁੰਦਾ ਐ ਤਿੱਤਰਾਂ ਨੂੰ
ਸੁਪਣੇ ਉਹਦੇ ਪੂਰੇ ਕਰਨਾ
ਗਲ਼ ਸਾਡੇ ਨਾ ਵੱਸ ਦੀ ਸੀ
ਦੰਦਾਂ ਚਿੱਟਿਆਂ 'ਤੇ ਸ਼ੇਰ ਬਣਾਉਂਦੇ ਰਹੇ
ਉਹ ਖਿੜ-ਖਿੜ ਕਰਕੇ ਹੱਸਦੀ ਸੀ
ਉਹਨਾਂ ਹਾਸਿਆਂ ਦਾ ਹੱਥ ਪੈ ਗਿਆ
ਵੱਡੀਆਂ-ਵੱਡੀਆਂ car'an ਨੂੰ
ਉਸ ਕਮਲੀ ਦੇ ਕਮਲਪੁਣੇ ਨੇ
ਕਮਲਾ ਕਰਤਾ ਯਾਰਾਂ ਨੂੰ
ਉਸ ਕਮਲੀ ਦੇ ਕਮਲਪੁਣੇ ਨੇ
ਕਮਲਾ ਕਰਤਾ ਯਾਰਾਂ ਨੂੰ
ਕਮਲਾ ਕਰਤਾ ਯਾਰਾਂ ਨੂੰ
ਕਦੇ ਆਹ ਲੈਦੇ, ਕਦੇ ਉਹ ਲੈਦੇ
ਲੱਗੀਆਂ ਦੇ ਬੋਲ਼ ਪੁਗਾਉਂਦੇ ਰਹੇ
ਭਾਵੇਂ ਗੀਝੇ ਸਾਡੇ ਪਾਟੀ ਗਏ
ਜੇਬਾਂ ਨੂੰ ਤੋਪੇ ਲਾਉਂਦੇ ਰਹੇ
ਉਹ ਬੇਫ਼ਿਕਰੀ ਨੂੰ ਫ਼ਿਕਰ ਕੋਈ ਨਾ
ਕੀ ਸਾਡੇ 'ਤੇ ਬੀਤੀ ਐ
ਹੁਸਨ ਵਾਲ਼ਿਆਂ ਦੀ ਐਥੇ ਸਦਾ
ਚਲਦੀ ਆਈ ਨੀਤੀ ਐ
ਕੱਲਿਆਂ ਨੂੰ ਛੱਡ ਜਾਣ ਵਾਲ਼ੀ ਨੇ
ਮੁੜ ਵੇਖਿਆ ਨਾ ਯਾਰਾਂ ਨੂੰ
ਉਸ ਕਮਲੀ ਦੇ ਕਮਲਪੁਣੇ ਨੇ
ਕਮਲਾ ਕਰਤਾ ਯਾਰਾਂ ਨੂੰ
ਉਸ ਕਮਲੀ ਦੇ ਕਮਲਪੁਣੇ ਨੇ
ਕਮਲਾ ਕਰਤਾ ਯਾਰਾਂ ਨੂੰ
ਉਸ ਕਮਲੀ ਦੇ...
ਕਮਲਾ ਕਰਤਾ ਯਾਰਾਂ ਨੂੰ
ਉਸ ਕਮਲੀ ਦੇ...
ਕਮਲਾ ਕਰਤਾ ਯਾਰਾਂ ਨੂੰ