Elige una pista para reproducir
ਤੈਨੂੰ ਦੱਸਿਆਂ ਬਿਨ ਕੋਈ ਮੁੜ੍ਹ ਗਿਆ
ਸ਼ਹਿਰ ਤੇਰੇ ਤੋਂ ਹੋ ਕੇ ਰੀਝ ਲਕੋ ਕੇ
ਦਿਲ ਅਫ਼ਰੋਜ਼ਾ ਦਾਸਤਾਂ ਨੂੰ ਸ਼ਫ਼ਕ ਜਹੀ ਨਾਲ ਛੋ ਕੇ
ਯਾਦ ਪ੍ਰੋ ਕੇ
ਤੈਨੂੰ ਦੱਸਿਆਂ ਬਿਨ ਕੋਈ ਮੁੜ੍ਹ ਗਿਆ
ਸ਼ਹਿਰ ਤੇਰੇ ਤੋਂ ਹੋ ਕੇ ਰੀਝ ਲਕੋ ਕੇ
ਦਿਲ ਅਫ਼ਰੋਜ਼ਾ ਦਾਸਤਾਂ ਨੂੰ ਸ਼ਫ਼ਕ ਜਹੀ ਨਾਲ ਛੋ ਕੇ
ਯਾਦ ਪ੍ਰੋ ਕੇ
ਇਹ ਵੀ ਤਾ ਇੱਕ ਜਿਗਰਾ ਹੁੰਦਾ ਕਰਨੀਆਂ ਨਾ ਇਤਲਾਹਾਂ
ਜੇ ਕੋਈ ਤਾਂ ਜਿਉਂਦੀ ਹੋਈ ਆਪੇ ਈ ਲੱਭ ਲੂ ਰਾਹਾਂ
ਇਹ ਮੁਕੱਦਸ ਜਗ੍ਹਾ ਦੇ ਉੱਤੇ
ਚੱਲਿਆ ਸਰਦਲ ਧੋ ਕੇ ਸਿਦਕ ਡੁੱਬੋ ਕੇ
ਤੈਨੂੰ ਦੱਸਿਆਂ ਬਿਨ ਕੋਈ ਮੁੜ੍ਹ ਗਿਆ
ਸ਼ਹਿਰ ਤੇਰੇ ਤੋਂ ਹੋ ਕੇ ਰੀਝ ਲਕੋ ਕੇ
ਜੇ ਕਰ ਸੋਚੋ ਇਹ ਗੱਲ ਬੜੀ ਮੁਤਾਸਿਰ ਕਰਨੇ ਵਾਲੀ
ਖ਼ਿਆਲਾਂ ਵਿੱਚ ਕੋਈ ਖ਼ਲਲ ਨਹੀਂ ਸੀ ਤੇ ਨਾ ਹੀ ਕੋਈ ਕਾਹਲੀ
ਏਦਾਂ ਲੱਗਿਆ ਸਜਦੇ ਕਰਦਾ ਹੈ ਕੋਈ ਪਲਕਾਂ ਢੋ ਕੇ ਜ਼ਰਾ ਖਲੋ ਕੇ
ਤੈਨੂੰ ਦੱਸਿਆਂ ਬਿਨ ਕੋਈ ਮੁੜ੍ਹ ਗਿਆ
ਸ਼ਹਿਰ ਤੇਰੇ ਤੋਂ ਹੋ ਕੇ ਰੀਝ ਲਕੋ ਕੇ
ਇੱਕ ਗੱਲ ਖੂਬ ਕਮਾਈ ਉਸਨੇ ਦੇਖ ਤਹੱਮਲ ਹੋਇਆ
ਕਿਸੇ ਮੁਸਾਫ਼ਿਰ ਵਾਲਾ ਇੱਕ ਮੁਕਾਮ ਮੁਕੱਮਲ ਹੋਇਆ
ਵਾਂਗ ਅਕੀਦਤ ਪੂਰਾ ਕੀਤਾ ਫ਼ਰਜ਼ ਸੀ ਉਸਦਾ ਜੋ ਕੇ ਬਿਰਹਾ ਢੋ ਕੇ
ਤੈਨੂੰ ਦੱਸਿਆਂ ਬਿਨ ਕੋਈ ਮੁੜ੍ਹ ਗਿਆ
ਸ਼ਹਿਰ ਤੇਰੇ ਤੋਂ ਹੋ ਕੇ ਰੀਝ ਲਕੋ ਕੇ
ਕਿਸੇ ਮੁਅੱਜ਼ਿਜ਼ ਦੀਵਾਨੇ ਕੋਈ ਇਸ਼ਕ਼ ਦਾ ਪਾਠ ਪੜ੍ਹਾਇਆ
ਪੱਥਰਾਈਆਂ ਅੱਖੀਆਂ ਨਾਲ ਉਸਨੇ ਗੀਤ ਵਸਲ ਦਾ ਗਾਇਆ
ਅਸ਼ਕ ਦੀ ਕੀਮਤ ਆਸ਼ਿਕ਼ ਜਾਣੇ ਨਹੀਂ ਗਵਾਉਂਦਾ ਰੋ ਕੇ ਜਜ਼ਬੇ ਚੋ ਕੇ
ਤੈਨੂੰ ਦੱਸਿਆਂ ਬਿਨ ਕੋਈ ਮੁੜ੍ਹ ਗਿਆ
ਸ਼ਹਿਰ ਤੇਰੇ ਤੋਂ ਹੋ ਕੇ ਰੀਝ ਲਕੋ ਕੇ
ਤੂੰ ਸਰਤਾਜ ਹਮੇਸ਼ਾ ਇਸਨੂੰ ਰਹੀਂ ਲਗਾਉਂਦਾ ਪਾਣੀ
ਹੋ ਸਕੇਆ ਤਾ ਪਾਕ-ਇਕਾਇਤ ਵਰਗੀ ਲਿਖੀ ਕਹਾਣੀ
ਓਹ ਚੱਲਿਆ ਏ ਹਿਜਰਾਂ ਦਾ ਕੋਈ ਬੀਜ ਦਿਲਾਂ ਵਿੱਚ ਬੋ ਕੇ ਸਾਮਬ ਸੰਝੋ ਕੇ
ਤੈਨੂੰ ਦੱਸਿਆਂ ਬਿਨ ਕੋਈ ਮੁੜ੍ਹ ਗਿਆ
ਸ਼ਹਿਰ ਤੇਰੇ ਤੋਂ ਹੋ ਕੇ ਰੀਝ ਲਕੋ ਕੇ
ਦਿਲ ਅਫ਼ਰੋਜ਼ਾ ਦਾਸਤਾਂ ਨੂੰ ਸ਼ਫ਼ਕ ਜਹੀ ਨਾਲ ਛੋ ਕੇ
ਯਾਦ ਪ੍ਰੋ ਕੇ