Elige una pista para reproducir
Sencillo / Pista
ਕੀਤੇ ਪਿੱਛੇ ਜੇ ਬਹਿਣਾ
ਲੁਕ ਛਿਪ ਕੇ ਰਹਿਣਾ
ਡਰ ਡਰ ਕੇ ਉਮਰਨ ਲੰਘੀਆਂ ਨੀਂ
ਅਸੀਂ ਆਪਣੇ ਦਿਲਾਂ ਦੇ ਬੰਦ ਕਰਕੇ ਬੂਹੇ
ਜਾਣ ਰੋਇਆਂ ਜਾਣ ਸੰਗਿਆਨ ਨੀਂ
ਜਗਾਉਣੇ ਹੀ ਪੈਣੇ ਨੇ ਲੇਖਾਂ ਦੇ ਦੀਵੇ
ਜਗਾਉਣੇ ਹੀ ਪੈਣੇ ਨੇ ਲੇਖਾਂ ਦੇ ਦੀਵੇ
ਕਿਸਮਤ ਨੂ ਮੂਹਰੇ ਲਾਉਣਗੀਆਂ
ਜੇ ਕੁੜੀਆਂ ਦੀ ਮਰਜੀ ਪੁੱਛਦਾ ਨਾ ਕੌਈ
ਕੁੜੀਆਂ ਵੀ ਆਪਣੀ ਪਗਾਉਣਗੀਆਂ
ਜੇ ਕੁੜੀਆਂ ਦੀ ਮਰਜੀ ਪੁੱਛਦਾ ਨਾ ਕੌਈ
ਕੁੜੀਆਂ ਵੀ ਆਪਣੀ ਪਗਾਉਣਗੀਆਂ(ਓ ਓ ਓ )
ਜੀ ਆਇਆਂ ਆਖੋ ਨੀਂ ਰੌਣਕ ਹੈ ਆਯੀ
ਬਾਗਨ ਚੋਂ ਅੱਜ ਫੁੱਲ ਪੱਤੀਆਂ ਮੰਗਾ ਲੋ
ਚੁੰਨੀਆਂ ਤੇ ਗੋਟੇ ਤੇ ਗੋਟੇ ਤੇ ਚਮਕਾਂ
ਚਮਕਾਂ ਦੇ ਉੱਤੇ ਕੌਈ ਸੁਪਨਾ ਸਜਾ ਲੋ
ਗੀਤਾਂ ਦੀ ਗਠਦੀ ਚੁੱਕ ਲਓ ਨੀਂ ਅਡਿਯੋ
ਸੁੱਤੇ ਹੋਏ ਨਾਗਮੇ ਜਗਾਉਣਗੀਆਂ
ਜੇ ਕੁੜੀਆਂ ਦੀ ਮਰਜੀ ਪੁੱਛਦਾ ਨਾ ਕੌਈ
ਕੁੜੀਆਂ ਵੀ ਆਪਣੀ ਪਗਾਉਣਗੀਆਂ
ਜੇ ਕੁੜੀਆਂ ਦੀ ਮਰਜੀ ਪੁੱਛਦਾ ਨਾ ਕੌਈ
ਕੁੜੀਆਂ ਵੀ ਆਪਣੀ ਪਗਾਉਣਗੀਆਂ
ਆ ਆ ਸਾਡੀਆਂ ਦੀ ਦਲਦਲ ਚੋਂ ਨਿਕਲੋ ਨੀਂ ਸੰਖਿਯੋ
ਅੱਗੇ ਦੀ ਅੱਗੇ ਪਇਆ ਜੱਗ ਬਥੇਰਾ
ਆਪਣੀ ਸਿਆਣਪ ਦਾ ਪੱਲਾ ਨਾ ਸ਼ੱਡਿਓ
ਉਂਜ ਦੇਖੋ ਦੁਨੀਆਂ ਦੇ ਰੰਗਾਂ ਦਾ ਘੇਰਾ
ਧਰਤੀ ਦੇ ਵੇਹੜੇ ਕਿੱਕਲੀ ਹੈ ਪਾਉਣੀ
ਅੰਬਰਾਂ ਤੋਂ ਪੀਂਘਣ ਪਾਉਣਗੀਆਂ
ਜੇ ਕੁੜੀਆਂ ਦੀ ਮਰਜੀ ਪੁੱਛਦਾ ਨਾ ਕੌਈ
ਕੁੜੀਆਂ ਵੀ ਆਪਣੀ ਪਗਾਉਣਗੀਆਂ
ਜੇ ਕੁੜੀਆਂ ਦੀ ਮਰਜੀ ਪੁੱਛਦਾ ਨਾ ਕੌਈ
ਕੁੜੀਆਂ ਵੀ ਆਪਣੀ ਪਗਾਉਣਗੀਆਂ (ਓ ਓ ਓ )