Kelly
ਉਂਜ ਜਚਦੇ ਤਾਂ ਲੀੜੇ-ਲੱਤੇ ਸਾਰੇ ਬੜੇ ਨੇ
ਮੋਟੀ ਅੱਖ ਨਾਲ਼ ਮੁੰਡੇ ਨੀ ਤੂੰ ਮਾਰੇ ਬੜੇ ਨੇ
ਚੰਨ-ਤਾਰਿਆਂ ਤੋਂ ਉੱਤੇ ਵਾਲ਼ੀ ਗੱਲ ਹੋਈ ਪਈ
ਮੈਂ ਕਿਹਾ ਟੌਰ ਜੀਹਨੂੰ ਕਹਿੰਦੇ, ਕੁੜੀ ਨੇ ਪਰੋਈ ਪਈ
ਇੱਕ-ਅੱਧਾ ਪੱਕਾ ਅੱਜ ਜਾਊ ਕੰਮ ਤੋਂ
ਜਿਹੜੇ ਹਿਸਾਬ ਨਾਲ਼ ਘਰੋਂ ਅੱਗ ਲਾ ਕੇ ਨਿਕਲ਼ੀ
ਹੋ, ਕਰਦਾ ਤਾਂ ਰੂਪ ਪਹਿਲੇ ਈ ਬੜਾ ਕਹਿਰ ਸੀ
ਉੱਤੋਂ ਮਰਜਾਣੀ ਅੱਜ ਸੂਟ ਪਾ ਕੇ ਨਿਕਲ਼ੀ
ਕਰਦਾ ਤਾਂ ਰੂਪ ਪਹਿਲੇ ਈ ਬੜਾ ਕਹਿਰ ਸੀ
ਉੱਤੋਂ ਮਰਜਾਣੀ ਅੱਜ ਸੂਟ ਪਾ ਕੇ ਨਿਕਲ਼ੀ
(...ਮਰਜਾਣੀ ਅੱਜ ਸੂਟ ਪਾ ਕੇ ਨਿਕਲ਼ੀ)
ਨਾ ਪਤਲੀ, ਨਾ ਭਾਰੀ, ਬੜੀ ਲਗਦੀ ਪਿਆਰੀ
ਜਦੋਂ ਹੱਸਦੀ, ਓਹ ਕੱਢ ਲੈਂਦੀ ਜਾਨ ਆ
ਖੌਰੇ ਕੀਹਦੇ ਲੇਖਾਂ ਵਿੱਚ ਲਿਖੀ ਹੋਣੀ ਆਂ
ਜਿਹੜੇ ਕਰਮਾਂ ਵਾਲ਼ੇ ਦਾ ਬਣੂ ਹਾਣ ਆ
ਤਿੱਖੇ ਨੈਣ ਤੇ ਨਕਸ਼, ਗੱਲ੍ਹਾਂ ਗੋਰੀਆਂ-ਗੋਰੀਆਂ
ਕੁੜੀ ਅੱਖ ਨਾਲ਼ ਕਰ ਲੈਂਦੀ ਚੋਰੀਆਂ-ਚੋਰੀਆਂ
ਪਤਾ ਨਹੀਓਂ ਕਿਹੜਾ ਆ ਇਤਰ ਲਾ ਕੇ ਆਈ
ਘਰੋਂ ਜਿਹੜੀ ਐਨੀ ਹਵਾ ਮਹਿਕਾ ਕੇ ਨਿਕਲ਼ੀ
(ਹਵਾ ਮਹਿਕਾ ਕੇ ਨਿਕਲ਼ੀ)
ਹੋ, ਕਰਦਾ ਤਾਂ ਰੂਪ ਪਹਿਲੇ ਈ ਬੜਾ ਕਹਿਰ ਸੀ
ਉੱਤੋਂ ਮਰਜਾਣੀ ਅੱਜ ਸੂਟ ਪਾ ਕੇ ਨਿਕਲ਼ੀ
ਕਰਦਾ ਤਾਂ ਰੂਪ ਪਹਿਲੇ ਈ ਬੜਾ ਕਹਿਰ ਸੀ
ਉੱਤੋਂ ਮਰਜਾਣੀ ਅੱਜ ਸੂਟ ਪਾ ਕੇ ਨਿਕਲ਼ੀ
(...ਮਰਜਾਣੀ ਅੱਜ ਸੂਟ ਪਾ ਕੇ ਨਿਕਲ਼ੀ)
ਐਨਾ ਜਚਦੀ ਨਹੀਂ ਕੋਈ, ਜਿੰਨਾ ਜਚਦੀ ਪਈ ਐ
ਐਨਾ ਜਚਦੀ ਨਹੀਂ ਕੋਈ, ਜਿੰਨਾ ਜਚਦੀ ਪਈ ਐ
ਹੋਰ ਦੱਸ ਕਿੰਨੀ ਲੋਰ ਤੂੰ ਚੜ੍ਹਾਏਂਗੀ
ਨੀ ਅੱਜ ਪੱਕਾ ਲਗਦੈ ਤੂੰ ਨਜ਼ਰਾਂ ਲਵਾਏਂਗੀ
ਨੀ ਅੱਜ ਪੱਕਾ ਲਗਦੈ ਤੂੰ ਨਜ਼ਰਾਂ ਲਵਾਏਂਗੀ
ਨੀ ਅੱਜ ਪੱਕਾ ਲਗਦੈ ਤੂੰ ਨਜ਼ਰਾਂ ਲਵਾਏਂਗੀ
ਤੇਰੀ ਤੋਰ ਇੱਕ number ਆ, ਰੂਪ ਇੱਕ number
ਤੇ ਇੱਕ number ਆ ਤੇਰਾ ਤੱਕਣਾ
ਤੈਨੂੰ ਨਹੀਂ ਪਤਾ ਆ ਕਿੰਨਾ ਕਰਦਾ ਓਹ ਕਹਿਰ
ਤੇਰਾ ਪੋਂਚਾ ਸਲਵਾਰ ਦਾ ਆ ਚੱਕਣਾ
ਪਵੇ ਮੁੱਖ ਉੱਤੇ dimple, ਜੋ ਹੋਸ਼ ਆ ਉਡਾਉਂਦਾ
ਸੱਚ ਜਾਣੀ ਮੱਲੋ-ਮੱਲੀਂ ਦਿਲ ਤੇਰੇ ਉੱਤੇ ਆਉਂਦਾ
ਜਦੋਂ ਹੋਈ ਤੂੰ ਤਿਆਰ ਹੋਣੀ, ਸ਼ੀਸ਼ਾ ਕਹਿੰਦਾ ਹੋਣਾ
"ਅੱਜ ਝੱਲੀ ਮੈਨੂੰ ਤੜਫ਼ਾ ਕੇ ਨਿਕਲ਼ੀ"
("ਅੱਜ ਝੱਲੀ ਮੈਨੂੰ ਤੜਫ਼ਾ ਕੇ ਨਿਕਲ਼ੀ")
ਹੋ, ਕਰਦਾ ਤਾਂ ਰੂਪ ਪਹਿਲੇ ਈ ਬੜਾ ਕਹਿਰ ਸੀ
ਉੱਤੋਂ ਮਰਜਾਣੀ ਅੱਜ ਸੂਟ ਪਾ ਕੇ ਨਿਕਲ਼ੀ
ਕਰਦਾ ਤਾਂ ਰੂਪ ਪਹਿਲੇ ਈ ਬੜਾ ਕਹਿਰ ਸੀ
ਉੱਤੋਂ ਮਰਜਾਣੀ ਅੱਜ ਸੂਟ ਪਾ ਕੇ ਨਿਕਲ਼ੀ
(ਕਰਦਾ ਤਾਂ ਰੂਪ ਪਹਿਲੇ ਈ ਬੜਾ ਕਹਿਰ ਸੀ)
(ਉੱਤੋਂ ਮਰਜਾਣੀ ਅੱਜ ਸੂਟ ਪਾ ਕੇ ਨਿਕਲ਼ੀ)