Elige una pista para reproducir
Verse
ਬਾਪੂ ਜੀ ਦੀ ਝਿੜਕੋਂ ਬਚਾਇਆ ਕਿੰਨੀ ਵਾਰੀ ਮੈਂ
ਆਪਣੀਆਂ ਬਾਹਾਂ 'ਚ ਖਿਡਾਇਆ ਕਿੰਨੀ ਵਾਰੀ ਮੈਂ
ਤੇਰੀਆਂ ਤਰੱਕੀਆਂ ਦੇ ਰਾਹ ਜਿਹੜੇ ਤੱਕਦੀ
ਤੇਰਾ ਜੋ ਖ਼ਿਆਲ ਤੇਰੀ ਮਾਂ ਦੇ ਵਾਂਗ ਰੱਖਦੀ
ਤੇਰੇ ਗੁੱਟ 'ਤੇ ਰੱਖੜੀ ਬੰਨ੍ਹਾਂ
ਮੇਰੀ ਮਾਂ ਨੇ ਜੰਮਿਆਂ ਹੀਰਾ
ਰੱਬ ਮੇਰੀਆਂ ਉਮਰਾਂ ਤੈਨੂੰ ਲਾ ਦਵੇ ਮੇਰਿਆ ਵੀਰਾ
ਰੱਬ ਮੇਰੀਆਂ ਉਮਰਾਂ ਤੈਨੂੰ ਲਾ ਦਵੇ ਮੇਰਿਆ ਵੀਰਾ
ਰੱਬ ਮੇਰੀਆਂ ਉਮਰਾਂ-
(ਹਾਂ, ਹਾਂ-ਹਾਂ, ਹਾਂ)
(ਹਾਂ, ਹਾਂ-ਹਾਂ, ਹਾਂ)
(ਹਾਂ, ਹਾਂ-ਹਾਂ, ਹਾਂ)
(ਹਾਂ, ਹਾਂ-ਹਾਂ, ਹਾਂ)
ਆਪਣੇ ਹੱਥਾਂ ਨਾ' ਤੈਨੂੰ ਕਰਦੀ ਤਿਆਰ ਮੈਂ
ਖ਼ਿੱਲਰੇ ਵਾਲ਼ਾਂ ਦਾ ਕੀਤਾ ਜੂੜਾ ਕਿੰਨੀ ਵਾਰ ਮੈਂ
ਆਪਣਾ ਪਿਆਰ ਕੀਤਾ ਗੂਹੜਾ ਕਿੰਨੀ ਵਾਰ ਮੈਂ
ਖ਼ਿੱਲਰੇ ਵਾਲ਼ਾਂ ਦਾ ਕੀਤਾ ਜੂੜਾ ਕਿੰਨੀ ਵਾਰ ਮੈਂ
ਭਾਵੇਂ ਬੋਲਦੀ ਨੀ ਤੇਰੇ ਨਾਲ਼ ਕਿੰਨੀ ਵਾਰ ਲੜ੍ਹ ਕੇ ਮੈਂ
ਖੁਸ਼ੀ ਮੰਗਾਂ ਤੇਰੀ ਮੈਂ ਚੌਪਈ ਸਾਹਿਬ ਪੜ੍ਹ ਕੇ
(ਖੁਸ਼ੀ ਮੰਗਾਂ ਤੇਰੀ ਮੈਂ ਚੌਪਈ ਸਾਹਿਬ ਪੜ੍ਹ ਕੇ)
ਮੈਂ ਹੱਥ ਨੂੰ ਬੰਨ੍ਹ-ਬੰਨ੍ਹ ਮੰਗਦੀ ਚੰਗੀਆਂ ਤੇਰੀਆਂ ਤਕਦੀਰਾਂ
ਰੱਬ ਮੇਰੀਆਂ ਉਮਰਾਂ ਤੈਨੂੰ ਲਾ ਦਵੇ ਮੇਰਿਆ ਵੀਰਾ
ਰੱਬ ਮੇਰੀਆਂ ਉਮਰਾਂ ਤੈਨੂੰ ਲਾ ਦਵੇ ਮੇਰਿਆ ਵੀਰਾ
ਰੱਬ ਮੇਰੀਆਂ ਉਮਰਾਂ-
ਇੱਕੋ ਫ਼ਰਿਆਦ ਮੇਰੀ Virk Andaaz ਵੇ
ਗੂੰਜਦੀ ਰਹੇ ਘਰਾਂ ਵਿੱਚ ਵੀਰਾਂ ਦੀ ਆਵਾਜ਼ ਵੇ
ਸੱਚ ਦੱਸਾਂ ਐਸੀ ਗੱਲ ਸਹਿਣ ਕੋਈ ਹੋਏ ਨਾ
ਜਿਹੜੀ ਰੱਖੜੀ ਨਾ ਬੰਨ੍ਹੇਂ, ਐਸੀ ਭੈਣ ਕੋਈ ਹੋਏ ਨਾ
(ਰੱਖੜੀ ਨਾ ਬੰਨ੍ਹੇਂ, ਐਸੀ ਭੈਣ ਕੋਈ ਹੋਏ ਨਾ)
ਬਾਪੂ ਨਾਲ਼ ਮਿਲੇ ਮੜੰਗਾ
ਜਮਾਂ ਓਹਦੇ ਵਾਂਗ ਵਤੀਰਾ
ਰੱਬ ਮੇਰੀਆਂ ਉਮਰਾਂ ਤੈਨੂੰ ਲਾ ਦਵੇ ਮੇਰਿਆ ਵੀਰਾ
ਰੱਬ ਮੇਰੀਆਂ ਉਮਰਾਂ ਤੈਨੂੰ ਲਾ ਦਵੇ ਮੇਰਿਆ ਵੀਰਾ
ਰੱਬ ਮੇਰੀਆਂ ਉਮਰਾਂ-
(ਹਾਂ, ਹਾਂ-ਹਾਂ, ਹਾਂ-ਹਾਂ-ਹਾਂ)
(ਹਾਂ, ਹਾਂ-ਹਾਂ, ਹਾਂ)
(ਹਾਂ, ਹਾਂ-ਹਾਂ, ਹਾਂ-ਹਾਂ-ਹਾਂ)
(ਹਾਂ, ਹਾਂ-ਹਾਂ, ਹਾਂ)